ਮੰਗਲਵਾਰ ਤੋਂ ਮਜਾਰੀ ਟੌਲ ਪਲਾਜ਼ਾ ਵਿਖੇ ਕਿਸਾਨ ਸ਼ੁਰੂ ਕਰਨਗੇ ਲੜੀਵਾਰ ਭੁੱਖ ਹੜਤਾਲ

12/21/2020 7:27:22 PM

ਬਲਾਚੌਰ,(ਬ੍ਰਹਮਪੁਰੀ): ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਐਲਾਨ ਕੀਤੀ ਭੁੱਖ ਹੜ੍ਹਤਾਲ ਤਹਿਤ ਮਜਾਰੀ ਟੋਲ ਪਲਾਜਾ ਵਿਖੇ ਵੀ ਕੱਲ੍ਹ 22 ਦਸੰਬਰ ਤੋਂ ਕਿਸਾਨ ਲੜੀਵਾਰ ਭੁੱਖ ਹੜ੍ਹਤਾਲ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਖੁਰਦਾਂ ਅਤੇ ਕੁਲਵਿੰਦਰ ਗੋਰਾ ਨੇ ਦੱਸਿਆ ਕਿ ਦੁਆਬਾ ਕਿਸਾਨ ਯੂਨੀਅਨ ਦੇ ਖਜਾਨਚੀ ਤੇ ਸੜੋਆ ਇਲਾਕੇ ਦੇ ਕਿਸਾਨ ਕੁਲਦੀਪ ਸਿੰਘ ਦਿਆਲ ਦਿੱਲੀ ਵਿਖੇ ਸਿਘੂ ਬਾਰਡਰ ਦਿੱਲੀ ਵਿਖੇ 24 ਘੰਟੇ ਦੀ ਭੁੱਖ ਹੜ੍ਹਤਾਲ ਤੇ ਬੈਠੇ ਹਨ । ਇਸ ਬਾਰੇ ਗੱਲ ਕਰਦਿਆਂ ਦਿੱਲੀ ਤੋਂ ਆਏ ਦੀਪੀ ਸਜਆਵਾਲਪੁਰ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਵਿੱਚ ਕੱਲ੍ਹ ( 22 ਦਸੰਬਰ) ਮਜਾਰੀ ਟੋਲ ਪਲਾਜ਼ਾ ਵਿਖੇ ਪੰਜ ਕਿਸਾਨ ਭੁੱਖ ਹੜਤਾਲ ਲੜੀਵਾਰ ਸ਼ੁਰੂ ਕਰਨਗੇÍ ਇਸ ਮੌਕੇ ਗੁਰਜਿੰਦਰ ਸਿੰਘ ,ਦਲਜੀਤ ਸਿੰਘ  ਬੈਂਸ ਖੁਰਦਾਂ,ਹਰਮਿੰਦਰ ਸਿੰਘ ਹਯਾਤਪੁਰ ਰੁੜਕੀ, ਰਾਜਵਿੰਦਰ ਸਿੰਘ ਗੁਲਪੁਰ,ਗੁਰਵਿੰਦਰ ਸਿੰਘ, ਮਨਜਿੰਦਰ ਸਿੰਘ,ਸੁੱਚਾ ਸਿੰਘ, ਬਲਵੀਰ ਸਿੰਘ, ਧੰਨਾ ਸਿੰਘ ਆਦਿ ਹਾਜਰ ਸਨ।


Deepak Kumar

Content Editor

Related News