ਪੰਜਾਬ ’ਚ ਪੁਲਸ ਅਧਿਕਾਰੀਆਂ ਦਾ ਤਬਾਦਲਾ

02/16/2021 6:24:27 PM

ਜਲੰਧਰ (ਸੁਧੀਰ): ਪੰਜਾਬ ’ਚ ਅੱਜ ਤਿੰਨ ਆਲਾ ਪੁਲਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਿਸ ’ਚ ਜਲੰਧਰ ਦੇ ਡੀ.ਸੀ.ਪੀ. ਲਾ ਐਂਡ ਆਰਡਰ ਦਾ ਤਬਾਦਲਾ ਵੀ ਸ਼ਾਮਲ ਹੈ। ਤਬਾਦਲਿਆਂ ਦੇ ਤਹਿਤ ਕੁਲਦੀਪ ਸਿੰਘ ਨੂੰ ਏ.ਡੀ.ਜੀ.ਪੀ. ਪੰਜਾਬ ਐਡਮਿਸਟਰੇਸ਼ਨ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਲੰਧਰ ’ਚ ਡੀ.ਸੀ.ਪੀ. ਲਾ ਐਂਡ ਜਗਮੋਹਨ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਪੀ.ਐਸ. ਭੰਡਾਲ ਨੂੰ ਤਾਇਨਾਤ ਕੀਤਾ ਗਿਆ ਹੈ।

ਦੱਸ ਦੇਈਏ ਕਿ  ਪਰਮਿੰਦਰ ਸਿੰਘ ਜਲੰਧਰ ’ਚ ਏ.ਡੀ.ਸੀ.ਪੀ. ਸਿਟੀ ਵਨ ਅਤੇ ਏ.ਡੀ.ਸੀ.ਪੀ. ਸਿਟੀ 2 ਰਹੇ ਹਨ। ਇਨ੍ਹਾਂ ਨੂੰ ਸ਼ਹਿਰ ’ਚ ਕਾਫੀ ਵਧਿਆ ਪੰਜਾਬ ਪੁਲਸ ’ਚ  ਕਾਰਗੁਜਾਰੀ ਕਰਨ ਨਾਲ ਡੀ.ਜੀ. ਪੀ. ਡਿਸਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ, ਜਿਸ ਤੋਂ ਬਾਅਦ ਇਨ੍ਹਾ ਦਾ ਤਬਾਦਲਦਾ ਅੰਮਿ੍ਰਤਸਰ ਹੋਇਆ। ਇਹ ਅੰਮਿ੍ਰਤਸਰ ’ਚ ਏ.ਡੀ.ਸੀ. ਪੀ. ਟ੍ਰੈਫਿਕ ਦੀਆਂ ਸੇਵਾਵਾ ਦੇ ਰਹੇ ਸਨ, ਇਸ ਤੋਂ ਬਾਅਦ ਇਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਪਦ ਉੱਨਤ ਕਰਕੇ ਈ.ਸੀ. ਪੀ. ਲਾਡ ਇਨ ਆਰਡਰ ਤਾਇਨਾਤ ਕੀਤਾ ਗਿਆ। ਇਸੇ ਤਰ੍ਹਾਂ ਡੀ.ਸੀ. ਪੀ. ਜਗਮੋਹਨ ਦਾ ਤਬਾਲਦਾ ਜਲੰਧਰ ਕਰ ਦਿੱਤਾ ਗਿਆ। ਜ਼ਿਕਰ.ਯੋਗ ਹੈ ਕਿ ਡੀ.ਸੀ. ਪੀ. ਜਗਮੋਹਨ ਸਿੰਘ ਵੀ ਜਲੰਧਰ ’ਚ ਈ.ਡੀ.ਸੀ.ਪੀ. -2 ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ।  

Shyna

This news is Content Editor Shyna