ਪਹਿਲੇ ਹੀ ਸਾਲ ਫੇਲ ਸਾਬਤ ਹੋਈ ਨਿਗਮ ਦੀ ਵੈਂਡਿੰਗ ਜ਼ੋਨ ਪਾਲਿਸੀ

12/17/2020 1:56:14 PM

ਜਲੰਧਰ (ਸੋਮਨਾਥ)— ਸ਼ਹਿਰ ਭਰ ਦੇ ਚੌਕਾਂ-ਚੌਰਾਹਿਆਂ ਅਤੇ ਗਲੀਆਂ ਵਿਚ ਘੁੰਮ-ਫਿਰ ਕੇ ਸਾਮਾਨ ਵੇਚਣ ਵਾਲੇ 12014 ਰੇਹੜੀ ਅਤੇ ਖੋਖੇ ਵਾਲਿਆਂ ਲਈ ਵੈਂਡਿੰਗ ਜ਼ੋਨ ਪਾਲਿਸੀ ਲਿਆ ਰਹੀ ਨਗਰ ਨਿਗਮ ਦਾ ਪਹਿਲਾ ਐਕਸਪੈਰੀਮੈਂਟ ਹੀ ਫੇਲ ਸਾਬਤ ਹੋਇਆ ਹੈ।

ਇਹ ਵੀ ਪੜ੍ਹੋ: ਜੀਜੇ ਦਾ ਰੂਹ ਕੰਬਾਊ ਕਾਰਾ, ਦਾਤਰ ਨਾਲ ਗਲਾ ਵੱਢ ਕੇ ਸਕੇ ਸਾਲੇ ਨੂੰ ਦਿੱਤੀ ਬੇਰਹਿਮ ਮੌਤ

ਵੈਂਡਿੰਗ ਜ਼ੋਨ ਪਾਲਿਸੀ ਤਹਿਤ ਦਸੰਬਰ 2019 ’ਚ ਬੱਸ ਸਟੈਂਡ ਜਲੰਧਰ ਦੇ ਨੇੜੇ ਰੋਜ਼ੀ-ਰੋਟੀ ਕਮਾ ਰਹੇ ਲਗਭਗ 70 ਰੇਹੜੀ-ਖੋਖੇ ਵਾਲਿਆਂ ਨੂੰ ਜਸਵੰਤ ਮੋਟਰਜ਼ ਨੇੜੇ ਬਣੇ ਵੈਂਡਿੰਗ ਜ਼ੋਨ ’ਚ ਸ਼ਿਫਟ ਕੀਤਾ ਗਿਆ ਸੀ। ਹਰੇਕ ਵੈਂਡਰ ਨੂੰ ਰੇਹੜੀ ਲਗਾਉਣ ਲਈ 8ਗ8 ਫੁੱਟ ਜਗ੍ਹਾ ਦਿੱਤੀ ਗਈ। ਵਿਚਕਾਰ 2-2 ਫੁੱਟ ਖਾਲੀ ਜਗ੍ਹਾ ਛੱਡੀ ਗਈ। ਹਰੇਕ ਰੇਹੜੀ ਤੋਂ ਇਕ ਹਜ਼ਾਰ ਰੁਪਏ ਮਹੀਨਾ ਤਹਿਬਾਜ਼ਾਰੀ ਫੀਸ ਵਜੋਂ ਲਿਆ ਜਾਣ ਲੱਗਾ ਅਤੇ ਬੱਸ ਸਟੈਂਡ ’ਤੇ ਅਤੇ ਗੜ੍ਹਾ ਰੋਡ ’ਤੇ ਰੇਹੜੀਆਂ ਲਗਾਉਣ ਵਾਲਿਆਂ ਨੂੰ ਚਿਤਾਵਨੀ ਦਿੰਦੇ ਹੋਏ ਇਸ ਵੈਂਡਿੰਗ ਜ਼ੋਨ ’ਚ ਸ਼ਿਫਟ ਹੋਣ ਨੂੰ ਿਕਹਾ ਗਿਆ।

ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ

ਅੱਜ ਦੀ ਤਰੀਕ ’ਚ ਸੂਰਤ-ਏ-ਹਾਲ ਇਹ ਹੈ ਕਿ ਨਗਰ ਨਿਗਮ ਦੀ ਵੈਂਡਿੰਗ ਜ਼ੋਨ ਪਾਲਿਸੀ ਇਕ ਸਾਲ ਵੀ ਠੀਕ ਢੰਗ ਨਾਲ ਨਹੀਂ ਚੱਲ ਪਾਈ। ਜਿਨ੍ਹਾਂ 70 ਦੇ ਕਰੀਬ ਰੇਹੜੀ-ਖੋਖੇ ਵਾਲਿਆਂ ਨੂੰ ਇਸ ਜਗ੍ਹਾ ’ਤੇ ਸ਼ਿਫਟ ਕੀਤਾ ਗਿਆ ਸੀ, ਉਹ ਹੌਲੀ-ਹੌਲੀ ਉਥੋਂ ਫਿਰ ਆਪਣੇ-ਆਪਣੇ ਅੱਡਿਆਂ ’ਤੇ ਪਹੁੰਚ ਗਏ। ਹੁਣ ਸਿਰਫ਼ 10 ਦੇ ਕਰੀਬ ਹੀ ਰੇਹੜੀ ਵਾਲੇ ਬਚੇ ਹੋਏ ਹਨ, ਉਹ ਵੀ ਸਹੂਲਤਾਂ ਦੀ ਘਾਟ ਵਿਚ ਨਗਰ ਨਿਗਮ ਨੂੰ ਕੋਸ ਰਹੇ ਹਨ।

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

ਸ਼ਿਕਾਇਤ ਮਿਲਣ ਤੋਂ ਬਾਅਦ ਤਹਿਬਾਜ਼ਾਰੀ ਐਡਹਾਕ ਕਮੇਟੀ ਦੀ ਚੇਅਰਪਰਸਨ ਅਰੁਣਾ ਅਰੋੜਾ ਨੇ ਇਸ ਵੈਂਡਿੰਗ ਜ਼ੋਨ ਦਾ ਦੌਰਾ ਕਰ ਕੇ ਵੈਂਡਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਜਾਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰੇਕ ਸਮੱਸਿਆ ਦੇ ਹੱਲ ਲਈ ਉਹ ਜਲਦ ਹੀ ਯਤਨ ਕਰਨਗੇ। ਇਸ ਤੋਂ ਇਲਾਵਾ ਚੇਅਰਪਰਸਨ ਵੱਲੋਂ ਬੁੱਧਵਾਰ ਦੋਆਬਾ ਚੌਕ ਜਾ ਕੇ ਵੀ ਰੇਹੜੀ-ਫੜ੍ਹੀ ਵਾਲਿਆਂ ਦਾ ਹਾਲ ਜਾਣਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਰੇਹੜੀ-ਫੜ੍ਹੀ ਵਾਲਿਆਂ ਕੋਲੋਂ ਨਿਗਮ ਵੱਲੋਂ ਲਈ ਜਾਂਦੀ ਫੀਸ ਦੀ ਜਾਣਕਾਰੀ ਵੀ ਹਾਸਲ ਕੀਤੀ।

ਇਹ ਵੀ ਪੜ੍ਹੋ: ਪਤਨੀ ਨੂੰ ਫੋਨ ਕਰ ਆਖੀ ਨਹਿਰ ’ਚ ਛਾਲ ਮਾਰਨ ਦੀ ਗੱਲ,ਜਦ ਪਹੁੰਚੇ ਪਰਿਵਾਰ ਵਾਲੇ ਤਾਂ ਵੇਖ ਉੱਡੇ ਹੋਸ਼

shivani attri

This news is Content Editor shivani attri