ਐੱਨ. ਆਰ. ਆਈ ਦੀ ਬੰਦ ਪਈ ਕੋਠੀ ’ਚ ਅਣਪਛਾਤੇ ਚੋਰਾਂ ਨੇ ਕੀਤੀ ਚੋਰੀ

04/18/2022 1:27:43 PM

ਅੱਪਰਾ (ਦੀਪਾ) : ਕਰੀਬੀ ਪਿੰਡ ਬੰਸੀਆਂ ਢੱਕ ਵਿਖੇ ਇੱਕ ਐਨ. ਆਰ. ਆਈ. ਵੀਰ ਦੀ ਬੰਦ ਪਈ ਨਵੀਂ ਬਣੀ ਕੋਠੀ 'ਚ ਅਣਪਛਾਤੇ ਚੋਰ ਮਹਿੰਗੀਆਂ ਟੂਟੀਆਂ ਚੋਰੀ ਕਰਕੇ ਲੈ ਗਏ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਐੱਨ. ਆਰ. ਆਈ ਛਿੰਦਾ ਰਾਮ ਪੁੱਤਰ ਮਹਿੰਗਾ ਰਾਮ ਵਾਸੀ ਬੰਸੀਆਂ ਢੱਕ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰ ਉਸਦੀ ਕੋਠੀ ਦੇ ਮੇਨ ਗੇਟ ਦਾ ਤਾਲਾ ਤੋੜ ਕੇ ਸਾਰੇ ਹੀ ਬਾਥਰੂਮਾਂ ਅਤੇ ਰਸੋਈ 'ਚ ਲੱਗੀਆਂ ਮਹਿੰਗੀਆਂ ਟੂਟੀਆਂ ਚੋਰੀ ਕਰਕੇ ਰਫ਼ੂ-ਚੱਕਰ ਹੋ ਗਏ, ਜਿਸ ਕਾਰਣ ਉਸਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਉਸਨੇ ਦੱਸਿਆ ਕਿ ਇਹ ਟੂਟੀਆਂ ਅਜੇ ਉਸਨੇ ਕੁਝ ਸਮਾਂ ਪਹਿਲਾਂ ਹੀ ਲਗਵਾਈਆਂ ਸਨ।

ਇਹ ਵੀ ਪੜ੍ਹੋ : ਬਠਿੰਡਾ ’ਚ ਹੋਈ 42 ਲੱਖ ਦੀ ਲੁੱਟ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਅੰਮ੍ਰਿਤਸਰ ਦੇ ਪੁਲਸ ਵਾਲੇ ਦੀ ਕਰਤੂਤ ਨੇ ਹੈਰਾਨ ਕੀਤੇ

PunjabKesari

ਘਟਨਾ ਸੰਬੰਧੀ ਲਸਾੜਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਏ. ਐੱਸ. ਆਈ ਗੁਰਦੇਵ ਲਾਲ ਚੌਂਕੀ ਇੰਚਾਰਜ ਲਸਾੜਾ ਨੇ ਕਿਹਾ ਕਿ ਉਕਤ ਮਾਮਲੇ ਦੇ ਸਬੰਧ ’ਚ ਅਣਪਛਾਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : SYL ਮੁੱਦੇ 'ਤੇ ਸੁਖਪਾਲ ਖਹਿਰਾ ਦਾ ਟਵੀਟ, ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਅਪੀਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News