ਮੋਬਾਇਲ ਸਕਿਓਰਿਟੀ ਟੂਲਜ਼ ਐਂਡ ਟੈਕਨੀਕਸ ’ਤੇ ਦੋ ਦਿਨਾਂ ਬੂਟ ਕੈਂਪ ਦਾ ਆਯੋਜਨ
Saturday, Nov 01, 2025 - 05:15 PM (IST)
ਜਲੰਧਰ- ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐੱਨ. ਆਈ. ਟੀ) ਜਲੰਧਰ ਵੱਲੋਂ 31 ਅਕਤੂਬਰ ਤੋਂ 1 ਨਵੰਬਰ 2025 ਤੱਕ ''ਮੋਬਾਇਲ ਸਕਿਓਰਿਟੀ: ਟੂਲਜ਼ ਐਂਡ ਟੈਕਨੀਕਸ'' ਵਿਸ਼ੇ ’ਤੇ ਦੋ ਦਿਨਾਂ ਬੂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਐੱਨ. ਆਈ. ਟੀ. ਜਲੰਧਰ ਅਤੇ ਆਈ. ਆਈ. ਟੀ. ਜੰਮੂ ਵੱਲੋਂ ਸਾਂਝੇ ਤੌਰ ’ਤੇ ਸੂਚਨਾ ਸੁਰੱਖਿਆ ਸਿੱਖਿਆ ਅਤੇ ਜਾਗਰੂਕਤਾ (ਆਈ. ਐੱਸ. ਈ. ਏ) ਪ੍ਰਾਜੈਕਟ, ਇਲੈਕਟ੍ਰਾਨਿਕਸ ਅਤੇ ਸੂਚਨਾ ਪ੍ਰੌਦਯੋਗਿਕੀ ਮੰਤਰਾਲਾ (ਮਾਇਟੀ) ਦੇ ਤਹਿਤ ਕੀਤਾ ਗਿਆ। ਇਸ ਬੂਟ ਕੈਂਪ ਦਾ ਉਦੇਸ਼ ਭਾਗੀਦਾਰਾਂ ਨੂੰ ਮੋਬਾਇਲ ਸੁਰੱਖਿਆ ਨਾਲ ਸੰਬੰਧਤ ਨਵੇਂ ਟੂਲ ਅਤੇ ਤਕਨੀਕਾਂ ਬਾਰੇ ਵਿਅਵਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ।
ਇਹ ਵੀ ਪੜ੍ਹੋ: ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤਰ, ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ

ਇਸ ਪ੍ਰੋਗਰਾਮ ਦਾ ਆਯੋਜਨ ਐੱਨ. ਆਈ. ਟੀ. ਜਲੰਧਰ ਦੇ ਨਿਰਦੇਸ਼ਕ ਪ੍ਰੋ. ਵਿਨੋਦ ਕੁਮਾਰ ਕਨੌਜੀਆ ਅਤੇ ਆਈ. ਆਈ. ਟੀ. ਜੰਮੂ ਦੇ ਨਿਰਦੇਸ਼ਕ ਪ੍ਰੋ. ਮਨੋਜ ਸਿੰਘ ਗੌੜ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ’ਤੇ ਪ੍ਰੋ. ਸੁਭਾਸ਼ਚੰਦਰ (ਡੀਨ, ਯੋਜਨਾਅਤੇਵਿਕਾਸ), ਪ੍ਰੋ. ਰੋਹਿਤਮਹਰਾ (ਡੀਨ, ਖੋਜਅਤੇਸਲਾਹਕਾਰ), ਪ੍ਰੋ. ਐਸ. ਕੇ. ਸਿੰਹਾ (ਡੀਨ, ਫੈਕਲਟੀਵੈਲਫੇਅਰ), ਪ੍ਰੋ. ਅਰਵਿੰਦ ਭਾਰਦਵਾਜ (ਮੁੱਖ, ਸੀ. ਸੀ. ਈ-ਸਤਤ ਸਿੱਖਿਆ ਕੇਂਦਰ) ਅਤੇ ਪ੍ਰੋ. ਹਰਸ਼ਕੇ. ਵਰਮਾ (ਸੀ. ਐੱਸ. ਈ–ਕੰਪਿਊਟਰ ਵਿਗਿਆਨ ਅਤੇ ਅਭਿਆਨਤਰੀ ਵਿਭਾਗ) ਸਮੇਤ ਕਈ ਵਰਿਸ਼ਠ ਪ੍ਰੋਫ਼ੈਸਰ ਹਾਜ਼ਰ ਸਨ।
