''ਵੈਲੇਨਟਾਈਨ ਡੇਅ'' ਵਾਲੇ ਦਿਨ ਪੰਜਾਬ ''ਚ ਵਧਾਈ ਜਾਵੇ ਸੁਰੱਖਿਆਛ: ਕਟਾਰੀਆ

02/12/2019 6:12:06 PM

ਕਪੂਰਥਲਾ (ਜ.ਬ.)— ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਕਟਾਰੀਆ (ਕਾਲਾ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ. ਜੀ. ਪੀ ਦਿਨਕਰ ਗੁਪਤਾ ਅਤੇ ਐੱਸ. ਐੱਸ. ਪੀ ਸਤਿੰਦਰ ਸਿੰਘ ਤੋਂ ਮੰਗ ਕੀਤੀ ਕਿ ਵੈਲੇਨਟਾਈਨ ਡੇਅ (14 ਫਰਵਰੀ) ਨੂੰ ਪੰਜਾਬ 'ਚ ਸੁਰੱਖਿਆ ਚੌਕਸੀ ਵਧਾਈ ਜਾਵੇ। ਮੂੰਹ ਢੱਕ ਕੇ ਦੋ ਪਹੀਆ ਵਾਹਨ ਚਲਾਉਣ ਵਾਲਿਆ 'ਤੇ ਵੀ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਜ਼ਰੂਰਤ ਹੈ। 
ਉਨ੍ਹਾਂ ਨੇ ਕਿਹਾ ਕਿ ਕਈ ਕਥਿਤ ਸਿਰਫਿਰੇ ਆਸ਼ਿਕ 'ਵੈਲੇਨਟਾਈਨਸ ਡੇਅ' ਵਾਲੇ ਦਿਨ ਭੋਲੀਆਂ-ਭਾਲੀਆਂ ਲੜਕੀਆਂ ਦੇ ਮਾਨ-ਸਨਮਾਨ ਨਾਲ 'ਖਿਲਵਾੜ' ਕਰਦੇ ਹਨ। ਲੜਾਈ-ਝਗੜਿਆਂ ਨੂੰ ਜਨਮ ਦਿੰਦੇ ਹਨ, ਅਮਨ-ਕਾਨੂੰਨ ਦੀ ਵਿਵਸਥਾ 'ਚ 'ਵਿਘਨ' ਪਾਉਂਦੇ ਹਨ ਅਤੇ ਨੇਕ ਦਿਲ ਲੋਕਾਂ 'ਚ 'ਦਹਿਸ਼ਤ' ਵੀ ਪੈਦਾ ਕਰਦੇ ਹਨ। ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਜਗਦੀਸ਼ ਕਟਾਰੀਆ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਸ਼ਿਵ ਸੈਨਾ (ਬਾਲ ਠਾਕਰੇ) ਸ਼ੁਰੂ ਤੋਂ ਹੀ ਭਾਰਤੀ ਸੱਭਿਅਤਾ, ਸੰਸਕ੍ਰਿਤੀ ਤੇ ਮਰਿਆਦਾਵਾਂ ਨੂੰ ਤੋੜ ਕੇ 'ਪਿਆਰ ਦਾ ਇਜ਼ਹਾਰ ਕਰਨ ਦੀ ਕੱਟੜ ਅਤੇ ਸਖਤ ਵਿਰੋਧੀ ਰਹੀ ਹੈ।

shivani attri

This news is Content Editor shivani attri