ਮਨੀ ਚੇਂਜਰ ਦੀ ਦੁਕਾਨ 'ਤੇ 2 ਲੁਟੇਰਿਆਂ ਨੇ ਕੀਤੀ ਲੁੱਟ ਦੀ ਕੋਸ਼ਿਸ਼

06/16/2020 5:39:11 PM

ਗੁਰਾਇਆ(ਮੁਨੀਸ਼) - ਗੁਰਾਇਆ ਦੇ ਭੀੜ ਭਰੇ ਬਾਜ਼ਾਰ ਰੁੜਕਾ ਰੋਡ 'ਤੇ ਦਿਨ-ਦਿਹਾੜੇ ਦੋ ਲੁਟੇਰਿਆਂ ਵਲੋਂ ਮਨੀ ਚੇਂਜਰ ਦੀ ਦੁਕਾਨ 'ਚ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਪਰ ਦੁਕਾਨਦਾਰ ਨੇ ਦਲੇਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਜਿਸ ਕਾਰਨ ਵੱਡੀ ਵਾਰਦਾਤ ਹੋਣ ਤੋਂ ਬਚਾ ਹੋ ਗਿਆ। ਪਰ ਲੁਟੇਰੇ ਜਾਂਦੇ ਹੋਏ ਦੁਕਾਨਦਾਰ ਦਾ ਮੋਬਾਈਲ ਫੋਨ ਅਤੇ ਪਰਸ ਲੈ ਕੇ ਫ਼ਰਾਰ ਹੋ ਗਏ।

PunjabKesari

ਇਸ ਦੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਸੁਰਿੰਦਰਪਾਲ ਸਿੰਘ ਬੱਬੂ ਨੇ ਦੱਸਿਆ ਕਿ ਉਹ ਦੁਕਾਨ 'ਤੇ ਦੁਪਿਹਰ 3 ਵਜੇ ਦੇ ਕਰੀਬ ਮੌਜੂਦ ਸਨ। ਉਨ੍ਹਾਂ ਦਾ ਛੋਟਾ ਭਰਾ ਘਰ ਰੋਟੀ ਖਾਣ ਗਿਆ ਸੀ ਜਦਕਿ ਉਨ੍ਹਾਂ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਲੜਕਾ ਬੈਂਕ ਗਿਆ ਸੀ।  ਇਸ ਦੌਰਾਨ ਇਕ ਡਿਸਕਵਰ ਮੋਟਰ ਸਾਈਕਲ 'ਤੇ 2 ਨੌਜਵਾਨ ਉਨ੍ਹਾਂ ਦੀ ਦੁਕਾਨ 'ਚ ਆਏ। ਜਿਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਦੇਸ਼ ਤੋਂ ਪੈਸੇ ਆਏ ਹਨ ਜਿਨ੍ਹਾਂ ਮੌਕਾ ਦੇਖ ਕੇ ਦੋਨਾਂ ਨੌਜਵਾਨਾਂ ਨੇ ਪਿਸਤੌਲਾਂ ਕੱਢ ਲਇਆ ਅਤੇ ਉਨ੍ਹਾਂ ਪਾਸੋਂ ਲੁੱਟ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰ ਨੇ ਉਨ੍ਹਾਂ ਨਾਲ ਮੁਕਾਬਲਾ ਕੀਤਾ। ਜੋ ਦੋਨੋਂ ਦੁਕਾਨਦਾਰ ਨਾਲ  ਕੁੱਟਮਾਰ ਕਰਨ ਲੱਗੇ ਇਸਤੋਂ ਬਾਅਦ ਦੋਨੇਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਜਾਂਦੇ ਹੋਏ ਸੁਰਵਿੰਦਰਪਾਲ  ਸਿੰਘ ਦਾ ਮੋਬਾਇਲ ਫ਼ੋਨ ਅਤੇ ਪਰਸ ਲੈ ਕੇ ਫ਼ਰਾਰ ਹੋ ਗਏ। ਮੌਕੇ 'ਤੇ ਆਏ ਥਾਣਾ ਮੁੱਖੀ ਗੁਰਾਇਆ ਕੇਵਲ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


Harinder Kaur

Content Editor

Related News