ਵੇਰਕਾ ਮਿਲਕ ਪਲਾਂਟ ਨੇੜੇ ਗੰਨ ਪੁਆਇੰਟ ''ਤੇ ਟਰਾਂਸਪੋਰਟਰ ਦੀ ਬ੍ਰੇਜਾ ਗੱਡੀ ਲੁੱਟ ਕੇ ਭੱਜੇ ਲੁਟੇਰੇ

10/02/2020 10:26:57 AM

ਜਲੰਧਰ (ਜ. ਬ.)— ਵੇਰਕਾ ਮਿਲਕ ਪਲਾਂਟ ਨੇੜੇ ਅਣਪਛਾਤੇ ਲੁਟੇਰੇ ਗੰਨ ਪੁਆਇੰਟ 'ਤੇ ਟਰਾਂਸਪੋਰਟਰ ਦੀ ਬ੍ਰੇਜਾ ਗੱਡੀ ਲੁੱਟ ਕੇ ਫਰਾਰ ਹੋ ਗਏ। ਜਿਵੇਂ ਹੀ ਟਰਾਂਸਪੋਰਟਰ ਨੇ ਇਸ ਵਾਰਦਾਤ ਦੀ ਜਾਣਕਾਰੀ ਪੁਲਸ ਕੰਟਰੋਲ ਰੂਮ 'ਚ ਦਿੱਤੀ ਤਾਂ ਹਰਕਤ ਵਿਚ ਆਈ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਤੁਰੰਤ ਫੀਲਡ ਵਿੱਚ ਉਤਰੇ ਏ. ਸੀ. ਪੀ. ਨਾਰਥ ਅਤੇ ਥਾਣਾ ਨੰਬਰ ਇਕ ਦੇ ਇੰਚਾਰਜ ਨੇ ਗੱਡੀ ਦਾ ਪਿੱਛਾ ਕਰਕੇ ਲਗਭਗ ਇਕ ਘੰਟੇ 'ਚ ਗੱਡੀ ਨੂੰ ਬਾਬਾ ਬਕਾਲਾ ਦੇ ਇਕ ਪਿੰਡ 'ਚੋਂ ਰਿਕਵਰ ਕਰ ਲਿਆ। ਹਾਲਾਂਕਿ ਗੱਡੀ ਲੁੱਟਣ ਵਾਲੇ 3 ਲੁੱਟਰੇ ਖੇਤਾਂ 'ਚ ਦਾਖ਼ਲ ਹੋ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ ਪਰ ਦੇਰ ਰਾਤ ਲਗਭਗ 12 ਵਜੇ ਪੁਲਸ ਬਾਬਾ ਬਕਾਲਾ 'ਚ ਇਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਸੀ।

ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਦੋਸਤ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

ਜਾਣਕਾਰੀ ਅਨੁਸਾਰ ਵੀਰਵਾਰ ਰਾਤ ਲਗਭਗ ਅੱਠ ਵਜੇ ਪ੍ਰਭਾਕਰ ਟਰਾਂਸਪੋਰਟਰ ਦੀ ਬ੍ਰੇਜਾ ਗੱਡੀ ਪੀ. ਬੀ. 08 ਜੀ. ਆਰ 4807 ਵੇਰਕਾ ਮਿਲਕ ਪਲਾਂਟ ਦੇ ਨੇੜੇ ਕਰਨ ਵੰਡ ਦੇ ਲੁੱਟ ਕੇ ਲੈ ਗਏ। ਜਿਵੇਂ ਹੀ ਗੱਡੀ ਦੇ ਮਾਲਕ ਨੇ ਇਸ ਵਾਰਦਾਤ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਇਹ ਸੀ ਕਿ ਨਾਥ ਸੁਖਜਿੰਦਰ ਸਿੰਘ ਅਤੇ ਥਾਣਾ ਨੰਬਰ ਇਕ ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਆਪਣੀ ਟੀਮ ਦੇ ਨਾਲ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਜਿੱਥੇ ਬ੍ਰੇਜਾ ਗੱਡੀ ਜਾਂਦੀ ਰਹੀ ਪੁਲਸ ਨੇ ਉਸੇ ਰਸਤੇ ਨੂੰ ਟਰੇਸ ਕਰਦੇ ਹੋਏ ਪਿੱਛਾ ਕਰਕੇ ਬਾਬਾ ਬਕਾਲਾ ਦੇ ਨੇੜੇ ਪੈਂਦੇ ਪਿੰਡ ਵਿਚ ਦਾ ਇਹ ਗੱਡੀ ਨੂੰ ਘੇਰ ਲਿਆ।

ਇਹ ਵੀ ਪੜ੍ਹੋ: ਜਲੰਧਰ: ਫੇਸਬੁੱਕ 'ਤੇ ਲਾਈਵ ਹੋ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਿਹਾ, 'ਮਾਂ ਨੂੰ ਮੇਰੀ ਸ਼ਕਲ ਨਾ ਵਿਖਾਉਣਾ' (ਤਸਵੀਰਾਂ)

ਪੁਲਸ ਨੂੰ ਪਿੱਛੇ ਆਉਂਦੇ ਵੇਖ ਅਤੇ ਹਨੇਰੇ ਦਾ ਫਾਇਦਾ ਲੈ ਕੇ ਸ਼ੱਕੀ ਲੁਟੇਰੇ ਖੇਤਾਂ 'ਚ ਦਾਖ਼ਲ ਹੋ ਗਏ ਅਤੇ ਮੌਕੇ ਤੋਂ ਫ਼ਰਾਰ ਹੋਣ 'ਚ ਸਫ਼ਲ ਹੋ ਗਏ। ਦੇਰ ਰਾਤ 12 ਵਜੇ ਏ. ਸੀ. ਪੀ. ਨਾਰਥ ਅਤੇ ਥਾਣਾ ਨੰਬਰ ਇਕ ਦੇ ਇੰਚਾਰਜ ਬਾਬਾ ਬਕਾਲਾ ਵਿਚ ਹੀ ਸਨ ਅਤੇ ਇਸ ਮਾਮਲੇ ਦੀ ਜਾਂਚ ਵਿਚ ਜੁਟੇ ਹੋਏ ਸਨ। ਹਾਲਾਂਕਿ ਏ. ਸੀ. ਪੀ. ਨਾਰਥ ਨੇ ਇਸ ਸਬੰਧੀ ਅਜੇ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਦੀ ਮੰਨੀਏ ਤਾਂ ਗੱਡੀ ਫਾਈਨੈਂਸ ਨੂੰ ਲੈ ਕੇ ਵੀ ਖੂਹੀ ਹੋ ਸਕਦੀ ਹੈ ਪਰ ਪੁਲਸ ਅਜੇ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰ ਰਹੀ ਜੇਕਰ ਇਹ ਲੁੱਟ ਦੀ ਵਾਰਦਾਤ ਸਾਬਤ ਹੁੰਦੀ ਹੈ ਤਾਂ ਏ. ਸੀ. ਪੀ. ਨਾਰਥ ਅਤੇ ਥਾਣਾ ਨੰਬਰ ਇਕ ਦੇ ਇੰਚਾਰਜ ਦੀ ਸੂਝਬੂਝ ਕਾਰਨ ਲੁੱਟ ਦਾ ਇਹ ਕੇਸ ਸਿਰਫ ਇਕ ਘੰਟੇ 'ਚ ਟਰੇਸ ਹੋ ਗਿਆ। ਇਸ ਮਾਮਲੇ ਸਬੰਧੀ ਪੁਲਸ ਜਲਦੀ ਹੀ ਪ੍ਰੈੱਸ ਕਾਨਫਰੰਸ ਕਰਕੇ ਸਾਰੀ ਸੱਚਾਈ ਸਾਹਮਣੇ ਲਿਆ ਸਕਦੀ ਹੈ।

ਇਹ ਵੀ ਪੜ੍ਹੋ: ਦਰਿੰਦਿਆਂ ਦੀ ਹੈਵਾਨੀਅਤ: ਗੈਂਗਰੇਪ ਤੋਂ ਬਾਅਦ ਵਾਇਰਲ ਕੀਤੀ ਵੀਡੀਓ, ਦੁਖੀ ਪੀੜਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ


shivani attri

Content Editor

Related News