ਦਾਗੀ ਤੇ ਅਪਰਾਧਿਕ ਰਿਕਾਰਡ ਵਾਲੇ ਨੰਬਰਦਾਰਾਂ ਖਿਲਾਫ ਡੀ. ਸੀ. ਦੀ ਸਖਤ ਕਾਰਵਾਈ

12/07/2018 1:38:35 PM

ਜਲੰਧਰ (ਅਮਿਤ)— ਦਾਗੀ ਅਤੇ ਅਪਰਾਧਿਕ ਰਿਕਾਰਡ ਵਾਲੇ ਨੰਬਰਦਾਰਾਂ ਖਿਲਾਫ ਲਗਾਤਾਰ ਦੂਜੀ ਸਖਤ ਕਾਰਵਾਈ ਕਰਦੇ ਹੋਏ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਵੀਰਵਾਰ ਨੂੰ ਪਿੰਡ ਜਲਪੋਤ, ਸਬ-ਤਹਿਸੀਲ ਆਦਮਪੁਰ, ਤਹਿਸੀਲ ਜਲੰਧਰ-1 ਦੇ ਨੰਬਰਦਾਰ ਰਘੁਬੀਰ ਸਿੰਘ ਨੂੰ ਡਿਸਮਿਸ ਕਰਨ ਦਾ ਹੁਕਮ ਜਾਰੀ ਕੀਤਾ ਹੈ। ਪੰਜਾਬ ਲੈਂਡ ਰੈਵੇਨਿਊ ਰੂਲਜ਼ 1909 ਦੇ ਰੂਲ 16 ਦੇ ਤਹਿਤ ਉਕਤ ਹੁਕਮ ਜਾਰੀ ਕੀਤਾ ਗਿਆ ਹੈ। ਨੰਬਰਦਾਰ ਰਘੁਬੀਰ ਸਿੰਘ ਖਿਲਾਫ ਇਕ ਅਪਰਾਧਿਕ ਮਾਮਲਾ ਦਰਜ ਹੋਇਆ ਹੈ, ਜਿਸ 'ਚ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਨੇ ਨੰਬਰਦਾਰੀ ਲੈਂਦੇ ਸਮੇਂ ਦਸਵੀਂ ਦੀ ਜਗ੍ਹਾ ਬੀ. ਏ. ਦਾ ਜਾਅਲੀ ਸਰਟੀਫਿਕੇਟ ਲਾ ਕੇ ਖੁਦ ਨੂੰ ਡਰਾਇੰਗ ਟੀਚਰ ਦੱਸਿਆ ਸੀ। ਉਕਤ ਮਾਮਲੇ 'ਚ ਉਸ ਨੂੰ ਮਾਣਯੋਗ ਅਦਾਲਤ ਵਲੋਂ 1 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੂੰ ਇਕ ਸ਼ੋਅਕਾਜ਼ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਕ ਸਾਲ ਤੋਂ ਜ਼ਿਆਦਾ ਸਜ਼ਾ ਦੇ ਮਾਮਲੇ 'ਚ ਅਜਿਹਾ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਰਘੁਬੀਰ ਸਿੰਘ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਡੀ. ਸੀ. ਕਮਲ ਕਿਸ਼ੋਰ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਠੱਗੀ ਦੇ ਸਾਹਮਣੇ ਆਏ ਮਾਮਲੇ ਨੂੰ ਦੇਖਦੇ ਹੋਏ ਸਾਰੇ ਸਬੰਧਤ ਅਧਿਕਾਰੀਆਂ ਨੂੰ ਵਾਧੂ ਸਖਤੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਲੜੀ ਤਹਿਤ ਦਾਗੀ ਅਤੇ ਅਪਰਾਧਿਕ ਰਿਕਾਰਡ ਵਾਲੇ ਨੰਬਰਦਾਰਾਂ ਦੀ ਇਕ ਲਿਸਟ ਬਣਾਉਣ ਦਾ ਫੈਸਲਾ ਲਿਆ ਗਿਆ ਸੀ। ਜ਼ਿਲੇ ਦੇ ਸਾਰੇ ਤਹਿਸਲੀਦਾਰਾਂ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਸੀ ਕਿ ਉਹ ਆਪਣੇ-ਆਪਣੇ ਖੇਤਰ ਨਾਲ ਸਬੰਧਤ ਸਾਰੇ ਨੰਬਰਦਾਰ ਜਿਨ੍ਹਾਂ ਖਿਲਾਫ ਧੋਖਾਦੇਹੀ, ਗਲਤ ਗਵਾਹੀ ਪਾਉਣ, ਕਿਸੇ ਅਪਰਾਧਿਕ ਮਾਮਲੇ 'ਚ ਜੇਲ ਦੀ ਸਜ਼ਾ ਕੱਟਣੀ, ਕਿਸੇ ਤਰ੍ਹਾਂ ਦਾ ਅਪਰਾਧਿਕ ਰਿਕਾਰਡ ਨਾ ਹੋਣਾ ਆਦਿ ਦਾ ਪੂਰਾ ਬਿਓਰਾ ਮੰਗ ਕੇ ਇਕ ਰਿਪੋਰਟ ਬਣਾਈ ਅਤੇ ਡੀ. ਸੀ. ਦੇ ਸਾਹਮਣੇ ਪੇਸ਼ ਕੀਤੀ। ਇਸ ਲੜੀ 'ਚ 2 ਦਿਨ ਪਹਿਲਾਂ ਡੀ. ਸੀ. ਨੇ 2 ਨੰਬਰਦਾਰਾਂ ਨੂੰ ਡਿਸਮਿਸ ਕਰਨ ਦਾ ਹੁਕਮ ਜਾਰੀ ਕੀਤਾ ਸੀ।

ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਮਾਜ ਵਿਚ ਨੰਬਰਦਾਰ ਨੂੰ ਇਕ ਪਤਵੰਤੇ ਦਾ ਦਰਜਾ ਪ੍ਰਾਪਤ ਹੈ। ਇਸ ਲਈ ਕੁਝ ਗਲਤ ਕਿਸਮ ਦੇ ਨੰਬਰਦਾਰ ਜੋ ਅਪਰਾਧਿਕ ਰਿਕਾਰਡ ਵਾਲੇ ਤੇ ਦਾਗੀ ਹਨ ਅਤੇ ਪੂਰੇ ਭਾਈਚਾਰੇ ਦਾ ਨਾਂ ਖਰਾਬ ਕਰ ਰਹੇ ਹਨ। ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

shivani attri

This news is Content Editor shivani attri