ਹੱਗ-ਡੇਅ: ‘ਜਾਦੂ ਦੀ ਝੱਪੀ’ ਨਾਲ ਆਉਂਦੀ ਹੈ ਪ੍ਰੇਮ ਦੇ ਰਿਸ਼ਤੇ ’ਚ ਮਿਠਾਸ, ਅਮਰੀਕਾ ''ਚ ਹੋਈ ਸੀ ਸ਼ੁਰੂਆਤ

02/12/2024 5:14:32 PM

ਜਲੰਧਰ (ਪੁਨੀਤ)- ਵੈਲੇਂਟਾਈਨਸ ਵੀਕ ’ਚ 12 ਤਾਰੀਖ਼ ਨੂੰ ਮਨਾਇਆ ਜਾਣ ਵਾਲਾ ਹੱਗ-ਡੇਅ ਪਿਆਰ ਕਰਨ ਵਾਲਿਆਂ ਲਈ ਬਹੁਤ ਖ਼ਾਸ ਹੁੰਦਾ ਹੈ। ਹੱਗ ਦਾ ਮਤਲਬ ਗਲੇ ਲਾਉਣਾ ਅਤੇ ਬਾਹਾਂ ’ਚ ਲੈ ਕੇ ਜਾਦੂ ਦੀ ਝੱਪੀ ਦੇਣ ਤੋਂ ਪ੍ਰੇਰਿਤ ਹੈ, ਇਸ ਰਾਹੀਂ ਪ੍ਰੇਮੀ ਜੋੜਿਆਂ ਵੱਲੋਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਜਾਂਦਾ ਹੈ। ਇਸ ਜਾਦੂ ਦੀ ਝੱਪੀ ਨਾਲ ਪ੍ਰੇਮ ਦੇ ਰਿਸ਼ਤੇ ’ਚ ਮਿਠਾਸ ਆਉਂਦੀ ਹੈ। ਰੁਟੀਨ ’ਚ ਕਿਸੇ ਨੂੰ ਗਲਾ ਲਾਉਣਾ ਆਮ ਗੱਲ ਹੁੰਦੀ ਹੈ ਪਰ ਹੱਗ-ਡੇਅ ਦੇ ਦਿਨ ਕਿਸੇ ਨੂੰ ਗਲੇ ਲਾਉਣਾ ਬਹੁਤ ਹੀ ਖ਼ਾਸ ਹੈ। ਇਸ ਦਿਨ ਗਲੇ ਲਾਉਣਾ ਪਿਆਰ ਅਤੇ ਭਰੋਸੇ ਨੂੰ ਵਧਾਉਂਦਾ ਹੈ। ਇਸ ਕਾਰਨ ਦੁਨੀਆ ਭਰ ’ਚ ਹੱਗ-ਡੇਅ ਬੇਹੱਦ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਪਿਆਰ ਕਰਨ ਵਾਲੇ ਇਕ-ਦੂਜੇ ਨੂੰ ਗਲੇ ਲਾਉਂਦੇ ਹਨ ਅਤੇ ਉਨ੍ਹਾਂ ਨੂੰ ਝੱਪੀ ਦਿੰਦੇ ਹਨ। ਸੰਜੇ ਦੱਤ ਦੀ ਮੁੰਨਾ ਭਾਈ ਐੱਮ. ਬੀ. ਬੀ. ਐੱਸ ਫਿਲਮ ’ਚ ਗਲੇ ਲਾ ਕੇ ਹਿੰਮਤ ਦੇਣ ਨੂੰ ‘ਜਾਦੂ ਦੀ ਝੱਪੀ’ ਦਾ ਨਾਂ ਦਿੱਤਾ ਗਿਆ ਸੀ। ਇਸ ਫਿਲਮ ’ਚ ਦੱਸਿਆ ਗਿਆ ਕਿ ਗਲੇ ਲਾਉਣ ਨਾਲ ਦੂਜੇ ਦਾ ਭਰੋਸਾ ਹਾਸਲ ਕੀਤਾ ਜਾ ਸਕਦਾ ਹੈ। ਇਹ ਦਿਨ ਇਸ ਲਈ ਵੀ ਖ਼ਾਸ ਹੈ ਕਿਉਂਕਿ ਜੱਫੀ ਪਾ ਕੇ ਆਪਣੀ ਫੀਲਿੰਗ ਸਾਥੀ ਦੇ ਸਾਹਮਣੇ ਰੱਖੀ ਜਾਂਦੀ ਹੈ।

