550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੇ. ਪੀ. ਐੱਸ. ''ਚ ਦਸਤਾਰ ਮੁਕਾਬਲਿਆਂ ਦਾ ਆਯੋਜਨ

10/25/2019 11:36:12 PM

ਲੋਹੀਆਂ ਖਾਸ, (ਮਨਜੀਤ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਥਾਨਕ ਜਲੰਧਰ ਪਬਲਿਕ ਸਕੂਲ ਤੇ ਜਲੰਧਰ ਇੰਟਰਨੈਸ਼ਨਲ ਸਕੂਲ ਵਿਚ ਦਸਤਾਰ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਜਿਸ ਵਿਚ ਸਾਹਿਬ ਸਿੰਘ, ਸਤਨਾਮ ਸਿੰਘ, ਪਰਮਵੀਰ ਸਿੰਘ ਨੇ ਕ੍ਰਮਵਾਰ ਪਹਿਲੇ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦਕਿ ਜੂਨੀਅਰ ਗਰੁੱਪ ਵਿਚ ਯੁਵਰਾਜ ਸਿੰਘ, ਗਗਨਦੀਪ ਸਿੰਘ, ਰਾਜਨਬੀਰ ਸਿੰਘ, ਹਰਦੀਪ ਸਿੰਘ, ਵਾਹਿਗੁਰੂਪਾਲ ਸਿੰਘ ਤੇ ਚੰਨਪ੍ਰੀਤ ਸਿੰਘ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਐੱਮ. ਡੀ. ਰਣਜੀਤ ਸਿੰਘ ਮਰੋਕ, ਜਨਰਲ ਸੱਕਤਰ ਕੁਲਵਿੰਦਰ ਕੌਰ ਮਰੋਕ, ਐਡਵੋਕੇਟ ਸੁਖਵਿੰਦਰ ਸਿੰਘ ਤੇ ਐਡਵੋਕੇਟ ਨਵਜੋਤ ਕੌਰ ਵਲੋਂ ਸਨਮਾਨ ਚਿੰਨ੍ਹ•ਦੇ ਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਪੜਾਈ ਤੇ ਖੇਡਾਂ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਮੱਕਸਦ ਨਾਲ ਬੱਚਿਆਂ ਦੀਆਂ ਅਜਿਹੀਆਂ ਵੰਨਗੀਆਂ ਕਰਵਾਈਆਂ ਜਾਣੀਆਂ ਸਮੇਂ ਦੀ ਮੁਖ ਲੋੜ ਹੈ ਤਾਂ ਜੋ ਬੱਚੇ ਆਪਣੇ ਪੁਰਖਿਆਂ ਵਲੋਂ ਦਰਸਾਏ ਮਾਰਗ 'ਤੇ ਚੱਲ ਸਕਣ ਇਸ ਮੌਕੇ ਪ੍ਰਿੰ. ਤਿਲਕ ਰਾਜ, ਪ੍ਰਿੰ. ਤਰਜਿੰਦਰ ਸਿੰਘ, ਮੈਡਮ ਗੁਰਮੀਤ ਕੌਰ ਵਿਰਕ, ਪਰਮਜੀਤ ਕੌਰ, ਸੋਨਿਕਾ ਸਮੇਤ ਹੋਰ ਸਕੂਲ ਸਟਾਫ ਤੇ ਵਿਦਿਆਰਥੀ ਮੌਜੂਦ ਸਨ।

KamalJeet Singh

This news is Content Editor KamalJeet Singh