DC ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 ਮੁਲਾਜ਼ਮਾਂ ਦੇ ਤਬਾਦਲੇ, ਦੇਖੋ ਕੌਣ ਕਿੱਥੇ ਹੋਇਆ ਤਾਇਨਾਤ

07/17/2022 1:04:35 AM

ਜਲੰਧਰ : ਜਲੰਧਰ ਜ਼ਿਲ੍ਹੇ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਉਨ੍ਹਾਂ 32 ਮੁਲਾਜ਼ਮਾਂ ਦੇ ਤਬਾਦਲੇ ਦੇ ਹੁਕਮ ਵੀ ਪ੍ਰਸ਼ਾਸਨਿਕ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਸਬ-ਡਵੀਜ਼ਨ ਆਦਮਪੁਰ 'ਚ ਪਹਿਲੀ ਵਾਰ 3 ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਗਈ ਹੈ।

ਖ਼ਬਰ ਇਹ ਵੀ : ਸਕੂਲੀ ਬੱਸ ਪਲਟਣ ਨਾਲ ਬੱਚੀ ਦੀ ਮੌਤ, ਉਥੇ ਸਿਮਰਜੀਤ ਬੈਂਸ ਮੁੜ 2 ਦਿਨ ਦੇ ਪੁਲਸ ਰਿਮਾਂਡ 'ਤੇ, ਪੜ੍ਹੋ TOP 10

ਡੀ.ਸੀ. ਨੇ ਮੁਖਤਿਆਰ ਸਿੰਘ ਕਲਰਕ ਐੱਸ.ਡੀ.ਐੱਮ. ਸ਼ਾਹਕੋਟ ਤੋਂ ਕਲਰਕ ਤਹਿਸੀਲ ਨਕੋਦਰ, ਪੂਰਨ ਚੰਦ ਕਲਰਕ ਤਹਿਸੀਲ ਨਕੋਦਰ ਨੂੰ ਐੱਸ.ਡੀ.ਐੱਮ. ਸ਼ਾਹਕੋਟ, ਪਰਮਿੰਦਰ ਸਿੰਘ ਕਲਰਕ ਤਹਿਸੀਲ ਨਕੋਦਰ ਨੂੰ ਆਰ.ਸੀ. ਤਹਿਸੀਲ ਸ਼ਾਹਕੋਟ, ਮਨਜੀਤ ਕੌਰ ਆਰ.ਸੀ. ਤਹਿਸੀਲ ਫਿਲੌਰ ਤੋਂ ਕਲਰਕ ਐੱਸ.ਡੀ.ਐੱਮ. ਫਿਲੌਰ, ਵਰਿੰਦਰ ਸ਼ਰਮਾ ਕਲਰਕ ਐੱਸ.ਡੀ.ਐੱਮ. ਫਿਲੌਰ ਤੋਂ ਆਰ.ਸੀ. ਤਹਿਸੀਲ ਫਿਲੌਰ ਲਗਾਇਆ ਗਿਆ ਹੈ। ਗੁਰਚਰਨ ਸਿੰਘ ਆਰ.ਸੀ. ਤਹਿਸੀਲ ਜਲੰਧਰ-2 ਨੂੰ ਕਲਰਕ ਸਬ-ਤਹਿਸੀਲ ਨੂਰਮਹਿਲ, ਉਮੰਗ ਸ਼ਰਮਾ ਕਲਰਕ ਸਬ-ਤਹਿਸੀਲ ਨੂਰਮਹਿਲ ਨੂੰ ਆਰ.ਸੀ. ਤਹਿਸੀਲ ਜਲੰਧਰ-2, ਮੁਨੀਸ਼ ਸ਼ਰਮਾ ਆਰ.ਸੀ. ਤਹਿਸੀਲ ਜਲੰਧਰ-1 ਤੋਂ ਰੀਡਰ ਤੋਂ ਤਹਿਸੀਲਦਾਰ ਜਲੰਧਰ-1, ਸੰਦੀਪ ਕੁਮਾਰ ਕਲਰਕ ਸਬ-ਤਹਿਸੀਲ ਮਹਿਤਪੁਰ ਨੂੰ ਐੱਸ.ਡੀ.ਐੱਮ. ਨਕੋਦਰ, ਸੁਰਜੀਤ ਸਿੰਘ ਕਲਰਕ ਸਬ-ਤਹਿਸੀਲ ਲੋਹੀਆਂ ਕਲਰਕ ਐੱਸ.ਡੀ.ਐੱਮ. ਸ਼ਾਹਕੋਟ, ਵਰਿੰਦਰ ਸਿੱਧੂ ਨੂੰ ਕਲਰਕ ਤਹਿਸੀਲ ਜਲੰਧਰ-2 ਤੋਂ ਕਲਰਕ ਤਹਿਸੀਲ ਆਦਮਪੁਰ ਅਤੇ ਵਧੀਕ ਚਾਰਜ ਐੱਸ.ਡੀ.ਐੱਮ. ਦਫ਼ਤਰ ਆਦਮਪੁਰ ਵਿਖੇ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਾਬਾਲਿਗ ਨੇ ਤੇਜ਼ ਰਫ਼ਤਾਰ ਕਾਰ ਸਕੂਲੀ ਬੱਚਿਆਂ ਨਾਲ ਭਰੇ ਆਟੋ 'ਚ ਮਾਰੀ, ਕਈ ਬੱਚੇ ਗੰਭੀਰ ਜ਼ਖ਼ਮੀ

ਇਸ ਤੋਂ ਇਲਾਵਾ ਸੁਮਨ ਰਾਣੀ ਸਟੈਨੋ ਟੂ ਐੱਸ.ਡੀ.ਐੱਮ.-2 ਤੋਂ ਸਟੈਨੋ ਟੂ ਐੱਸ.ਡੀ.ਐੱਮ. ਜਲੰਧਰ-2 ਅਤੇ ਵਾਧੂ ਚਾਰਜ ਸਟੈਨੋ-ਟੂ ਐੱਸ.ਡੀ.ਐੱਮ. ਦਫ਼ਤਰ ਆਦਮਪੁਰ, ਭੁਪਿੰਦਰ ਸਿੰਘ ਕਲਰਕ ਐੱਸ.ਡੀ.ਐੱਮ. ਜਲੰਧਰ-2 ਤੋਂ ਕਲਰਕ ਐੱਸ.ਡੀ.ਐੱਮ. ਜਲੰਧਰ-2 ਅਤੇ ਵਧੀਕ ਚਾਰਜ ਕਲਰਕ ਐੱਸ.ਡੀ.ਐੱਮ. ਦਫ਼ਤਰ ਆਦਮਪੁਰ, ਗਗਨ ਪਰਾਸ਼ਰ ਕਲਰਕ ਐੱਸ.ਡੀ.ਐੱਮ. ਨਕੋਦਰ ਤੋਂ ਸਬ-ਤਹਿਸੀਲ ਮਹਿਤਪੁਰ, ਅਮਨਦੀਪ ਕੌਰ ਆਰ.ਸੀ. ਤਹਿਸੀਲ ਸ਼ਾਹਕੋਟ ਤੋਂ ਕਲਰਕ ਡੀ.ਆਰ.ਏ. (ਟੀ) ਸ਼ਾਖਾ, ਵਿਨੀਤਾ ਕਲਰਕ ਪੀ.ਜੀ.ਏ. ਸ਼ਾਖਾ ਤੋਂ ਕਲਰਕ ਕਲਰਕ ਕਾਪਿੰਗ ਸ਼ਾਖਾ ਵਿੱਚ ਲਗਾਇਆ ਗਿਆ ਹੈ। ਰੇਣੂ ਸਮਰਾਟ ਕਲਰਕ ਐੱਮ.ਏ. ਬ੍ਰਾਂਚ ਤੋਂ ਕਲਰਕ ਐੱਸ.ਕੇ. ਸ਼ਾਖਾ, ਹਨੀ ਬਾਂਸਲ ਕਲਰਕ ਪੀ.ਜੀ.ਏ. ਸ਼ਾਖਾ ਨੂੰ ਆਰ.ਸੀ. ਤਹਿਸੀਲ ਜਲੰਧਰ-1, ਯਾਦਵਿੰਦਰ ਸਿੰਘ ਕਲਰਕ ਐੱਸ.ਡੀ.ਐੱਮ. ਸ਼ਾਹਕੋਟ ਤੋਂ ਕਲਰਕ ਸਬ-ਤਹਿਸੀਲ ਲੋਹੀਆਂ, ਜਸਦੀਪ ਕੌਰ ਕਲਰਕ ਅਮਲਾ ਬ੍ਰਾਂਚ ਤੋਂ ਕਲਰਕ ਪੀ.ਜੀ.ਏ. ਸ਼ਾਖਾ, ਪ੍ਰਿੰਸ ਵਰਮਾ ਕਲਰਕ ਤਹਿਸੀਲ ਜਲੰਧਰ-1 ਤੋਂ ਪੀ.ਜੀ.ਏ. ਸ਼ਾਖਾ, ਸਿਮਰਨਪ੍ਰੀਤ ਕੌਰ ਕਲਰਕ ਆਰ.ਆਈ.ਏ. ਬ੍ਰਾਂਚ ਤੋਂ ਕਲਰਕ ਤਹਿਸੀਲ ਜਲੰਧਰ-2, ਨਵਦੀਪ ਕੌਰ ਕਲਰਕ ਨਾਜਰ ਬ੍ਰਾਂਚ ਤੋਂ ਕਲਰਕ ਆਰ.ਆਈ.ਏ. ਬ੍ਰਾਂਚ, ਰੂਬੀ ਬਾਲਮ ਹੈੱਡ ਪੀਅਨ ਤਹਿਸੀਲ ਜਲੰਧਰ-1 ਤੋਂ ਤਹਿਸੀਲ ਨਕੋਦਰ ਵਿਖੇ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਜੂਦਾ ਰਾਜਸੀ ਮਾਹੌਲ ਬਾਰੇ ਖੁੱਲ੍ਹ ਕੇ ਬੋਲੇ ਅਦਾਕਾਰ ਯੋਗਰਾਜ ਸਿੰਘ