ਅਮਰੀਕਾ ਵਿਚ ਹੋਈ ਸੀ ਹੱਗ ਡੇਅ ਦੀ ਸ਼ੁਰੂਆਤ

ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਨੈਸ਼ਨਲ ਹੱਗ-ਡੇਅ ਇਕ ਪੁਰਾਣਾ ਟ੍ਰੈਂਡ ਹੈ। ਇਸ ਦੀ ਸ਼ੁਰੂਆਤ ਅਮਰੀਕਾ ਵਾਸੀ ਰੇਵ ਕੇਵਨ ਜੇਬਰਨੀ ਨੇ 1986 ’ਚ ਕੀਤੀ ਸੀ। ਇਸ ਪਿੱਛੋਂ ਇਸ ਦਾ ਰੁਝਾਨ ਦੂਜੇ ਦੇਸ਼ਾਂ ’ਚ ਫੈਲ ਗਿਆ। ਹੱਗ-ਡੇਅ ਮਨਾਉਣ ਦਾ ਮੁੱਖ ਮਕਸਦ ਇਕ ਦੂਜੇ ਨੂੰ ਉਤਸ਼ਾਹਿਤ ਕਰਨ ਨਾਲ ਹੈ ਤਾਂ ਕਿ ਪ੍ਰੇਮੀ, ਦੋਸਤਾਂ-ਮਿੱਤਰਾਂ ਅਤੇ ਪਰਿਵਾਰ ਵਾਲਿਆਂ ’ਚ ਸਬੰਧ ਨੂੰ ਬਿਹਤਰ ਕੀਤਾ ਜਾ ਸਕੇ। ਜਬਰਨੀ ਇਸ ਬਾਰੇ ਕਹਿੰਦੇ ਸਨ ਕਿ ਜੇ ਤੁਹਾਨੂੰ ਕਿਸੇ ਨੂੰ ਹੱਗ ਕਰਨਾ ਹੈ ਤਾਂ ਉਸ ਨੂੰ ਪਹਿਲਾਂ ਤੁਹਾਨੂੰ ਦੂਜੇ ਵਿਅਕਤੀ ਕੋਲੋਂ ਇਸ ਦੀ ਇਜਾਜ਼ਤ ਲੈਣੀ ਚਾਹੀਦੀ ਹੈ। ਤੁਸੀਂ ਆਪਣੇ ਮਿੱਤਰ ਜਾਂ ਕਿਸੇ ਹੋਰ ਨੂੰ ਹੱਗ ਕਰਦੇ ਹੋ ਤਾਂ ਉਸ ਨਾਲ ਦਿਲੋਂ ਦਿਮਾਗੀ ਅਤੇ ਸਰੀਰਕ ਤੌਰ ’ਤੇ ਮਜ਼ਬੂਤ ਹੁੰਦੇ ਹਨ ਅਤੇ ਇਸ ਦਾ ਲਾਭ ਦੋਵਾਂ ਨੂੰ ਹੁੰਦਾ ਹੈ। ਗਲੇ ਲਾਉਣ ਨਾਲ ਸਾਡੇ ਸਰੀਰ ’ਚ ਕਈ ਤਰ੍ਹਾਂ ਦੇ ਹਾਰਮੋਨ ਨਿਕਲਦੇ ਹਨ, ਜੋਕਿ ਸਾਡੀ ਸਿਹਤ ਲਈ ਚੰਗੇ ਦੱਸੇ ਗਏ ਹਨ। ਹੱਗ ਕਰਨ ’ਤੇ ਸਾਹਮਣੇ ਵਾਲੇ ਨਾਲ ਸਾਡਾ ਪਿਆਰ ਅਤੇ ਭਰੋਸਾ ਦੋਵੇਂ ਹੀ ਵੱਧ ਜਾਂਦੇ ਹਨ। ਉੱਥੇ ਜਦੋਂ ਅਸੀਂ ਆਪਣੇ ਪ੍ਰੇਮੀ ਨੂੰ ਹੱਗ ਕਰਦੇ ਹਾਂ ਤਾਂ ਉਸ ਦੇ ਪ੍ਰਤੀ ਸਾਡੇ ਮਨ ’ਚ ਪਿਆਰ ਦਾ ਭਾਵ ਸਪੱਸ਼ਟ ਹੁੰਦਾ ਹੈ।

