ਪਿੰਡ ਸਫੀਪੁਰ ਦਾ ਸਰਪੰਚ ਮੁਅੱਤਲ

04/07/2021 1:38:10 PM

ਆਦਮਪੁਰ (ਦਿਲਬਾਗੀ, ਚਾਂਦ)-ਡਾਇਰੈਕਟਰ ਕਮ-ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ ਪੰਜਾਬ ਮਨਪ੍ਰੀਤ ਸਿੰਘ ਆਈ. ਐੱਸ. ਵੱਲੋਂ ਜਾਰੀ ਪੱਤਰ ਨੰ. 2263-66 ਮਿਤੀ 31-03-2021 ਰਾਹੀਂ ਆਦਮਪੁਰ ਬਲਾਕ ਅਧੀਨ ਪੈਂਦੇ ਪਿੰਡ ਸਫੀਪੁਰ ਦੇ ਸਰਪੰਚ ਗੁਰਪਾਲ ਦਾਸ ਅਤੇ ਮਹਿਕਮੇ ਦੇ ਦੋ ਹੋਰ ਕਰਮਚਾਰੀਆਂ ’ਤੇ ਵਿਭਾਗੀ ਕਾਰਵਾਈ ਕਰਦਿਆਂ ਅਹੁਦੇ ਤੋਂ ਮੁਅੱਤਲ ਕਰ ਕੇ ਇਨ੍ਹਾਂ ਕੋਲੋ 72,350 ਰੁਪਏ ਦੀ ਰਕਮ ਦੀ ਵਸੂਲੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਕੋਰੋਨਾ ਸਬੰਧੀ ਸਖ਼ਤੀ, ਪੰਜਾਬ ਤੋਂ ਬੱਸਾਂ ਰਾਹੀਂ ਦੂਜੇ ਸੂਬਿਆਂ 'ਚ ਜਾਣ ਵਾਲੇ ਮੁਸਾਫ਼ਿਰਾਂ ਲਈ ਲਾਗੂ ਹੋਵੇਗਾ ਇਹ ਨਿਯਮ

ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਵੱਲੋਂ ਪੱਤਰ ਨੰ. 3492 ਮਿਤੀ 17-11-2020 ਰਾਹੀਂ ਗੁਰਪਾਲ ਦਾਸ ਸਰਪੰਚ ਗ੍ਰਾਮ ਪੰਚਾਇਤ ਸਫੀਪੁਰ ਵਿਰੁੱਧ ਸ਼ਿਕਾਇਤ ਮਿਲੀ ਸੀ ਕਿ ਉਸ ਨੇ ਪੰਚਾਇਤੀ ਛੱਪੜ ’ਚ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਦੀ ਨਿਸ਼ਾਨਦੇਹੀ ਮਾਲ ਮਹਿਕਮੇ ਵੱਲੋਂ ਨਾਇਬ ਤਹਿਸੀਲਦਾਰ ਭੋਗਪੁਰ ਰਾਹੀਂ ਕਰਵਾਈ ਗਈ, ਜਿਸ ’ਤੇ ਉਕਤ ਸਰਪੰਚ ਵੱਲੋਂ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਪੁਸ਼ਟੀ ਕੀਤੀ ਗਈ ਹੈ ।

ਇਹ ਵੀ ਪੜ੍ਹੋ : ਹੁਣ ਇਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਵਾਉਣ ਲਈ ਕਰਨਾ ਪਵੇਗਾ ਇੰਤਜ਼ਾਰ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri