ਕਪਿਲ ਦਾ ਮੋਬਾਇਲ ਥੋੜ੍ਹੇ ਦਿਨ ਪਹਿਲਾਂ ਹੀ ਇਮੀਗ੍ਰੇਸ਼ਨ ਵਟਸਐਪ ਗਰੁੱਪ ''ਚੋਂ ਹੋਇਆ ਲੈਫਟ

11/05/2019 5:35:37 PM

ਜਲੰਧਰ (ਕਮਲੇਸ਼) : ਦੋਸ਼ੀ ਟਰੈਵਲ ਏਜੰਟ ਕਪਿਲ ਸ਼ਰਮਾ ਖਿਲਾਫ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਦੇ ਕਈ ਮਾਮਲੇ ਬਾਰਾਂਦਰੀ ਥਾਣੇ 'ਚ ਦਰਜ ਹਨ। ਪੁਲਸ ਦਾ ਕਹਿਣਾ ਹੈ ਕਿ ਪੁਲਸ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਪਰ ਫਿਲਹਾਲ ਕੋਈ ਨਹੀਂ ਜਾਣਦਾ ਕਿ ਦੋਸ਼ੀ ਕਿੱਥੇ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਦਾ ਮੋਬਾਇਲ ਨੰਬਰ ਸ਼ਹਿਰ 'ਚ ਇਕ ਇਮੀਗ੍ਰੇਸ਼ਨ ਵਟਸਐਪ ਗਰੁੱਪ 'ਚੋਂ ਕੁਝ ਹੀ ਦਿਨ ਪਹਿਲਾਂ ਹੀ ਲੈਫਟ ਹੋਇਆ ਹੈ। ਅਜਿਹੇ 'ਚ ਪੁਲਸ ਦਾ ਕੰਮਕਾਜ ਸ਼ੱਕ ਦੇ ਘੇਰੇ 'ਚ ਆਉਂਦਾ ਹੈ ਕਿਉਂਕਿ ਜੇ ਕਪਿਲ ਦਾ ਮੋਬਾਇਲ ਆਨ ਹੋਇਆ ਸੀ ਤਾਂ ਪੁਲਸ ਨੂੰ ਪਤਾ ਕਿਉਂ ਨਹੀਂ ਲੱਗਾ ਜਾਂ ਕਪਿਲ ਦਾ ਮੋਬਾਇਲ ਪੁਲਸ ਨੇ ਟਰੇਸ 'ਤੇ ਲਾਇਆ ਹੀ ਨਹੀਂ ਸੀ?

ਮੁਲਜ਼ਮ ਖ਼ਿਲਾਫ਼ ਦਿਨੋ-ਦਿਨ ਸ਼ਿਕਾਇਤਾਂ ਦਾ ਦੌਰ ਵਧਦਾ ਜਾ ਰਿਹਾ ਹੈ। ਐਂਟੀ ਹਿਊਮਨ ਟ੍ਰੈਫਿਕਿੰਗ ਵਿਭਾਗ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ ਅਤੇ ਉਸ ਤੋਂ ਬਾਅਦ ਬਾਰਾਂਦਰੀ ਥਾਣੇ 'ਚ ਵੀ ਕੇਸ ਦਰਜ ਕੀਤੇ ਜਾ ਰਹੇ ਹਨ। ਇਸ ਕੇਸ ਦੀ ਸ਼ੁਰੂਆਤ 'ਚ ਪੁਲਸ ਅਧਿਕਾਰੀਆਂ ਵਲੋਂ ਇਕ ਟੀਮ ਬਣਾਉਣ ਦੇ ਦਾਅਵੇ ਕੀਤੇ ਗਏ ਸਨ ਪਰ ਸਾਰੇ ਦਾਅਵੇ ਠੁੱਸ ਹੁੰਦੇ ਨਜ਼ਰ ਆ ਰਹੇ ਹਨ। ਪੁਲਸ ਅਨੁਸਾਰ ਮੁੰਬਈ 'ਚ ਵੀ ਛਾਪੇਮਾਰੀ ਕੀਤੀ ਗਈ ਸੀ ਪਰ ਪੁਲਸ ਨੂੰ ਕੁਝ ਨਹੀਂ ਮਿਲਿਆ।

ਪੀੜਤਾਂ ਦਾ ਕਹਿਣਾ ਹੈ ਕਿ ਜਦੋਂ ਪੁਲਸ ਠੱਗ ਟਰੈਵਲ ਏਜੰਟ ਨੂੰ ਕਾਬੂ ਨਹੀਂ ਕਰ ਸਕਦੀ ਤਾਂ ਫਿਰ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਨੂੰ ਕਿਵੇਂ ਕਾਬੂ ਕੀਤਾ ਜਾਵੇਗਾ। ਉਕਤ ਮਾਮਲੇ 'ਚ ਕਪਿਲ ਸ਼ਰਮਾ ਦੀ ਪਤਨੀ ਦਾ ਨਾਂ ਵੀ ਹੈ ਅਤੇ ਹੁਣ ਤੱਕ ਇਸ ਕੇਸ 'ਚ ਕਪਿਲ ਦੀ ਮਾਂ, ਡਰਾਈਵਰ ਅਤੇ ਸਲਾਹਕਾਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਪੁਲਸ ਇਨ੍ਹਾਂ ਸਾਰੇ ਮੁਲਜ਼ਮਾਂ ਦੀ ਲੋਕੇਸ਼ਨ ਨਹੀਂ ਕੱਢਵਾ ਸਕੀ।

Anuradha

This news is Content Editor Anuradha