ਪ੍ਰੋਗਰਾਮ ਦਾ ਸਮਨਵਯ ਡਾ. ਅਨਿਲ ਸੈਣੀ (ਆਈਆਈਟੀਜੰਮੂ) ਨੇ ਡਾ. ਉਰਵਸ਼ੀ ਅਤੇ ਡਾ. ਸਮੈਵੀਰ ਸਿੰਘ (ਐੱਨ. ਆਈ. ਟੀ. ਜਲੰਧਰ) ਦੇ ਨਾਲ ਮਿਲ ਕੇ ਕੀਤਾ। ਉਦਘਾਟਨ ਸਮਾਰੋਹ ਦੌਰਾਨ ਪ੍ਰੋ. ਹਰਸ਼ ਕੇ. ਵਰਮਾ ਨੇ ਮੋਬਾਇਲ ਸੁਰੱਖਿਆ ਖੇਤਰ ਵਿੱਚ ਉਭਰ ਰਹੀਆਂ ਚੁਣੌਤੀਆਂ ਅਤੇ ਖੌਜ ਦੀ ਦਿਸ਼ਾ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਅਮਰੀਕਾ ਜਾ ਰਹੇ ਪੰਜਾਬੀ ਸਣੇ 2 ਨੌਜਵਾਨਾਂ ਦਾ ਡੌਂਕਰਾਂ ਨੇ ਗੋਲ਼ੀਆਂ ਮਾਰ ਕੀਤਾ ਕਤਲ
ਡਾ. ਅਨਿਲ ਸੈਣੀ ਨੇ ਪ੍ਰੋਗਰਾਮ ਦੇ ਉਦੇਸ਼ਾਂ ਅਤੇ ਆਈ. ਆਈ. ਟੀ. ਜੰਮੂ-ਐੱਨ. ਆਈ. ਟੀ. ਜਲੰਧਰ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਦੋ ਦਿਨਾਂ ਦੇ ਸੈਸ਼ਨਾਂ ਦੌਰਾਨ ਸੀ. ਐੱਸ. ਆਈ. ਆਰ-ਸੀ. ਈ. ਈ. ਆਰ. ਆਈ. ਦੇ ਸੀਨੀਅਰ ਵਿਗਿਆਨੀ ਡਾ. ਹੀਰਮਸੰਗਵਾਨ, ਆਈ. ਆਈ. ਟੀ. ਜੰਮੂ ਦੇ ਡਾ. ਸੋਮਾਦ ਵਿਲਾ ਅਤੇ ਹੋਰ ਵਿਸ਼ੇਸ਼ਗੀਆਂ ਨੇ ਮੋਬਾਇਲ ਅਤੇ ਸਾਈਬਰ ਸੁਰੱਖਿਆ ਬਾਰੇ ਲੈਕਚਰ ਦਿੱਤੇ। ਹਿੱਸੇਦਾਰਾਂ ਨੇ ਨਵੇਂ ਟੂਲਾਂ ਦੀ ਵਰਤੋਂ ਨਾਲ ਵਿਅਵਹਾਰਕ ਅਨੁਭਵ ਹਾਸਲ ਕੀਤਾ। ਐੱਨ. ਆਈ. ਟੀ. ਜਲੰਧਰ ਦੇ ਨਿਰਦੇਸ਼ਕ ਪ੍ਰੋ. ਬੀ. ਕੇ. ਕਨੌਜੀਆ ਨੇ ਕਿਹਾ ਕਿ ਇਹ ਪਹਿਲ ਸੰਸਥਾਨ ਦੀ ਸਾਈਬਰ ਸੁਰੱਖਿਆ ਅਤੇ ਖੌਜ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਆਈ. ਆਈ. ਟੀ. ਜੰਮੂ ਵਰਗੇ ਪ੍ਰਤਿਸ਼ਠਿਤ ਸੰਸਥਾਨ ਨਾਲ ਸਹਿਯੋਗ ਅਤੇ ਆਈ. ਐੱਸ. ਈ. ਏ. ਪ੍ਰਾਜੈਕਟ ਤਹਿਤ ਇਹ ਇਕ ਆਤਮ ਨਿਰਭਰਤਾ ਵੱਲ ਮਹੱਤਵਪੂਰਨ ਕਦਮ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 4 ਨਵੰਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
