ਰੇਲ ਗੱਡੀ ਦੀ ਲਪੇਟ ''ਚ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ

04/24/2019 9:00:02 PM

ਮੁਕੇਰੀਆਂ,(ਬਲਵੀਰ) : ਰੇਲਵੇ ਪੁਲਸ ਮੁਕੇਰੀਆਂ ਦੇ ਏ. ਐੱਸ. ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਅੱਜ ਇਕ ਅਣਪਛਾਤਾ ਬਜ਼ੁਰਗ ਰੇਲ ਗੱਡੀ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋ ਗਿਆ। ਜੋ ਰੇਲਵੇ ਓਵਰਬ੍ਰਿਜ ਨੌਸ਼ਹਿਰਾ ਰੋਡ ਮੁਕੇਰੀਆਂ ਹੇਠਾਂ ਰੇਲਵੇ ਲਾਈਨਾਂ 'ਤੇ ਪਿਆ ਹੋਇਆ ਸੀ। ਜਿਸ ਨੂੰ 108 ਨੰਬਰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਮੁਕੇਰੀਆਂ ਲਿਜਾਇਆ ਗਿਆ, ਜਿਥੇ ਬਾਅਦ ਦੁਪਹਿਰ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਕਤ ਬਜ਼ੁਰਗ ਜਿਸ ਦੀ ਉਮਰ ਕਰੀਬ 64-65 ਸਾਲ ਹੈ, ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਜ਼ੁਰਗ ਨੂੰ ਪਛਾਣ ਲਈ 72 ਘੰਟੇ ਵਾਸਤੇ ਸਰਕਾਰੀ ਹਸਪਤਾਲ ਮੁਕੇਰੀਆਂ ਦੀ ਮੌਰਚਰੀ 'ਚ ਰਖਵਾ ਦਿੱਤਾ ਗਿਆ ਹੈ।