ਟਰੇਨਾਂ ''ਚ ਚੋਰੀਆਂ ਕਰਨ ਵਾਲੇ ਮੁਲਜ਼ਮਾਂ ਨੂੰ ਪਠਾਨਕੋਟ ਜੇਲ ਤੋਂ ਲਿਆਈ ਰੇਲਵੇ ਪੁਲਸ

01/31/2020 2:01:57 PM

ਜਲੰਧਰ (ਮਹੇਸ਼): ਟਰੇਨਾਂ 'ਚ ਚੋਰੀਆਂ ਕਰਨ ਵਾਲੇ ਮੁਲਜ਼ਮਾਂ ਨੂੰ ਪਠਾਨਕੋਟ ਜੇਲ ਤੋਂ ਰੇਲਵੇ ਪੁਲਸ ਜਲੰਧਰ ਕੈਂਟ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਰੇਲਵੇ ਪੁਲਸ ਚੌਕੀ ਕੈਂਟ ਦੇ ਮੁਖੀ ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਮਨਜੀਤ ਸਿੰਘ ਮੁਲਜ਼ਮ ਰਣਧੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਾਲਧੀਰਾਂ ਜੱਟਾਂ, ਪਠਾਨਕੋਟ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜਲੰਧਰ ਲੈ ਕੇ ਆਏ ਹਨ। ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਦਿਵਾਂਸ਼ੂ ਸ਼ਰਮਾ ਪੁੱਤਰ ਰਾਮ ਕਿਸ਼ਨ ਵਾਸੀ ਕੁਰੂਕਸ਼ੇਤਰ (ਹਰਿਆਣਾ) ਨੇ 12 ਅਗਸਤ 2019 ਨੂੰ ਰੇਲਵੇ ਪੁਲਸ ਚੌਕੀ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਟ੍ਰੇਨ 'ਚ ਜੰਮੂ ਤੋਂ ਹਰਿਦੁਆਰ ਜਾ ਰਹੇ ਸਨ ਕਿ ਕੈਂਟ ਪਹੁੰਚਣ 'ਤੇ ਦੇਖਿਆ ਕਿ ਉਨ੍ਹਾਂ ਦਾ ਹਜ਼ਾਰਾਂ ਦੀ ਨਕਦੀ ਵਾਲਾ ਪਰਸ ਅਤੇ 6 ਮੋਬਾਇਲ ਫੋਨ ਚੋਰੀ ਹੋਏ ਹਨ ਜਿਸ 'ਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਲਗਾਤਾਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਭਾਲ 'ਚ ਸੀ ਤਾਂ ਪਤਾ ਲੱਗਾ ਕਿ ਪਠਾਨਕੋਟ ਦੇ ਥਾਣਾ ਨੰ. 1 ਦੀ ਪੁਲਸ ਨੇ ਰਣਧੀਰ ਸਿੰਘ ਨਾਮਕ ਇਕ ਮੁਲਜ਼ਮ ਨੂੰ ਕਿਸੇ ਚੋਰੀ ਕਰਨ ਦੇ ਮਾਮਲੇ 'ਚ ਫੜਿਆ ਹੈ, ਜਿਸ ਦੀ ਕਾਲ ਡਿਟੇਲ ਕੱਢਣ 'ਤੇ ਪਤਾ ਲੱਗਾ ਹੈ ਕਿ ਉਸ ਨੇ ਟ੍ਰੇਨ 'ਚ ਵੀ ਜੰਮੂ ਤੋਂ ਹਰਿਦੁਆਰ ਜਾ ਰਹੇ ਪਰਿਵਾਰ ਦੇ ਮੋਬਾਇਲ ਅਤੇ ਪੈਸੇ ਚੋਰੀ ਕੀਤੇ ਹਨ, ਜਿਸ 'ਤੇ ਪੁਲਸ ਉਸ ਨੂੰ ਜੇਲ ਤੋਂ ਲੈ ਕੇ ਆਈ ਸੀ। ਉਸ ਤੋਂ ਪੁਲਸ ਨੇ 2 ਮੋਬਾਇਲ ਫੋਨ ਵੀ ਬਰਾਮਦ ਕਰ ਲਏ ਹਨ ਜੋ ਕਿ ਉਸ ਨੇ ਦਿਵਾਂਸ਼ੂ ਸ਼ਰਮਾ ਪਰਿਵਾਰ ਦੇ ਚੋਰੀ ਕੀਤੇ ਸਨ। ਬਾਕੀ ਦੇ 4 ਮੋਬਾਇਲਾਂ ਅਤੇ ਨਕਦੀ ਵਾਲੇ ਪਰਸ ਨੂੰ ਲੈ ਕੇ ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ।

Shyna

This news is Content Editor Shyna