ਅੰਦਰੋਂ ਜਹਾਜ਼ ਵਰਗੀ ਨਜ਼ਰ ਆਏਗੀ 'ਵੰਦੇ ਭਾਰਤ' ਟਰੇਨ, ਖੋਜ ਤੇ ਵਿਕਾਸ ’ਤੇ ਖ਼ਰਚ ਹੋਣਗੇ 3,000 ਕਰੋੜ ਰੁਪਏ

08/02/2022 11:01:01 AM

ਜਲੰਧਰ(ਨੈਸ਼ਨਲ ਡੈਸਕ) : ਘਰੇਲੂ ਸਟੀਲ ਕੰਪਨੀ ਟਾਟਾ ਸਟੀਲ ਅਤਿ-ਆਧੁਨਿਕ ਟਰੇਨ ‘ਵੰਦੇ ਭਾਰਤ’ ਦੀ ਖੋਜ ਤੇ ਵਿਕਾਸ ’ਤੇ 3,000 ਕਰੋੜ ਰੁਪਏ ਖ਼ਰਚ ਕਰਨ ਵਾਲੀ ਹੈ। ਇਹ ਟਰੇਨ ਅੰਦਰੋਂ ਜਹਾਜ਼ ਵਰਗੀ ਨਜ਼ਰ ਆਏਗੀ। ਇਸ ਤੋਂ ਇਲਾਵਾ ਕੰਪਨੀ 2030 ਤਕ ਗਲੋਬਲ ਸਟੀਲ ਉਦਯੋਗ ਵਿਚ ਚੋਟੀ ਦੀਆਂ 5 ਤਕਨਾਲੋਜੀ ਫਰਮਾਂ ਵਿਚ ਸ਼ਾਮਲ ਹੋਣ ਦਾ ਟੀਚਾ ਵੀ ਰੱਖ ਰਹੀ ਹੈ। ਇਹ ਦੇਸ਼ ਵਿਚ ਆਪਣੀ ਕਿਸਮ ਦਾ ਪਹਿਲਾ ਸੀਟਿੰਗ ਸਿਸਟਮ ਹੋਵੇਗਾ। ਟਾਟਾ ਸਟੀਲ ਦੇ ਵਾਈਸ ਪ੍ਰੈਜ਼ੀਡੈਂਟ ਦੇਵਾਸ਼ੀਸ਼ ਭੱਟਾਚਾਰੀਆ ਮੁਤਾਬਕ ਕੰਪਨੀ ਦੇ ਕੰਪੋਜ਼ਿਟ ਸੈਕਸ਼ਨ ਨੂੰ ਵੰਦੇ ਭਾਰਤ ਐਕਸਪ੍ਰੈੱਸ ਦੀਆਂ 22 ਟਰੇਨਾਂ ਲਈ ਸੀਟਾਂ ਮੁਹੱਈਆ ਕਰਵਾਉਣ ਦਾ ਆਰਡਰ ਮਿਲਿਆ ਹੈ। ਇਹ ਸੀਟਾਂ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੀਆਂ ਗਈਆਂ ਹਨ ਜੋ 180 ਡਿਗਰੀ ਤਕ ਘੁੰਮ ਸਕਦੀਆਂ ਹਨ।

ਇਹ ਵੀ ਪੜ੍ਹੋ- ਚਾਵਾਂ ਨਾਲ ਕਰਾਈ ਲਵ ਮੈਰਿਜ ਦਾ ਖੌਫ਼ਨਾਕ ਅੰਤ, ਪਤਨੀ ਤੋਂ ਦੁਖੀ ਮੁੰਡੇ ਨੇ ਕਰ ਲਈ ਖ਼ੁਦਕੁਸ਼ੀ

