ਫਗਵਾੜਾ ਗੇਟ ''ਚ ਛਾਪਾਮਾਰੀ, ਊਸ਼ਾ ਤੇ ਬਜਾਜ ਕੰਪਨੀ ਦੇ ਮਾਰਕਾ ਲੱਗੇ ਜਾਅਲੀ ਸਟੈਬਲਾਈਜ਼ਰ ਬਰਾਮਦ

04/30/2019 10:18:25 PM

ਜਲੰਧਰ,(ਸੁਧੀਰ) : ਥਾਣਾ ਨੰਬਰ 3 ਦੀ ਪੁਲਸ ਨੇ ਸਥਾਨਕ ਫਗਵਾੜਾ ਗੇਟ 'ਚ ਛਾਪਾਮਾਰੀ ਕਰ ਕੇ ਊਸ਼ਾ ਤੇ ਬਜਾਜ ਕੰਪਨੀ ਦੇ ਡੁਪਲੀਕੇਟ ਸਟੈਬਲਾਈਜ਼ਰ ਤਿਆਰ ਕਰ ਕੇ ਵੇਚਣ ਦੇ ਦੋਸ਼ 'ਚ ਇਕ ਫੈਕਟਰੀ ਅੰਦਰੋਂ ਡੁਪਲੀਕੇਟ ਸਟੈਬਲਾਈਜ਼ਰ ਬਰਾਮਦ ਕੀਤੇ ਹਨ।

PunjabKesari

ਥਾਣਾ ਨੰ. 3 ਦੇ ਮੁਖੀ ਭਾਰਤ ਭੂਸ਼ਣ ਨੇ ਦੱਸਿਆ ਕਿ ਕੰਪਨੀ ਦੇ ਫੀਲਡ ਅਫਸਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੇ ਫਗਵਾੜਾ ਗੇਟ 'ਚ ਸਥਿਤ ਕੇ. ਸੰਜ਼ ਇੰਟਰਪ੍ਰਾਈਜ਼ਿਜ਼ ਦਾ ਮਾਲਕ ਗੁਰਵਿੰਦਰ ਸਿੰਘ ਆਪਣੀ ਫੈਕਟਰੀ 'ਚ ਡੁਪਲੀਕੇਟ ਮਾਰਕਾ ਲੱਗੇ ਸਟੈਬਲਾਈਜ਼ਰ ਤਿਆਰ ਕਰ ਕੇ ਵੇਚ ਰਿਹਾ ਹੈ। ਜਿਸ ਤੋਂ ਬਾਅਦ ਪੁਲਸ ਨੇ ਉਥੇ ਛਾਪੇਮਾਰੀ ਕਰ ਕੇ ਊਸ਼ਾ ਕੰਪਨੀ ਤੇ ਬਜਾਜ ਕੰਪਨੀ ਦੇ ਮਾਰਕਾ ਲੱਗੇ ਜਾਅਲੀ ਸਟੈਬਲਾਈਜ਼ਰ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ।


Related News