ਵੈਲੇਨਟਾਈਨ ਵੀਕ: ਜਾਸੂਸਾਂ ਜ਼ਰੀਏ ਪਰਿਵਾਰ ਵਾਲੇ ਰੱਖ ਰਹੇ ਨੇ ਬੱਚਿਆਂ ''ਤੇ ''ਤੀਜੀ ਅੱਖ''

02/08/2020 4:53:10 PM

ਜਲੰਧਰ (ਪੁਨੀਤ)— ਪ੍ਰੇਮੀ ਜੋੜੇ ਰੁਟੀਨ ਮੁਤਾਬਕ ਵੈਲੇਨਟਾਈਨ ਵੀਕ ਵਿਚ ਇਕ-ਦੂਜੇ ਨੂੰ ਮਿਲਣ ਦਾ ਕਾਫੀ ਮਹੱਤਵ ਦਿੰਦੇ ਹਨ, ਜਿਸ ਨੂੰ ਲੈ ਕੇ ਪਰਿਵਾਰ ਵਾਲੇ ਸੁਚੇਤ ਹਨ। ਉਹ ਆਪਣੇ ਬੱਚਿਆਂ 'ਤੇ ਨਜ਼ਰ ਰੱਖਣ ਲਈ ਜਾਸੂਸੀ ਦਾ ਸਹਾਰਾ ਲੈ ਰਹੇ ਹਨ। ਇਸ ਨੂੰ ਲੈ ਕੇ ਵੈਲੇਨਟਾਈਨ ਵੀਕ ਵਿਚ ਪਰਿਵਾਰਾਂ ਦੀ ਬੱਚਿਆਂ 'ਤੇ ਤੀਜੀ ਅੱਖ ਨਾਲ ਖੁਫੀਆ ਨਜ਼ਰ ਰਹੇਗੀ।

ਵੱਡੇ ਪੱਧਰ 'ਤੇ ਅਜਿਹੇ ਪਰਿਵਾਰ ਹਨ, ਜੋ ਜਾਣਨਾ ਚਾਹੁੰਦੇ ਹਨ ਕਿ ਬੱਚੇ ਇਸ ਵੀਕ 'ਚ ਕਿਸ ਨੂੰ ਮਿਲਦੇ ਹਨ ਅਤੇ ਉਨ੍ਹਾਂ ਦਾ ਸ਼ਡਿਊਲ ਕੀ ਹੈ? ਇਸ ਲਈ ਇਨਵੈਸਟੀਗੇਸ਼ਨ (ਜਾਸੂਸਾਂ) ਨਾਲ ਸੰਪਰਕ ਕੀਤਾ ਗਿਆ ਹੈ, ਜੋ ਕਿ ਆਪਣੀ ਸਰਵਿਸ ਦੇਣ ਲਈ ਹਾਈਟੈਕ ਟੈਕਨਾਲੋਜੀ ਦੀ ਵਰਤੋਂ ਕਰ ਰਹੇ ਹਨ। ਇਨਵੈਸਟੀਗੇਸ਼ਨ ਇਸ ਸਿਲਸਿਲੇ 'ਚ ਬੱਚਿਆਂ ਦੇ ਆਉਣ-ਜਾਣ ਤੋਂ ਲੈ ਕੇ ਰੈਸਟੋਰੈਂਟ ਅਤੇ ਹੋਰ ਜਗ੍ਹਾ ਬਾਰੇ 'ਚ ਜਾਣਕਾਰੀ ਇਕੱਠੀ ਕਰਕੇ ਕਲਾਈਂਟ ਨੂੰ ਮੁਹੱਈਆ ਕਰਵਾ ਰਹੇ ਹਨ। ਵੱਡੀਆਂ ਇਨਵੈਸਟੀਗੇਸ਼ਨ ਕੰਪਨੀਆਂ ਇਸ ਕ੍ਰਮ 'ਚ ਕੰਮ ਕਰ ਰਹੀਆਂ ਹਨ।

ਸੀ. ਐੱਸ. ਆਈ. ਪ੍ਰਾਈਵੇਟ ਇਨਵੈਸਟੀਗੇਸ਼ਨ ਅਤੇ ਸਕਿਓਰਿਟੀ ਏਜੰਸੀ ਦੀ ਚੀਫ ਇਨਵੈਸਟੀਗੇਟ ਕੇ. ਕੌਰ ਦਾ ਕਹਿਣਾ ਹੈ ਕਿ ਉਂਝ ਤਾਂ ਪਰਿਵਾਰ ਆਪਣੇ ਬੱਚਿਆਂ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਰੁਟੀਨ ਵਿਚ ਉਨ੍ਹਾਂ ਨਾਲ ਸੰਪਰਕ ਕਰਦੇ ਹਨ ਪਰ ਵੈਲੇਨਟਾਈਨ ਵੀਕ ਵਿਚ ਇਹ ਗਿਣਤੀ ਵਧ ਜਾਂਦੀ ਹੈ। ਕੇ. ਕੌਰ ਨੇ ਦੱਸਿਆ ਹੈ ਕਿ ਪਿਛਲੇ ਹਫਤੇ ਦੌਰਾਨ ਰੋਜ਼ਾਨਾ 100 ਤੋਂ ਵੱਧ ਇਨਕੁਆਰੀ ਕਾਲਾਂ ਆਈਆਂ, ਜਿਨ੍ਹਾਂ ਨੂੰ ਲੈ ਕੇ ਕਲਾਈਂਟ ਨੇ ਉਨ੍ਹਾਂ ਤੋਂ ਇਨਵੈਸਟੀਗੇਸ਼ਨ/ਖਰਚੇ ਦੇ ਬਾਰੇ ਵਿਚ ਜਾਣਿਆ। ਉਨ੍ਹਾਂ ਕਿਹਾ ਕਿ ਜੋ ਕਾਲ ਆਉਂਦੀ ਹੈ, ਉਨ੍ਹਾਂ 'ਚ 25 ਫੀਸਦੀ ਦੇ ਕਰੀਬ ਕੇਸ ਫਾਈਨਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਹਾਈਟੈਕ ਦੌਰ 'ਚ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਗੰਭੀਰ ਹਨ।

