ਰੇਲ ਗੱਡੀ ਦੀ ਲਪੇਟ ਆਉਣ ਕਾਰਨ ਨੌਜਵਾਨ ਦੀ ਮੌਤ

01/20/2019 5:17:24 PM

ਗੋਰਾਇਆ (ਮੁਨੀਸ਼) - ਗੋਰਾਇਆ ਰੇਲਵੇ ਸਟੇਸ਼ਨ ਨੇੜੇ ਇਕ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ 'ਚ ਆ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਪਰ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਇਸ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ, ਜਿਸ ਦੀ ਪਛਾਣ ਅਜੇ ਤੱਕ ਨਹੀਂ ਹੋਈ। ਇਸ ਮੌਕੇ ਜੀ.ਆਰ.ਪੀ. ਗੋਰਾਇਆ ਦੇ ਇੰਚਾਰਜ ਮਦਨ ਲਾਲ ਨੇ ਦੱਸਿਆ ਕਿ ਮਾਲਵਾ ਰੇਲ ਗੱਡੀ ਨੰਬਰ 2920 ਡਾਉਨ ਗੱਡੀ ਜਦੋਂ ਗੋਰਾਇਆ ਤੋਂ ਨਿਕਲ ਰਹੀ ਸੀ ਤਾਂ ਉਕਤ ਨੌਜਵਾਨ ਉਸ ਦੀ ਚਪੇਟ 'ਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

rajwinder kaur

This news is Content Editor rajwinder kaur