ਇਹ ਵੀ ਪੜ੍ਹੋ: ਮਹਿਲਾ ਰਾਖਵਾਂਕਰਨ ਜਿਸ ਦਿਨ ਲਾਗੂ ਹੋ ਗਿਆ, CM ਅਹੁਦੇ ਦੀ ਸਹੁੰ ਚੁੱਕਦੀਆਂ ਦਿਸਣਗੀਆਂ ਔਰਤਾਂ: ਅਲਕਾ ਲਾਂਬਾ

ਸਾਥੀ ਨਾਰਾਜ਼ ਨਾ ਹੋ ਜਾਣ, ਇਸ ਲਈ ਹੱਗ ਕਰੋ ਪਰ ਇਜਾਜ਼ਤ ਲੈ ਕੇ
ਹੱਗ-ਡੇਅ ਦਾ ਭਾਵ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਵੀ ਬਿਨਾਂ ਪੁੱਛੇ ਜੱਫੀ ਪਾ ਲਓ। ਤੁਹਾਨੂੰ ਜਿਸ ਨੂੰ ਹੱਗ ਕਰਨਾ ਹੈ ਉਸ ਕੋਲੋਂ ਇਜਾਜ਼ਤ ਲੈਣੀ ਚਾਹੀਦੀ ਹੈ ਤਾਂ ਕਿ ਤੁਸੀਂ ਜਿਸ ਨਾਲ ਹੱਗ ਕਰਨ ਵਾਲੇ ਹੋ ਉਹ ਤੁਹਾਡੇ ਕੋਲੋਂ ਨਾਰਾਜ਼ ਨਾ ਹੋ ਜਾਵੇ, ਕਿਉਂਕਿ ਗਲਤ ਟਾਈਮ ਤੇ ਗਲਤ ਥਾਂ ’ਤੇ ਹੱਗ ਕਰਨ ਨਾਲ ਰਿਸ਼ਤਾ ਬਣਨ ਦੀ ਥਾਂ ਵਿਗੜ ਵੀ ਸਕਦਾ ਹੈ।

ਕਈ ਤਰ੍ਹਾਂ ਦੀ ਹੁੰਦੀ ਹੈ ਹੱਗ : ਟਾਈਟ ਹੱਗ, ਸਾਈਡ ਹਗ ਮੁੱਖ
ਹੱਗ ਕਈ ਤਰ੍ਹਾਂ ਦੀ ਹੁੰਦੀ ਹੈ, ਇਸ ’ਚ ਟਾਈਟ ਹਗ, ਸਾਈਡ ਹਗ ਮੁੱਖ ਹੈ। ਉੱਥੇ ਫਾਰਮਲ ਹੱਗ ਦਾ ਵੀ ਮਹੱਤਵ ਹੈ। ਜੇ ਹੱਗ-ਡੇਅ ਵਾਲੇ ਦਿਨ ਕਿਸੇ ਨੂੰ ਜਨਤਕ ਥਾਂ ’ਤੇ ਮਿਲ ਰਹੇ ਹੋ ਤਾਂ ਹੱਗ ਕਰਦੇ ਹੋਏ ਧਿਆਨ ਦੇਣਾ ਜ਼ਰੂਰੀ ਹੈ। ਓਧਰ ਜੇ ਆਪਣੇ ਖ਼ਾਸ ਦੋਸਤ ਨੂੰ ਹੱਗ ਕਰ ਰਹੇ ਹੋ ਤਾਂ ਛੋਟੀ ਜਿਹੀ ਪਿਆਰੀ ਜੱਫੀ ਵਾਲੀ ਹੱਗ ਬਹੁਤ ਹੈ। ਰੁਟੀਨ ਦੋਸਤੀ ’ਚ ਹੱਗ ਕਰਨਾ ਹੋਵੇ ਤਾਂ ਸਾਈਡ ਹੱਗ ਕਰਨਾ ਚਾਹੀਦਾ ਹੈ। ਉੱਥੇ ਜੇ ਦੂਰ ਦੇ ਦੋਸਤ ਜਾਂ ਪਰਿਵਾਰ ਦੇ ਕੁਝ ਖ਼ਾਸ ਲੋਕਾਂ ਨੂੰ ਹੱਗ ਕਰਨਾ ਚਾਹੁੰਦੇ ਹੋ ਤਾਂ ਇਕ ਫਾਰਮਲ ਢੰਗ ਨਾਲ ਸਾਈਡ ਹੱਗ ਕੀਤਾ ਜਾਣਾ ਕਾਫ਼ੀ ਹੈ। 

