ਵਪਾਰੀ ਕੋਲੋਂ ਨਕਦੀ ਖੋਹਣ ਦੇ ਦੋਸ਼ ’ਚ 2 ਅੜਿੱਕੇ

07/14/2022 6:23:01 PM

ਦਸੂਹਾ/ਟਾਂਡਾ (ਪੰਡਿਤ)- 24 ਜੂਨ ਨੂੰ ਉੱਚੀ ਬੱਸੀ ਨਜ਼ਦੀਕ ਪਠਾਨਕੋਟ ਦੇ ਪੁਰਾਣੇ ਟਾਇਰਾਂ ਦੇ ਵਪਾਰੀ ਕੋਲੋਂ ਨਕਦੀ ਅਤੇ ਮੋਬਾਇਲ ਖੋਹਣ ਦੇ ਦੋਸ਼ ਵਿਚ ਦਸੂਹਾ ਪੁਲਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕਾਬੂ ਆਏ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਪੁੱਤਰ ਸਰੈਨ ਸਿੰਘ ਅਤੇ ਜਗਸੀਰ ਸਿੰਘ ਸੋਨੀ ਪੁੱਤਰ ਸਰਦਾਰ ਸਿੰਘ ਵਾਸੀ ਚੱਕ ਮਹਿਰਾ ਦੇ ਰੂਪ ਵਿਚ ਹੋਈ ਹੈ।

ਪੁਲਸ ਨੇ ਇਹ ਮਾਮਲਾ ਹਾਊਸਿੰਗ ਬੋਰਡ ਕਾਲੋਨੀ ਪਠਾਨਕੋਟ ਦੇ ਵਾਸੀ ਰਾਕੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਦੇ ਬਿਆਨ ਦੇ ਆਧਾਰ ’ਤੇ ਦਰਜ ਕੀਤਾ ਸੀ। ਆਪਣੇ ਬਿਆਨ ਵਿਚ ਰਾਕੇਸ਼ ਨੇ ਦੱਸਿਆ ਕਿ ਸੀ ਕਿ ਮੁਲਜ਼ਮਾਂ ਨੇ ਉਸ ਨਾਲ ਟਾਇਰਾਂ ਦਾ ਸੌਦਾ ਕਰਨ ਲਈ ਬੁਲਾਇਆ ਅਤੇ ਬਾਅਦ ਵਿਚ ਗੱਡੀ ਵਿਚ ਬਿਠਾ ਕੇ ਲੁੱਟ ਲਿਆ। ਪੁਲਸ ਨੇ ਹੁਣ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਗੋਰਾਇਆ 'ਚ ਵੱਡੀ ਵਾਰਦਾਤ, ਫੁੱਟਬਾਲ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri