ਚੋਰਾਂ ਨੇ ਯੂਨੀਅਨ ਬੈਂਕ ਦੀ ਬਰਾਂਚ ''ਚ ਚੋਰੀ ਕਰਨ ਦੀ ਕੀਤੀ ਕੋਸ਼ਿਸ਼

01/28/2020 11:02:39 AM

ਗੋਰਾਇਆ (ਮੁਨੀਸ਼)— ਗੋਰਾਇਆ 'ਚ ਬੀਤੀ ਦੇਰ ਰਾਤ ਚੋਰਾਂ ਵੱਲੋਂ ਰੁੜਕਾ ਕਲਾਂ ਰੋਡ 'ਤੇ ਸਥਿਤ ਯੂਨੀਅਨ ਬੈਂਕ ਦੀ ਬੋਪਾਰਾਏ ਬਰਾਂਚ 'ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਚੋਰ ਬੈਂਕ ਦੇ ਪਿੱਛੇ ਬਣੀ ਕੰਧ ਨੂੰ ਤੋੜ ਕੇ ਅੰਦਰ ਦਾਖਲ ਹੋਏ। ਇਹ ਰਸਤਾ ਬਾਥਰੂਮ ਨੂੰ ਜਾਂਦਾ ਹੈ। ਹਾਲਾਂਕਿ ਚੋਰ ਕੰਧ ਤੋੜਨ 'ਚ ਕਾਮਯਾਬ ਹੋ ਗਏ ਪਰ ਬੈਂਕ ਦਾ ਸਟਰਾਂਗ ਰੂਮ ਤੋੜਨ 'ਚ ਕਾਮਯਾਬ ਨਹੀਂ ਹੋ ਸਕੇ।

ਚੋਰ ਸਟਰਾਂਗ ਰੂਮ ਦਾ ਹੈਂਡਲ ਜ਼ਰੂਰ ਤੋੜਨ 'ਚ ਕਾਮਯਾਬ ਹੋਏ। ਚੋਰਾਂ ਨੇ ਬੈਂਕ ਦੇ ਅੰਦਰ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਹੋਰ ਸਾਮਾਨ ਨੂੰ ਨੁਕਸਾਨ ਜ਼ਰੂਰ ਪਹੁੰਚਾਇਆ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਕੇ ਜਾਂਚ ਕੀਤੀ ਜਾ ਰਹੀ ਹੈ।

shivani attri

This news is Content Editor shivani attri