ਵਾਲਮੀਕਿ ਸੰਤ ਸਮਾਜ 'ਤੇ ਝੂਠੇ ਪਰਚੇ ਬਰਦਾਸ਼ਤ ਨਹੀਂ ਕੀਤੇ ਜਾਣਗੇ

05/26/2020 4:00:40 PM

ਟਾਂਡਾ ਉੜਮੁੜ (ਮੋਮੀ,ਪੰਡਿਤ)— ਅੱਜ ਟਾਂਡਾ ਸ਼ਹਿਰ ਵਿਖੇ ਭਗਵਾਨ ਵਾਲਮੀਕਿ ਅਤੇ ਹੋਰ ਧਾਰਮਿਕ ਸੰਸਥਾਵਾਂ ਅਤੇ ਅੰਬੇਦਕਰੀ ਸੰਸਥਾਵਾਂ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ। ਇਸ ਇਕੱਤਰਤਾ ਦੌਰਾਨ ਸੰਬੋਧਨ ਕਰਦੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੁੱਖ ਤੌਰ 'ਤੇ ਬੋਲਦੇ ਹੋਏ ਅੰਮ੍ਰਿਤਸਰ ਵਿਖੇ ਸੰਤ ਸਮਾਜ 'ਤੇ ਹੋਏ ਪਰਚੇ ਨੂੰ ਝੂਠਾ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਗਿਆਨ ਨਾਥ ਆਸ਼ਰਮ ਵਾਲਮੀਕਿ ਤੀਰਥ ਸਥਾਨ ਅੰਮ੍ਰਿਤਸਰ ਵਿਖੇ ਸੰਤ ਸਮਾਜ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਸ ਕੇਸ ਸਬੰਧੀ ਪੂਰਨ ਤੌਰ 'ਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਅਤੇ ਇਸ ਪਰਚੇ ਨੂੰ ਝੂਠਾ ਕਰਾਰ ਦਿੰਦੇ ਰੱਦ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ: 24 ਘੰਟਿਆਂ ਦੇ ਅੰਦਰ ਗ੍ਰੀਨ ਜ਼ੋਨ 'ਚੋਂ ਬਾਹਰ ਹੋਇਆ ਨਵਾਂਸ਼ਹਿਰ, 'ਕੋਰੋਨਾ' ਦਾ ਮਿਲਿਆ ਨਵਾਂ ਕੇਸ

ਇਸ ਇਕੱਤਰਤਾ ਦੌਰਾਨ ਕਮਲ ਖੋਸਲਾ ਡਿਪਟੀ ਚੇਅਰਮੈਨ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਅੰਮ੍ਰਿਤਸਰ,ਜਨਰਲ ਸਕੱਤਰ ਓਮ ਪ੍ਰਕਾਸ਼ ਭੱਟੀ, ਕਾਰਜਕਾਰਨੀ ਮੈਂਬਰ (ਭਾਵਾਧਸ) ਸੇਠ ਰਾਮ ਸੇਠੀ, ਮਨੋਜ ਮਿਆਣੀ ਯੂਥ ਵਾਈਸ ਪ੍ਰਧਾਨ ਪੰਜਾਬ (ਭਾਵਾਧਸ), ਗਗਨ ਭੱਟੀ ਪੰਜਾਬ ਚੇਅਰਮੈਨ (ਅਵਾਧਸ), ਵਿਨੋਦ ਖੋਸਲ, ਹੀਰਾ ਲਾਲ ਭੱਟੀ, ਸਰਪੰਚ ਹਰਦੀਪ ਸਾਬੀ, ਕੈਪਟਨ ਸੁਰਜੀਤ ਸਿੰਘ ਡੱਡੀਆਂ, ਰੋਹਿਤ ਲਾਹੌਰੀਆ, ਲਲਿਤ ਗਿੱਲ, ਚੰਦਰ ਮੋਹਨ ਲਾਡੀ, ਜਸਵਿੰਦਰ ਖੋਸਲਾ, ਰਾਜੂ ਖੱਖ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਬਣ ਰਹੀ ਹੈ 'ਕੋਰੋਨਾ' ਦੀ ਚੇਨ, ਟਾਂਡਾ 'ਚ ਮੁੜ ਮਿਲੇ 4 ਪਾਜ਼ੇਟਿਵ ਕੇਸ

shivani attri

This news is Content Editor shivani attri