ਲੋਹੀਆਂ ਤੋਂ ਦਿੱਲੀ ਲਈ ''ਸਰਬੱਤ ਦਾ ਭਲਾ'' ਟਰੇਨ ਹੋਈ ਚਾਲੂ

10/04/2019 9:29:55 PM

ਲੋਹੀਆਂ ਖਾਸ, (ਮਨਜੀਤ)— ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਅੱਜ ਕਰੀਬ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਲੋਹੀਆਂ ਅਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਲੋਹੀਆਂ ਤੋਂ ਰਾਜਧਾਨੀ ਦਿੱਲੀ ਲਈ ਰੇਲ ਗੱਡੀ ਚਲਾਈ ਜਾਵੇ ਕਿਉਂਕਿ ਲੋਹੀਆਂ ਇਲਾਕੇ ਨੂੰ ਸੌ ਦੇ ਕਰੀਬ ਛੋਟੇ-ਵੱਡੇ ਪਿੰਡਾਂ ਦੇ ਲੋਕਾਂ ਨੂੰ ਦਿੱਲੀ ਜਾਣ ਲਈ ਜਲੰਧਰ ਜਾਂ ਲੁਧਿਆਣੇ ਤੋਂ ਰੇਲ ਗੱਡੀ ਫੜਨੀ ਪੈਂਦੀ ਸੀ ਜੇਕਰ ਕਿਤੇ ਦਿੱਲੀ ਜਾਣ ਦੀ ਗੱਲ ਹੁੰਦੀ ਜਾਂ ਕਿਸੇ ਦੀ ਅਕਲ ਦੀ ਤੁਲਣਾ ਕਰਨੀ ਤਾਂ ਆਮ ਹੀ ਕਿਹਾ ਜਾਂਦਾ ਸੀ ਕਿ 'ਬਜਿਹਾ ਭਾਈ ਦਿੱਲੀ ਅਜੇ ਦੂਰ ਏ..'
ਸਮੇਂ-ਸਮੇਂ 'ਤੇ ਸਥਾਨਕ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰੇਲਵੇ ਵਿਭਾਗ ਦੇ ਉੱਚ ਅਫ਼ਸਰਾਂ ਮੰਤਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ। ਜਦੋਂ ਤੋਂ ਭਾਜਪਾ ਦੇ ਕੇਂਦਰ 'ਚ ਸਰਕਾਰ ਬਣੀ ਤਾਂ ਸਥਾਨਕ ਭਾਜਪਾਈ ਲੀਡਰਾਂ ਤੇ ਸਪੋਟਰਾਂ ਵੱਲੋਂ ਲੋਹੀਆਂ ਤੋਂ ਦਿੱਲੀ ਨੂੰ ਰੇਲ ਗੱਡੀ ਚਲਾਉਣ ਲਈ ਹਰ ਢੁਕਵੇਂ ਸਮੇਂ ਤੇ ਰੇਲ ਅਧਿਕਾਰੀਆਂ ਨੂੰ ਯਾਦ ਪੱਤਰ ਦਿੰਦੇ ਹੋਏ ਰੇਲ ਗੱਡੀ ਨੂੰ ਚਲਾਉਣ ਦੀ ਅਪੀਲ ਕੀਤੀ ਜਾਂਦੀ। ਇਸ ਮੰਗ ਨੂੰ ਬੂਰ ਉਦੋਂ ਪਿਆ ਜਦੋਂ ਪਿੱਛਲੇ ਮਹੀਨੇ ਰੇਵਲੇ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚਨਾ ਤੋਂ ਜਾਣਕਾਰੀ ਮਿਲੀ ਕਿ 4 ਅਕਤੂਬਰ ਤੋਂ ਲੋਹੀਆਂ ਤੋਂ ਦਿੱਲੀ ਲਈ ਰੇਲ ਗੱਡੀ ਚਲਾਈ ਜਾਵੇਗੀ ਤੇ ਸ਼ੁਕੱਰਵਾਰ ਸ਼ਹਿਰ ਵਾਸੀਆਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਸ਼ੁਕੱਰਵਾਰ ਰੇਲਵੇ ਵਿਭਾਗ ਵੱਲੋਂ ਲੋਹੀਆਂ ਤੋਂ ਦਿੱਲੀ ਲਈ ਟਰੇਨ ਚਾਲੂ ਕਰ ਦਿੱਤੀ ਗਈ, ਜਿਸ ਤੇ ਲੋਕਾਂ ਦਾ ਕਹਿਣਾ ਸੀ ਕਿ ਹੁਣ ਲੋਹੀਆਂ ਇਲਾਕੇ ਦੇ ਲੋਕਾਂ ਲਈ ਦਿੱਲੀ ਦੂਰ ਨਹੀਂ। ਸ਼ੁਕੱਰਵਾਰ ਜਦੋਂ ਦਿੱਲੀ ਤੋਂ ਚੱਲ ਕੇ ਲੋਹੀਆਂ ਗੱਡੀ ਪਹੁੰਚੀ ਤਾਂ ਨਾਇਬ ਸਿੰਘ ਕੋਹਾੜ ਦੀ ਅਗਵਾਈ 'ਚ ਅਕਾਲੀ ਭਾਜਪਾ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ। ਜਦਕਿ ਸ਼ਾਮ ਨੂੰ ਚੱਲਣ ਲੱਗੇ ਸਥਾਨਕ ਕਾਂਗਰਸੀ ਵਰਕਰਾਂ ਕੇ ਸ਼ਹਿਰ ਵਾਸੀਆਂ ਵਲੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਰਵਾਨਾ ਕੀਤਾ ਗਿਆ।

ਹਫਤੇ 'ਚ ਪੰਜ ਦਿਨ ਚੱਲੇਗੀ ਰੇਲ ਗੱਡੀ
ਰੇਲਵੇ ਵਿਭਾਗ ਦੇ ਅਧਾਰਕੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਬੱਤ ਦਾ ਭਲਾ ਐਕਸਪ੍ਰੈਸ ਗੱਡੀ ਹਫਤੇ ਦੇ ਪੰਜ ਦਿਨ ਐਤਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਚੱਲੇਗੀ 2 ਦਿਨ ਸੋਮਵਾਰ ਤੇ ਸ਼ਨੀਵਾਰ ਨੂੰ ਮੋਗੇ ਲਈ ਚੱਲੇਗੀ।  
ਇਸ ਮੌਕੇ ਜਸਬੀਰ ਸਿੰਘ ਛਾਬੜਾ, ਗੁਰਨਾਮ ਸਿੰਘ ਖਾਲਸਾ, ਪਰਮਜੀਤ ਸਿੰਘ ਨੰਬਰਦਾਰ, ਅਵਤਾਰ ਸਿੰਘ ਚੰਦੀ, ਕੇਵਲ ਸਿੰਘ ਰੂਪੇਵਾਲੀ, ਸ਼ੰਮੀ ਖੇੜਾ, ਜਗਜੀਤ ਸਿੰਘ, ਰੁਪੇਸ਼ ਕੁਮਾਰ, ਪਰਮਜੀਤ ਸਿੰਘ ਪੰਮਾ, ਕਮਲਜੀਤ ਸਿੰਘ ਸੋਢੀ, ਤੀਰਥ ਸਿੰਘ ਕੰਗ, ਮਾ. ਰਵੀ ਸ਼ੰਕਰ, ਜਰਨੈਲ ਸਿੰਘ ਭਗਤ, ਬੱਗਾ ਯੱਕੋਪੁਰ, ਅਨਿਲ ਕੌਸ਼ਲ, ਸੁਨੀਲ ਛਾਬੜਾ, ਵਿਸ਼ਾਲ ਸੱਦੀ, ਪ੍ਰਦੀਪ ਸਿੰਘ ਖੇੜਾ, ਕੁਲਵਿੰਦਰ ਸਿੰਘ, ਗਿਆਨ ਸਿੰਘ ਆਦਿ ਮੌਜੂਦ ਸਨ।


KamalJeet Singh

Content Editor

Related News