ਜਲੰਧਰ ''ਚ ਕਿੰਨਰਾਂ ਦੇ ਵਿਆਹ ਦਾ ਜਸ਼ਨ, ਗਿੱਧਾ ਤੇ ਭੰਗੜਾ ਪਾ ਕੇ ਮਨਾਈ ਖ਼ੁਸ਼ੀ

06/26/2022 2:15:45 PM

ਜਲੰਧਰ (ਸੋਨੂੰ)- ਅਕਸਰ ਤੁਸੀਂ ਵੇਖਿਆ ਹੋਣੈਂ ਵਿਆਹਾਂ ਅਤੇ ਬੱਚਾ ਜੰਮਣ ਸਮੇਂ ਜਦੋਂ ਕਿੰਨਰ ਘਰਾਂ ਵਿੱਚ ਆ ਕੇ ਗਿੱਧਾ ਭੰਗੜਾ ਪਾਉਂਦੇ ਹਨ ਅਤੇ ਲੋਕਾਂ ਕੋਲੋਂ ਵਧਾਈਆਂ ਮੰਗਦੇ ਹਨ ਕਦੀ ਤੁਸੀਂ ਇਹ ਵੀ ਸੋਚਿਆ ਕਿ ਕਿੰਨਰਾਂ ਦੇ ਘਰਾਂ ਦੇ ਵਿੱਚ ਵੀ ਵਿਆਹ ਹੁੰਦੇ ਹਨ। ਅਜਿਹਾ ਹੀ ਕੁਝ ਜਲੰਧਰ ਵਿਚ ਵੇਖਣ ਨੂੰ ਮਿਲਿਆ ਜਿੱਥੇ ਦੇਸ਼ ਭਰ ਦੇ ਕਿੰਨਰਾਂ ਨੇ ਇਕੱਠੇ ਹੋ ਕੇ ਇਕ ਸਮਾਗਮ ਮਨਾਇਆ। ਤਸਵੀਰਾਂ ਵਿਚ ਨਜ਼ਰ ਆ ਰਹੇ ਇਕ ਲਾੜਾ ਇਕ ਲਾੜੀ ਜੋਕਿ ਉਹ ਕੁੜੀ ਮੁੰਡਾ ਨਹੀਂ ਸਗੋਂ ਉਹ ਕਿੰਨਰ ਹਨ। ਇਹ ਕਿੰਨਰ ਲਾੜਾ-ਲਾੜੀ ਆਪਣੇ ਕਰਕੇ ਨਹੀਂ ਬਣੇ ਉਹ ਸਾਡੇ ਕਰਕੇ ਬਣੇ ਹਨ। ਉਨ੍ਹਾਂ ਦਾ ਮੰਤਵ ਸਿਰਫ਼ ਇਕ ਹੀ ਹੈ ਕੀ ਉਹ ਇਸ ਹੱਸਦੀ-ਵੱਸਦੀ ਦੁਨੀਆ ਨੂੰ ਹੋਰ ਹੱਸਦ-ਵੱਸਦਾ ਕਰਨ।

ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ ਗ਼ਰੀਬਾਂ ਦੇ ਸੜੇ ਆਸ਼ੀਆਨੇ, 38 ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਹੋਈਆਂ ਸੁਆਹ

ਇਹੋ ਜਿਹੇ ਮੌਕੇ ਦੇਸ਼ ਵਿਚ ਹਰ ਸਾਲ ਕਈ ਜਗ੍ਹਾਂ ਵਿੱਚ ਆਉਂਦੇ ਪਰ ਇਸ ਵਾਰ ਇਹ ਸੁਨਹਿਰੀ ਮੌਕਾ ਜਲੰਧਰ ਸ਼ਹਿਰ ਨੂੰ ਮਿਲਿਆ ਹੈ। ਜਲੰਧਰ ਵਿਚ ਦੇਸ਼ ਭਰ ਦੇ ਕਿੰਨਰਾਂ ਨੇ ਇਕੱਠੇ ਹੋ ਕੇ ਇਹ ਸਮਾਗਮ ਮਨਾਇਆ। ਇਨ੍ਹਾਂ ਵਿੱਚ ਕਈ ਕਿੰਨਰ ਦੂਰ-ਦੁਰਾਡੇ ਇਲਾਕਿਆਂ ਦੇ ਵਿੱਚੋਂ ਜਾਂ ਕਹਿ ਲਈਏ ਸੂਬਿਆਂ ਦੇ ਵਿਚੋਂ ਆਏ ਹਨ, ਜੋ ਦੇਸ਼ ਦੀ ਤਰੱਕੀ ਅਤੇ ਸੁਰੱਖਿਆ ਪ੍ਰਤੀ ਦੁਆਵਾਂ ਕਰ ਰਹੇ ਹਨ। ਇਸ ਸਮਾਗਮ ਵਿੱਚ ਲਾੜਾ ਲਾੜੀ ਬਣੇ ਕਿੰਨਰ ਵੱਲੋਂ ਵੀ ਇਹੀ ਸੁਨੇਹਾ ਦਿੱਤਾ ਜਾ ਰਿਹਾ ਹੈ ਅਤੇ ਦੁਆ ਕੀਤੀ ਜਾ ਰਹੀ ਹੈ ਕਿ ਸਾਰਾ ਦੇਸ਼ ਅਤੇ ਦੇਸ਼ ਦੀ ਜਨਤਾ ਸੁਖੀ ਰਹੇ।

ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਦੇ ਹਲਕੇ ’ਚ ‘ਆਪ’ ਨੂੰ ਝਟਕਾ, ਸਿਮਰਨਜੀਤ ਮਾਨ ਨੇ ਬਣਾਈ ਲੀਡ

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ: ਨਹਾਉਂਦੇ ਸਮੇਂ 3 ਸਾਲ ਦਾ ਬੱਚਾ ਪਾਣੀ ਦੀ ਪਾਈਪ ਲਾਈਨ 'ਚ ਫਸਿਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri