NIT ਜਲੰਧਰ ''ਚ ਸਾਲਿਡ ਵੇਸਟ ਮੈਨੇਜਮੈਂਟ ''ਤੇ ਉਧਮੀਆਂ ਲਈ ਟਰੇਨਿੰਗ ਸ਼ੁਰੂ

11/29/2023 3:00:49 PM

ਜਲੰਧਰ (ਵਿਸ਼ੇਸ਼)- ਡਾ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲਜੀ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ 'ਤੇ ਇਕ ਹਫ਼ਤੇ ਦਾ ਸਕਿਲ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। 27 ਨਵੰਬਰ ਤੋਂ ਇਕ ਦਸੰਬਰ ਦੇ ਵਿਚਕਾਰ ਚੱਲਣ ਵਾਲੇ ਇਸ ਪ੍ਰੋਗਰਾਮ ਨੂੰ ਮਨਿਸਟਰੀ ਆਫ਼ ਐੱਮ. ਐੱਸ. ਐੱਮ. ਈ. (ਮਨਿਸਟਰੀ ਆਫ਼ ਮਾਈਕ੍ਰੋ ਮੀਡੀਅਮ ਐਂਡ ਸਮਾਲ ਇੰਟਰਪ੍ਰਾਈਜਿਜ਼) ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਟਰੇਨਿੰਗ ਪ੍ਰੋਗਰਾਮ ਦੌਰਾਨ ਉਦਯੋਗਪਤੀਆਂ ਨੂੰ ਸਾਲਿਡ ਵੇਸਟ ਮੈਨੇਜਮੈਂਟ ਦੇ ਖੇਤਰ ਵਿਚ ਸੰਭਾਵਨਾਵਾਂ ਬਾਰੇ ਟਰੇਨਿੰਗ ਦਿੱਤੀ ਜਾਵੇਗੀ। ਇਸ ਟਰੇਨਿੰਗ ਦਾ ਮੁੱਖ ਮਕਸਦ ਨੌਜਵਾਨ ਉਧਮੀਆਂ ਨੂੰ ਸਾਲਿਡ ਵੇਸਟ ਮੈਨੇਜਮੈਂਟ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਸ ਖੇਤਰ ਵਿਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਅਤੇ ਨਵੇਂ ਸਟਾਰਟਅਪ ਸ਼ੁਰੂ ਕਰਨ ਬਾਰੇ ਜਾਗਰੂਕ ਕਰਨਾ ਹੈ। 

ਇਹ ਵੀ ਪੜ੍ਹੋ : ਸਰਕਾਰ ਨੇ ਟੋਲ ਟੈਕਸ 'ਚ ਰਾਹਤ ਦਾ ਫ਼ੈਸਲਾ ਪਲਟਿਆ, ਹੁਣ ਕਰਨਾ ਪਵੇਗਾ 100 ਫ਼ੀਸਦੀ ਟੋਲ ਦਾ ਭੁਗਤਾਨ

ਟਰੇਨਿੰਗ ਦੌਰਾਨ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਾਲਿਡ ਵੇਸਟ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਸ ਸਾਲਿਡ ਵੇਸਟ ਨਾਲ ਬਣਨ ਵਾਲੇ ਉਤਪਾਦਾਂ ਅਤੇ ਉਨ੍ਹਾਂ ਦੀ ਮਾਰਕੀਟਿੰਗ ਬਾਰੇ ਵੀ ਦੱਸਿਆ ਜਾਵੇਗਾ। ਪ੍ਰੋ. ਆਰ. ਕੇ. ਗਰਗ, ਪ੍ਰੋ. ਸੁਭਾਸ਼ ਚੰਦਰ, ਗੈਸਟ ਸਪੀਕਰ ਡਾ. ਸਪਵਨ ਸਿਨਹਾ, ਨਿਰਦੇਸ਼ਕ ਤਕਨੀਕੀ, ਡਾ. ਸ਼ਸ਼ੀ ਬੀ ਪੰਡਿਤ, ਡਾ. ਪੂਨਮ ਗੇਰਾ, ਡਾ. ਗਿਰੀ ਬਾਬੂ, ਡਾ. ਅੰਜੀਰੈੱਡੀ ਭਵਨਮ, ਡਾ.ਨਿਤਿਨ ਨਰੇਸ਼ ਪੰਧੇਰ ਇਸ ਪ੍ਰੋਗਰਾਮ ਵਿਚ ਮੌਜੂਦ ਸਨ। 

ਇਹ ਵੀ ਪੜ੍ਹੋ : ਪਹਿਲਾ ਆਸ਼ਿਕ ਬਣ ਰਿਹਾ ਸੀ ਪਿਆਰ 'ਚ ਰੋੜਾ, ਦੂਜੇ ਆਸ਼ਿਕ ਨਾਲ ਮਿਲ ਰਚੀ ਖ਼ੌਫ਼ਨਾਕ ਸਾਜਿਸ਼ ਤੇ ਕਰਵਾ 'ਤਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri