ਦਰੱਖ਼ਤ ਨਾਲ ਲਟਕਦੀ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼

04/08/2022 4:30:52 PM

ਰੂਪਨਗਰ (ਵਰੁਣ ਲਾਂਬਾ) : ਜ਼ਿਲ੍ਹੇ ਦੇ ਪਿੰਡ ਸਾਲਾਪੁਰ ਦੇ ਕੋਲ ਰੋਪੜ-ਮੋਰਿੰਡਾ ਸੜਕ ਦੇ ਨਾਲ ਝਾੜੀਆਂ 'ਚੋਂ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਮਿਲੀ। ਰਾਹਗੀਰਾਂ ਨੇ ਇਸ ਦੀ ਸੂਚਨਾ ਥਾਣਾ ਸਿੰਘ ਭਗਵੰਤਪੁਰਾ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ। ਝਾੜੀਆਂ 'ਚ ਦਰੱਖ਼ਤ ਨਾਲ ਲਟਕਦੀ ਇਹ ਲਾਸ਼ ਬਦਬੂ ਮਾਰ ਰਹੀ ਸੀ। ਮੋਰਿੰਡਾ-ਰੋਪੜ ਰੋਡ 'ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਲੰਘਦੇ ਹਨ, ਜਿੱਥੇ ਇਹ ਲਾਸ਼ ਲਟਕ ਰਹੀ ਸੀ। ਨਾਲ ਹੀ ਸਵਰਾਜ ਮਾਜ਼ਦਾ ਫੈਕਟਰੀ ਦਾ ਪਲਾਂਟ ਵੀ ਹੈ ਪਰ ਇਸ ਲਾਸ਼ 'ਤੇ ਕਿਸੇ ਦੀ ਨਜ਼ਰ ਨਹੀਂ ਪਈ।

ਇਹ ਵੀ ਪੜ੍ਹੋ : ਅਮਰੀਕਾ ਭੇਜਣ ਦੇ ਨਾਂ 'ਤੇ ਠੱਗੇ 15 ਲੱਖ, ਮਾਮਲਾ ਦਰਜ

ਮੌਕੇ 'ਤੇ ਪਹੁੰਚੇ ਥਾਣਾ ਸਿੰਘ ਭਗਵੰਤਪੁਰਾ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਟੈਲੀਫੋਨ 'ਤੇ ਇਤਲਾਹ ਮਿਲੀ ਸੀ ਕਿ ਸੜਕ ਦੇ ਕਿਨਾਰੇ ਇਕ ਲਾਸ਼ ਲਟਕ ਰਹੀ ਹੈ। ਲਾਸ਼ ਦੀ ਹਾਲਤ ਦੇਖਣ 'ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ 4-5 ਦਿਨ ਪੁਰਾਣੀ ਹੋਵੇ। ਇਸ ਦੇ ਵਾਰਿਸਾਂ ਦੀ ਪਛਾਣ ਹੋ ਗਈ ਹੈ। ਇਹ ਮਜ਼ਦੂਰ ਧਾਲੀਵਾਲ ਭੱਠਾ ਪਥਰੇੜੀ ਜੱਟਾਂ ਵਿਖੇ ਮਜ਼ਦੂਰੀ ਕਰਦਾ ਸੀ, ਜਿਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਪਿਛਲੇ 4-5 ਦਿਨਾਂ ਤੋਂ ਘਰੋਂ ਲਾਪਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਤਾਜ਼ਾ ਹਾਲਾਤ ਤੋਂ ਤਾਂ ਇਹੋ ਲੱਗ ਰਿਹਾ ਹੈ, ਜਿਵੇਂ ਇਸ ਨੇ ਖੁਦਕੁਸ਼ੀ ਕੀਤੀ ਹੋਵੇ, ਬਾਕੀ ਜਾਂਚ-ਪੜਤਾਲ ਕਰਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਸਲ ਮਾਮਲਾ ਕੀ ਹੈ।

ਇਹ ਵੀ ਪੜ੍ਹੋ : ਕੋਆਪ੍ਰੇਟਿਵ ਬੈਂਕ ’ਚ ਆਏ ਚੋਰ ਸਕਿਓਰਿਟੀ ਗਾਰਡ ਦੀ ਗੰਨ ਸਮੇਤ 8 ਰੌਂਦ ਲੈ ਕੇ ਫਰਾਰ


Gurminder Singh

Content Editor

Related News