ਐਵਰੇਜ਼ ਰੋਜ਼ਾਨਾ 1500 ਤੋਂ 2500 ਤੱਕ ਦਾ ਖਰਚਾ
ਇਨਵੈਸਟੀਗੇਸ਼ਨ ਮੁਤਾਬਕ ਇਕ ਐਵਰੇਜ ਇਨਕੁਆਰੀ ਲਈ ਰੋਜ਼ਾਨਾ 1500 ਤੋਂ 2500 ਰੁਪਏ ਤੱਕ ਖਰਚਾ ਆਉਂਦਾ ਹੈ। ਜੇਕਰ ਦਿਨ-ਰਾਤ ਦੀ ਇਨਵੈਸਟੀਗੇਸ਼ਨ ਦੀ ਡਿਮਾਂਡ ਆਉਂਦੀ ਹੈ ਤਾਂ ਉਸ ਦੇ ਲਈ ਅਲੱਗ ਤੋਂ ਚਾਰਜ ਲਿਆ ਜਾਂਦਾ ਹੈ।

ਸੋਸ਼ਲ ਮੀਡੀਆ ਨੇ ਬਦਲਿਆ ਕੰਮ ਕਰਨ ਦਾ ਤਰੀਕਾ
4-5 ਸਾਲ ਪਹਿਲਾਂ ਜੋ ਕੰਮ ਕਰਨ ਦਾ ਢੰਗ ਸੀ, ਉਸ ਮੁਤਾਬਕ ਅੱਜ ਦੇ ਦੌਰ 'ਚ ਕੰਮ ਕਰਨ ਦਾ ਤਰੀਕਾ ਬਹੁਤ ਬਦਲ ਚੁੱਕਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਹੁਣ ਸੋਸ਼ਲ ਮੀਡੀਆ ਕਾਰਨ ਲੜਕਾ-ਲੜਕੀ ਦੇ ਸੰਪਰਕ ਕਰਨ ਦਾ ਢੰਗ ਬਦਲ ਚੁੱਕਾ ਹੈ। ਇੰਟਰਨੈੱਟ ਕਾਰਣ ਇਨਵੈਸਟੀਗੇਸ਼ਨ ਨੂੰ ਜ਼ਿਆਦਾ ਮਿਹਤਨ ਕਰਨੀ ਪੈ ਰਹੀ ਹੈ। ਹਾਲਾਂਕਿ ਅਵਿਭਾਵਕਾਂ ਵੱਲੋਂ ਵੀ ਇਨਵੈਸਟੀਗੇਸ਼ਨ 'ਚ ਪੂਰੀ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਜ਼ਿਆਦਾ ਪਸੀਨਾ ਨਾ ਵਹਾਉਣਾ ਪਵੇ।

ਗੁੰਮਰਾਹ ਕਰਨ ਤਹਿਤ ਫੇਕ ਆਈ. ਡੀ. ਦਾ ਸਹਾਰਾ
ਕੇ. ਕੌਰ ਦੱਸਦੀ ਹੈ ਕਿ ਅੱਜ ਦੇ ਸਮੇਂ 'ਚ ਮੋਬਾਇਲ ਫੋਨ ਸਾਰਿਆਂ ਦੀ ਜ਼ਰੂਰਤ ਬਣ ਚੁੱਕਾ ਹੈ। ਫੋਨ ਵਿਚ ਹੋਣ ਵਾਲੀ ਗੱਲਬਾਤ ਕਿਸੇ ਤੱਕ ਨਾ ਪਹੁੰਚੇ, ਇਸ ਲਈ ਕਈ ਤਰ੍ਹਾਂ ਦੇ ਪਾਸਵਰਡ ਆਦਿ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਈ ਨੌਜਵਾਨ ਆਪਣੇ ਪਰਿਵਾਰਾਂ ਨੂੰ ਗੁੰਮਰਾਹ ਕਰਨ ਲਈ ਫੇਕ ਆਈ. ਡੀ. ਦਾ ਸਹਾਰਾ ਲੈਂਦੇ ਹਨ। ਫੋਨ ਨੂੰ ਬਿਨਾਂ ਪਾਸਵਰਡ ਦੇ ਰੱਖਿਆ ਜਾਂਦਾ ਹੈ ਤਾਂ ਕਿ ਘਰ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋਵੇ।

shivani attri

This news is Content Editor shivani attri