ਇਹ ਵੀ ਪੜ੍ਹੋ: ਭਾਨਾ ਸਿੱਧੂ ਜੇਲ੍ਹ 'ਚੋਂ ਹੋਇਆ ਰਿਹਾਅ

ਚੈੱਸ ਕੈਲੰਡਰ ਆਫ਼ ਈਵੈਂਟ ’ਚ ਵੀ ਦਰਜ ਹੈ ਇਹ ਦਿਨ
ਭਾਵੇਂ ਹੀ ਹੱਗ-ਡੇ ਵਾਲੇ ਦਿਨ ਕਿਸੇ ਦੇਸ਼ ’ਚ ਸਰਕਾਰੀ ਛੁੱਟੀ ਨਹੀਂ ਹੁੰਦੀ ਪਰ ਇਸ ਨਾਲ ਚੈੱਸ ਕਲੰਡਰ ਆਫ ਈਵੈਂਟ ’ਚ ਦਰਜ ਕੀਤਾ ਜਾ ਚੁੱਕਾ ਹੈ। ਇਸ ਪਬਲੀਕੇਸ਼ਨ ਕੰਪਨੀ ’ਚ ਜੇਬਰਨੀ ਦੀ ਪੋਤੀ ਵੀ ਅਹੁਦੇਦਾਰ ਸੀ। ਉਨ੍ਹਾਂ ਨੇ ਇਸ ਦਿਨ ਨੂੰ 21 ਜਨਵਰੀ ਨੂੰ ਮਨਾਉਣ ਲਈ ਚੁਣਿਆ ਸੀ, ਕਿਉਂਕਿ ਕ੍ਰਿਸਮਸ, ਨਵੇਂ ਸਾਲ ਤੇ ਵੈਲੇਂਟਾਈਨਸ ਇਸ ਦੇ ਆਪਸਾ ਹਨ। ਸ਼ੁਰੂਆਤ ’ਚ ਇਸ ਦਿਨ ਨੂੰ ਪਬਲਿਕ ’ਚ ਸੈਲੀਬ੍ਰੇਟ ਕਰਨ ਨੂੰ ਲੈ ਕੇ ਲੋਕਾਂ ’ਚ ਗੁਰੇਜ਼ ਸੀ ਪਰ ਸਮੇਂ ਦੇ ਨਾਲ-ਨਾਲ ਇਹ ਧਾਰਨਾ ਬਦਲਦੀ ਰਹੀ ਤੇ ਮੌਜੂਦਾ ਸਮੇਂ ’ਚ ਅਾਲਮ ਇਹ ਹੈ ਕਿ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ’ਚ ਲੋਕ ਇਸ ਨੂੰ ਸ਼ਰੇਆਮ ਮਨਾਉਂਦੇ ਹਨ। ਯੂਨੀਵਰਸਿਟੀ ਆਫ ਮਿਆਮੀ ਮੈਡੀਕਲ ਸਕੂਲ ਦੇ ਟੱਚ ਰਿਸਰਚ ਵੱਲੋਂ ਗਏ ਇਕ ਅਧਿਐਨ ਮੁਤਾਬਤ ਫ੍ਰੈਂਚ ਕਪਲਜ਼ ਦੇ ਮੁਕਾਬਲੇ ਅਮਰੀਕੀ ਲੋਕ ਸਿਰਫ ਅੱਧੇ ਤੋਂ ਅੱਧ ਸਮਾਂ ਇਕ-ਦੂਜੇ ਨੂੰ ਹੱਗ ਕਰਦੇ ਹਨ।

ਪਬਲਿਕ ਪਲੇਸ ’ਚ ਫ੍ਰੀ ਹੱਗ ਕਰਵਾਉਣ ਦੀ ਕੰਪੇਨ
ਕਈ ਦੇਸ਼ਾਂ ’ਚ ਫ੍ਰੀ ਹੱਗ ਦੀ ਕੰਪੇਨ ਵੀ ਚਲਾਈ ਜਾਂਦੀ ਹੈ ਤਾਂ ਕਿ ਲੋਕ ਇਕ ਦੂਜੇ ਪ੍ਰਤੀ ਨਰਮੀ ਵਾਲਾ ਵਤੀਰਾ ਰੱਖੇ। ਜੁਲਾਈ ਦੇ ਪਹਿਲੇ ਹਫਤੇ ਤੋਂ ਲੈ ਕੇ ਅਗਸਤ ਦੇ ਪਹਿਲੇ ਹਫਤੇ ਤਕ ਹੱਗ ਮੰਥ ਮਨਾਇਆ ਜਾਂਦਾ ਹੈ। ਇਸ ’ਚ ਨੌਜਵਾਨ ਤੋਂ ਲੈ ਕੇ ਕਈ ਵਰਗਾਂ ਦੇ ਲੋਕ ਹਥ ’ਚ ਫ੍ਰੀ ਹੱਗ ਲਿਖਿਆ ਇਕ ਬੈਨਰ ਫੜੇ ਰਹਿੰਦੇ ਹਨ, ਜੋ ਚਾਹੇ ਉਸ ਨੂੰ ਜਾ ਕੇ ਹੱਗ ਕਰ ਸਕਦਾ ਹੈ। 2013 ’ਚ ਬੋਲੀਵੀਆ ਦੇਸ਼ ਦੇ ਸਿਰਾ ’ਚ 300 ਮੈਡੀਕਲ ਵਿਦਿਆਰਥੀਆਂ ਨੇ ਹੱਗ-ਡੇ ਮਨਾਇਆ ਸੀ। ਸਿਰਫ਼ ਲੜਕੇ ਹੀ ਨਹੀਂ ਸਗੋਂ ਲੜਕੀਆਂ ਵੀ ਸਾਇੰਸ ਕੰਪੇਨ ਨਾਲ ਜੁੜੀਆਂ ਹਨ, ਜੋ ਕਿ ਫ੍ਰੀ ਹੱਗ ਕਰਨ ਲਈ ਸੜਕਾਂ ਤੇ ਸ਼ਾਪਿੰਗ ਮਾਲਜ਼ ’ਚ ਖੜ੍ਹੀਆਂ ਵਿਖਾਈ ਦਿੰਦੀਆਂ ਹੈ। ਜੂਆ ਮਾਨ ਨਾਂ ਦੇ ਵਿਅਕਤੀ ਵੱਲੋਂ 2004 ਨੂੰ ਆਸਟ੍ਰੇਲੀਆ ਦੇ ਸਿਡਨੀ ’ਚ ਸਥਿਤ ਪੀਡ ਸਟ੍ਰੀਟ ਮਾਲ ’ਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ।

ਇਹ ਵੀ ਪੜ੍ਹੋ: ਕਿਸਾਨਾਂ ਦੇ ਅੰਦੋਲਨ ਦਾ ਪਵੇਗਾ ਪੰਜਾਬ ਦੇ ਵਪਾਰ 'ਤੇ ਡੂੰਘਾ ਅਸਰ, ਹਾਲਾਤ ਬਣ ਸਕਦੇ ਨੇ ਬਦਤਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri