ਐਕਸਪਾਇਰ ਭੁਜੀਆ ਸਰਵ ਕਰਨ ''ਤੇ ਟਰੇਨ ਯਾਤਰੀ ਭੜਕੇ, ਹੰਗਾਮਾ

Friday, Jun 08, 2018 - 06:10 AM (IST)

ਜਲੰਧਰ, (ਗੁਲਸ਼ਨ)- ਵੀਰਵਾਰ ਸ਼ਾਮ ਨਵੀਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਆਉਣ ਵਾਲੀ ਸ਼ਤਾਬਦੀ ਐੱਕਸਪ੍ਰੈੱਸ 12013 ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਯਾਤਰੀਆਂ ਨੇ ਵੈਂਡਰ 'ਤੇ ਐਕਸਪਾਇਰ ਭੁਜੀਆ ਸਰਵ ਕਰਨ ਦਾ ਦੋਸ਼ ਲਾਇਆ। ਸ਼ਤਾਬਦੀ ਦੇ ਸੀ-2 ਕੋਚ ਦੇ ਸੀਟ ਨੰਬਰ 52 'ਤੇ ਸਫਰ ਕਰ ਰਹੇ ਜਲੰਧਰ ਦੇ ਗ੍ਰੇਟਰ ਕੈਲਾਸ਼ ਇਲਾਕੇ ਦੇ ਵਾਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਟਰੇਨ ਜਦੋਂ ਦਿੱਲੀ ਤੋਂ ਚੱਲੀ ਤਾਂ ਉਨ੍ਹਾਂ  ਨੂੰ ਚਾਹ-ਪਾਣੀ ਸਰਵ ਕਰਨ ਤੋਂ ਇਲਾਵਾ ਹਲਦੀਰਾਮ ਕੰਪਨੀ ਦਾ ਚਟਪਟਾ ਦਾਲ ਭੁਜੀਏ ਦਾ ਪੈਕੇਟ ਦਿੱਤਾ ਗਿਆ। ਕੁਝ ਯਾਤਰੀਆਂ ਨੇ ਤਾਂ ਬਿਨਾਂ ਐਕਸਪਾਇਰ ਡੇਟ ਦੇਖਿਆਂ ਪੈਕੇਟ ਖੋਲ੍ਹ ਕੇ ਖਾਣਾ ਸ਼ੁਰੂ ਕਰ ਦਿੱਤਾ। ਜਦੋਂ ਇਕ ਯਾਤਰੀ ਨੇ ਦੇਖਿਆ ਕਿ ਦਾਲ ਦੇ ਪੈਕੇਟ 'ਤੇ ਮੈਨੂਫੈਕਚਰਿੰਗ ਡੇਟ ਅਕਤੂਬਰ 2017 ਲਿਖੀ ਸੀ ਜਦਕਿ ਐਕਸਪਾਇਰ ਡੇਟ ਅਪ੍ਰੈਲ 2018 ਦੀ ਲਿਖੀ ਸੀ।
ਹਰਪ੍ਰੀਤ ਨੇ ਦੱਸਿਆ ਕਿ ਜਦੋਂ ਇਸ ਸੰਬੰਧ ਵਿਚ ਰੇਲਵੇ ਦੇ ਕੈਟਰਿੰਗ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਭੁਜੀਆ ਐਕਸਪਾਇਰ ਨਹੀਂ ਹੈ ਸਗੋਂ ਉਸ 'ਤੇ ਮਿਸ ਪ੍ਰਿੰਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਬਾਕੀ ਯਾਤਰੀਆਂ ਨੇ ਵੀ ਆਪਣੇ ਪੈਕੇਟ ਦੇਖੇ ਤਾਂ ਸਾਰਿਆਂ ਦੇ ਐਕਸਪਾਇਰ ਸਨ। ਸ਼ਤਾਬਦੀ ਦੇ ਸੀ-1 ਕੋਚ ਵਿਚ ਸੀਟ ਨੰਬਰ 18, 19 'ਤੇ ਸਫਰ ਕਰ ਰਹੇ ਲੁਧਿਅਣਾ ਦੇ ਦੀਪਕ ਵਰਮਾ ਅਤੇ ਅਰਵਿੰਦਰ ਪੁਰੀ ਨੇ ਕਿਹਾ ਕਿ ਸ਼ਤਾਬਦੀ ਵਿਚ ਪਰੋਸੇ ਜਾ ਰਹੇ ਖਾਣੇ ਦੀ ਕਵਾਲਿਟੀ ਬੇਹੱਦ ਘਟੀਆ ਹੈ। ਸਮੋਸੇ ਖਾਣ ਦੇ ਲਾਇਕ ਨਹੀਂ ਹਨ। ਟਰੇਨ ਦੇ ਅਟੈਂਡੈਂਟ ਤੋਂ ਕੰਪਲੇਟ ਬੁੱਕ ਮੰਗੀ ਗਈ ਤਾਂ ਉਹ ਟਾਲਮਟੋਲ ਕਰਨ ਲੱਗਾ। ਜਦੋਂ ਯਾਤਰੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਬਾਅਦ ਵਿਚ ਆ ਕੇ ਕੰਪਲੇਂਟ ਬੁੱਕ ਦਿੱਤੀ। ਯਾਤਰੀ ਨੇ ਦੱਸਿਆ ਕਿ ਕਰੀਬ ਅੱਧਾ ਦਰਜਨ ਤੋਂ ਜ਼ਿਆਦਾ ਯਾਤਰੀਆਂ ਨੇ ਇਸ ਸੰਬੰਧ ਵਿਚ ਸ਼ਿਕਾਇਤ ਦਰਜ ਕੀਤੀ।
ਟਰੇਨ ਵਿਚ ਸਵਾਰ ਯਾਤਰੀਆਂ ਨੇ ਵਿਭਾਗ ਨੂੰ ਕੋਸਦੇ ਹੋਏ ਕਿਹਾ ਕਿ ਰੇਲਵੇ ਅਧਿਕਾਰੀਆਂ ਵੱਲੋਂ ਸ਼ਤਾਬਦੀ ਦੇ ਖਾਣੇ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਖੋਖਲੇ ਸਾਬਤ ਹੋਏ ਹਨ। ਕੁਝ ਯਾਤਰੀਆਂ ਨੇ ਇਸ ਸੰਬੰਧੀ ਆਨਲਾਈਨ ਸ਼ਿਕਾਇਤ ਰੇਲ ਮੰਤਰੀ ਨੂੰ ਵੀ ਭੇਜੀ ਹੈ। 


Related News