ਇਸ ਦੇ ਨਾਲ ਹੀ ਕੁਲਵਿੰਦਰ ਰਾਮ ਤਹਿਸੀਲਦਾਰ ਜਲੰਧਰ-1 ਤੋਂ ਸਬ-ਰਜਿਸਟਰਾਰ ਜਲੰਧਰ-1, ਜਗਦੀਸ਼ ਕੁਮਾਰ ਸਬ-ਰਜਿਸਟਰਾਰ ਦਫ਼ਤਰ ਜਲੰਧਰ-1 ਤੋਂ ਤਹਿਸੀਲ ਜਲੰਧਰ-1, ਮੰਦੂ ਕਾਪਿੰਗ ਬ੍ਰਾਂਚ ਤੋਂ ਅਮਲਾ ਬ੍ਰਾਂਚ, ਸੀਮਾ ਅਮਲਾ ਬ੍ਰਾਂਚ ਤੋਂ ਕਾਪਿੰਗ ਬ੍ਰਾਂਚ, ਸੁਦੇਸ਼ ਰਾਣੀ ਐੱਸ.ਕੇ. ਬ੍ਰਾਂਚ ਤੋਂ ਨਾਜਰ ਬ੍ਰਾਂਚ, ਭੁਪਿੰਦਰ ਸਿੰਘ ਨਾਜਰ ਬ੍ਰਾਂਚ ਤੋਂ ਐੱਸ. ਕੇ. ਸ਼ਾਖਾ, ਯੋਗਰਾਜ ਪੇਸ਼ੀ ਸ਼ਾਖਾ ਡਿਪਟੀ ਕਮਿਸ਼ਨਰ ਤੋਂ ਪੇਸ਼ੀ ਸ਼ਾਖਾ ਵਧੀਕ ਡਿਪਟੀ ਕਮਿਸ਼ਨਰ (ਐੱਚ) ਤੇ ਮੁਕੁਲ ਸ਼ਰਮਾ ਨੂੰ ਪੇਸ਼ੀ ਸ਼ਾਖਾ ਵਧੀਕ ਡਿਪਟੀ ਕਮਿਸ਼ਨਰ (ਐੱਚ) ਤੋਂ ਪੇਸ਼ੀ ਸ਼ਾਖਾ ਡਿਪਟੀ ਕਮਿਸ਼ਨਰ ਵਜੋਂ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News