ਪੰਜਾਬ ਰੋਡਵੇਜ਼ ਨੇ ਸਰਕਾਰ ਨੂੰ ਭੇਜੀ 450 ਨਵੀਆਂ ਬੱਸਾਂ ਪਾਉਣ ਦੀ ਪ੍ਰਪੋਜ਼ਲ, ਜਲੰਧਰ ਨੂੰ ਮਿਲਣਗੀਆਂ 50 ਨਵੀਆਂ ਬੱਸਾਂ

01/07/2021 10:45:31 AM

ਜਲੰਧਰ (ਪੁਨੀਤ)– ਪੰਜਾਬ ਰੋਡਵੇਜ਼ ਦੇ ਡਾਇਰੈਕਟਰ ਭੁਪਿੰਦਰ ਸਿੰਘ ਰਾਏ (ਆਈ. ਏ. ਐੱਸ.) ਬੁੱਧਵਾਰ ਜਲੰਧਰ ਬੱਸ ਅੱਡੇ ਅਤੇ ਡਿਪੂਆਂ ਦੇ ਰੱਖ-ਰਖਾਅ ਦਾ ਮੁਆਇਨਾ ਕਰਨ ਲਈ ਪਹੁੰਚੇ। ਇਸ ਦੌਰਾਨ ਬੱਸ ਅੱਡੇ ਵਿਚ ਨਿਰੀਖਣ ਕਰਕੇ ਉਨ੍ਹਾਂ ਨੇ ਸੰਚਾਲਨ ਕਰਨ ਵਾਲੀ ਪ੍ਰਾਈਵੇਟ ਕੰਪਨੀ ਨੂੰ ਨਿਰਦੇਸ਼ ਦਿੱਤੇ ਕਿ ਬੱਸ ਅੱਡੇ ਵਿਚ ਰੰਗ-ਰੋਗਨ ਦੋਬਾਰਾ ਤੋਂ ਕਰਵਾਇਆ ਜਾਵੇ ਕਿਉਂਕਿ ਰੰਗ-ਰੋਗਨ ਪੁਰਾਣਾ ਹੋ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਖਾਸ ਤੌਰ ’ਤੇ ਮੌਜੂਦ ਸਨ।

ਨਵੀਆਂ ਬੱਸਾਂ ਪਾਉਣ ਨੂੰ ਲੈ ਕੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮਹਿਕਮੇ ਨੇ ਪੰਜਾਬ ਦੇ 18 ਡਿਪੂਆਂ ਵਿਚ 450 ਦੇ ਲਗਭਗ ਨਵੀਆਂ ਬੱਸਾਂ ਪਾਉਣ ਦੀ ਪ੍ਰਪੋਜ਼ਲ ਭੇਜੀ ਹੈ। ਇਸ ਲੜੀ ਵਿਚ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਨਵੀਆਂ ਬੱਸਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਲੜੀ ਵਿਚ ਜਲੰਧਰ ਨੂੰ 50 ਦੇ ਲਗਭਗ ਨਵੀਆਂ ਬੱਸਾਂ ਮਿਲਣਗੀਆਂ, ਜੋ ਪੰਜਾਬ ਸਮੇਤ ਵੱਖ-ਵੱਖ ਰੂਟਾਂ ’ਤੇ ਲਗਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

PunjabKesari

ਬੱਸ ਅੱਡੇ ਵਿਚ ਨਿਰੀਖਣ ਤੋਂ ਪਹਿਲਾਂ ਡਾਇਰੈਕਟਰ ਰਾਏ ਨੇ ਓ. ਐਂਡ ਐੱਮ. (ਆਪ੍ਰੇਸ਼ਨ ਐਂਡ ਮੇਨਟੀਨੈਂਸ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਪੁਲਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਕਮੇਟੀ ਦੇ ਮੈਂਬਰ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨਾਲ ਕਈ ਬੱਸਾਂ ਨੂੰ ਕੰਡਮ ਕਰਨ ਦੀ ਪ੍ਰਪੋਜ਼ਲ ਨੂੰ ਮਨਜ਼ੂਰੀ ਦਿੱਤੀ।
ਡਾਇਰੈਕਟਰ ਦੇ ਆਉਣ ਦੀ ਸੂਚਨਾ ਨੂੰ ਲੈ ਕੇ ਬੱਸ ਅੱਡੇ ਵਿਚ ਸਫ਼ਾਈ ਪ੍ਰਬੰਧਾਂ ਦਾ ਖਾਸ ਇੰਤਜ਼ਾਮ ਕੀਤਾ ਗਿਆ ਤਾਂ ਕਿ ਕੋਈ ਕਮੀ ਨਜ਼ਰ ਨਾ ਆਵੇ। ਬੱਸ ਅੱਡੇ ਵਿਚ ਹਰ ਪਾਸੇ ਸਫਾਈ ਸੀ, ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਨੇ ਮਾਸਕ ਪਹਿਨੇ ਹੋਏ ਸਨ ਅਤੇ ਸੈਨੇਟਾਈਜ਼ਰ ਨਾਲ ਲੋਕਾਂ ਦੇ ਹੱਥਾਂ ਨੂੰ ਵਾਸ਼ ਕਰਵਾਇਆ ਜਾ ਰਿਹਾ ਸੀ। ਬੱਸ ਅੱਡੇ ਵਿਚ ਉਨ੍ਹਾਂ ਨੇ ਹਰਿਆਲੀ ਵਧਾਉਣ ਦਾ ਸੰਦੇਸ਼ ਦਿੰਦੇ ਹੋਏ ਪੌਦਾ ਵੀ ਲਗਾਇਆ। ਉਨ੍ਹਾਂ ਕਿਹਾ ਕਿ ਬੱਸ ਅੱਡੇ ਅਤੇ ਪੰਜਾਬ ਰੋਡਵੇਜ਼ ਦੇ ਡਿਪੂਆਂ ਵਿਚ ਜਿਥੇ ਖਾਲੀ ਜਗ੍ਹਾ ਹੈ, ਉਥੇ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਏ ਜਾਣ। ਇਸ ਮੌਕੇ ਡਿਪੂ-1 ਦੇ ਜੀ. ਐੱਮ. ਨਵਰਾਜ ਬਾਤਿਸ਼, ਡਿਪੂ-2 ਦੇ ਜੀ. ਐੱਮ. ਤੇਜਿੰਦਰ ਸ਼ਰਮਾ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ

ਲੁਧਿਆਣਾ ਬੱਸ ਅੱਡੇ ਨੂੰ ਕੀਤਾ ਗਿਆ ਜੁਰਮਾਨਾ, ਜਲੰਧਰ ਵਿਚ ਸੁਧਾਰ ਲਿਆਉਣ ਦੇ ਹੁਕਮ
ਓ. ਐਂਡ ਐੱਮ. ਦੀ ਮੀਟਿੰਗ ਲਈ ਡਾਇਰੈਕਟਰ ਭੁਪਿੰਦਰ ਸਿੰਘ ਰਾਏ ਜਲੰਧਰ ਤੋਂ ਪਹਿਲਾਂ ਲੁਧਿਆਣਾ ਬੱਸ ਅੱਡੇ ਵਿਚ ਪਹੁੰਚੇ ਅਤੇ ਇਸ ਦੌਰਾਨ ਉਨ੍ਹਾਂ ਨੇ ਰੱਖ-ਰਖਾਅ ’ਤੇ ਅਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਉਥੋਂ ਦੇ ਬੱਸ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਨੂੰ ਜੁਰਮਾਨਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਕਿੰਨਾ ਜੁਰਮਾਨਾ ਬਣਿਆ ਹੈ, ਉਸਦੀ ਪੁਸ਼ਟੀ ਵੀਰਵਾਰ ਨੂੰ ਹੋ ਜਾਵੇਗੀ। ਉਥੇ ਹੀ ਜਲੰਧਰ ਵਿਚ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਜੁਰਮਾਨਾ ਤਾਂ ਨਹੀਂ ਕੀਤਾ ਪਰ ਬੱਸ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਨੂੰ ਸੁਧਾਰ ਲਿਆਉਣ ਦੇ ਹੁਕਮ ਦਿੱਤੇ। ਰਾਏ ਨੇ ਸਾਫ ਕਿਹਾ ਕਿ ਜਨਤਾ ਨੂੰ ਅਸੁਵਿਧਾ ਹੋਣ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਫਲਾਈਓਵਰ ਦੇ ਹੇਠਾਂ ਨਹੀਂ ਰੁਕਣ ਦਿੱਤੀਆਂ ਬੱਸਾਂ
ਆਈ. ਏ. ਐੱਸ. ਅਧਿਕਾਰੀ ਦੇ ਜਲੰਧਰ ਪਹੁੰਚਣ ਕਾਰਨ ਬੱਸ ਅੱਡੇ ਦੇ ਹੇਠਾਂ ਰੁਕਣ ਵਾਲੀਆਂ ਬੱਸਾਂ ਨੂੰ ਅੱਜ ਰੁਕਣ ਨਹੀਂ ਦਿੱਤਾ ਗਿਆ ਕਿਉਂਕਿ ਇਹ ਨਿਯਮਾਂ ਦੇ ਉਲਟ ਹੈ। ਟਰੈਫਿਕ ਪੁਲਸ ਦੇ ਕਰਮਚਾਰੀ ਮੌਕੇ ’ਤੇ ਮੌਜੂਦ ਰਹੇ। ਬੀਤੇ ਦਿਨੀਂ ਸਿਸਟਮ ਨੂੰ ਸੁਧਾਰਿਆ ਗਿਆ ਸੀ ਤਾਂ ਕਿ ਅਧਿਕਾਰੀਆਂ ਨੂੰ ਕਿਸੇ ਤਰ੍ਹਾਂ ਦੀਆਂ ਕਮੀਆਂ ਨਜ਼ਰ ਨਾ ਆਉਣ। ਉਥੇ ਹੀ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਬੱਸਾਂ ਦੇ ਚਾਲਕ ਦਲਾਂ ਨੂੰ ਵੀ ਮਾਸਕ ਅਾਦਿ ਪਹਿਨ ਕੇ ਬੱਸ ਅੱਡੇ ਵਿਚ ਦਾਖਲ ਹੋਣ ਲਈ ਕਿਹਾ ਗਿਆ। ਦੇਖਣ ਵਾਲੇ ਲੋਕ ਕਹਿ ਰਹੇ ਸਨ ਕਿ ਅੱਜ ਹਾਲਾਤ ਕਾਫੀ ਵਧੀਆ ਹਨ। ਲੋੜ ਹੈ ਕਿ ਅਧਿਕਾਰੀ ਬਿਨਾਂ ਦੱਸੇ ਜਲੰਧਰ ਆਉਣ ਤਾਂ ਕਿ ਉਨ੍ਹਾਂ ਨੂੰ ਲੋਕਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਪਤਾ ਚੱਲ ਸਕੇ।

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News