ਸੀਟਾਂ ’ਤੇ ਜਹਾਜ਼ਾਂ ਵਰਗੀ ਸਹੂਲਤ

ਟਰੇਨ ’ਚ ਜਹਾਜ਼ ਦੀਆਂ ਸੀਟਾਂ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇਹ ਟਰੇਨ ਸੀਟਾਂ ਦੀ ਭਾਰਤ ਵਿਚ ਆਪਣੀ ਕਿਸਮ ਦੀ ਪਹਿਲੀ ਸਪਲਾਈ ਹੈ, ਜੋ ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 12 ਮਹੀਨਿਆਂ ’ਚ ਪੂਰੀ ਹੋ ਜਾਵੇਗੀ। ਇਹ ਸੀਟਾਂ ਫਾਈਬਰ ਰੀਇਨਫੋਰਸਡ ਪੋਲੀਮਰ (ਐੱਫ. ਆਰ. ਪੀ.) ਨਾਲ ਬਣੀਆਂ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਦਾ ਖਰਚਾ ਵੀ ਘੱਟ ਹੋਵੇਗਾ ਅਤੇ ਸਹੂਲਤ ਭਰੀਆਂ ਹੋਣ ਦੇ ਨਾਲ-ਨਾਲ ਯਾਤਰੀਆਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਣਗੀਆਂ। ਪੂਰੀ ਤਰ੍ਹਾਂ ਸਵਦੇਸ਼ ’ਚ ਵਿਕਸਿਤ ਵੰਦੇ ਭਾਰਤ ਟਰੇਨ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕੇਗੀ। ਇਹ ਦੇਸ਼ ਦੀਆਂ ਸਭ ਤੋਂ ਤੇਜ਼ ਚੱਲਣ ਵਾਲੀਆਂ ਟਰੇਨਾਂ ਵਿਚੋਂ ਇਕ ਹੈ।

ਇਹ ਵੀ ਪੜ੍ਹੋ- ਮਿਸਾਲ ਬਣਿਆ ਫਿਰੋਜ਼ਪੁਰ ਦਾ ਇਹ ਸਰਕਾਰੀ ਸਕੂਲ, 'ਬੈਸਟ ਸਕੂਲ' ਐਵਾਰਡ ਲਈ ਚੋਣ, ਮਿਲੇਗੀ 10 ਲੱਖ ਰੁਪਏ ਦੀ ਗ੍ਰਾਂਟ

ਸੀਟਾਂ ਲਈ 145 ਕਰੋੜ ਦਾ ਆਰਡਰ

ਟਾਟਾ ਸਟੀਲ ਦੀ ਕੰਪੋਜ਼ਿਟ ਡਵੀਜ਼ਨ ਵੱਲੋਂ ਵੰਦੇ ਭਾਰਤ ਐਕਸਪ੍ਰੈੱਸ ਦੀਆਂ ਸੀਟਾਂ ਲਈ ਦਿੱਤਾ ਗਿਆ ਆਰਡਰ 145 ਕਰੋੜ ਰੁਪਏ ਦਾ ਹੈ। ਇਸ ਵਿਚ 22 ਟਰੇਨ ਸੈੱਟਾਂ ਲਈ ਪੂਰਨ ਬੈਠਣ ਦੀ ਵਿਵਸਥਾ ਦੀ ਸਪਲਾਈ ਸ਼ਾਮਲ ਹੈ, ਜਿਸ ਵਿਚ ਹਰੇਕ ਟਰੇਨ ਸੈੱਟ ਵਿਚ 16 ਕੋਚ ਹਨ। ਸੀਟਾਂ ਵਿਚ ਵਰਤੀ ਜਾਣ ਵਾਲੀ ਐੱਫ. ਆਰ. ਪੀ. ਵਿਚ ਹਾਈ ਕੋਰੋਜ਼ਨ ਰੈਜ਼ਿਸਟੈਂਸ ਅਤੇ ਸਾਂਭ-ਸੰਭਾਲ ਦੀ ਘੱਟ ਲਾਗਤ ਹੋਵੇਗੀ। ਇਹ ਯਾਤਰੀਆਂ ਨੂੰ ਬਿਹਤਰ ਸੁਰੱਖਿਆ ਤੇ ਆਰਾਮ ਦੇਵੇਗਾ। ਵੰਦੇ ਭਾਰਤ ਨੂੰ ‘ਟਰੇਨ 18’ ਦੇ ਨਾਂ ਨਾਲ ਵੀ ਜਾਣਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News