ਰੇਲ ਯਾਤਰੀਆਂ ਦੀ ਘਾਟ ਕਾਰਨ ਸ਼ਤਾਬਦੀ ਐਕਸਪ੍ਰੈੱਸ ਅਗਲੇ ਹੁਕਮਾਂ ਤਕ ਰੱਦ

04/30/2021 5:44:47 PM

ਜਲੰਧਰ (ਗੁਲਸ਼ਨ)– ਕੋਰੋਨਾ ਇਨਫੈਕਸ਼ਨ ਦੇ ਤੇਜ਼ੀ ਨਾਲ ਫੈਲਣ ਦੇ ਕਾਰਨ ਯੂ. ਪੀ., ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ ਨੂੰ ਛੱਡ ਕੇ ਲਗਭਗ ਸਾਰੀਆਂ ਟਰੇਨਾਂ ’ਚ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਕਾਫੀ ਘੱਟ ਹੋ ਗਈ ਹੈ। ਕੋਰੋਨਾ ਇਨਫੈਕਸ਼ਨ ਦੇ ਅੰਕੜਿਆਂ ’ਚ ਲਗਾਤਾਰ ਹੋ ਰਹੇ ਵਾਧੇ ਦੇ ਕਾਰਨ ਲੋਕ ਹੁਣ ਸਫਰ ਕਰਨ ਤੋਂ ਕਤਰਾਉਣ ਲੱਗੇ ਹਨ, ਜਿਸ ਕਾਰਨ ਸ਼ਤਾਬਦੀ ਸਮੇਤ ਵਧੇਰੇ ਟਰੇਨਾਂ ’ਚ ਸੀਟਾਂ ਖਾਲੀ ਜਾ ਰਹੀਆਂ ਹਨ। ਇਸ ਸਬੰਧ ’ਚ ਬੁੱਧਵਾਰ ਨੂੰ ‘ਜਗ ਬਾਣੀ’ ਨੇ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਜਿਸ ਤੋਂ ਬਾਅਦ ਉੱਤਰ ਰੇਲਵੇ ਨੇ ਅੰਮ੍ਰਿਤਸਰ-ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ (02014/02013) ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਅੰਮ੍ਰਿਤਸਰ ਤੋਂ ਸਵੇਰੇ ਚੱਲ ਕੇ ਨਵੀਂ ਦਿੱਲੀ ਜਾਣ ਵਾਲੀ ਸ਼ਤਾਬਦੀ 2 ਮਈ ਤੋਂ ਰੱਦ ਰਹੇਗੀ।

ਇਹ ਵੀ ਪੜ੍ਹੋ : ਕੋਵਿਡ ਰਿਵਿਊ ਬੈਠਕ ਖ਼ਤਮ, ਕੈਪਟਨ ਨੇ ਸੰਪੂਰਨ ਲਾਕਡਾਊਨ ਤੋਂ ਕੀਤਾ ਸਾਫ਼ ਇਨਕਾਰ

ਇਸ ਤੋਂ ਇਲਾਵਾ 1 ਮਈ ਤੋਂ ਚੰਡੀਗ਼ੜ੍ਹ-ਨਵੀਂ ਦਿੱਲੀ-ਚੰਡੀਗੜ੍ਹ ਦਰਮਿਆਨ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ (02046/02045) ਸਮੇਤ ਕੁਝ ਹੋਰ ਟਰੇਨਾਂ ਨੂੰ ਵੀ ਅਗਲੇ ਹੁਕਮਾਂ ਤਕ ਰੱਦ ਕਰ ਦਿੱਤਾ ਗਿਆ ਹੈ। ਕਟਿਹਾਰ-ਅੰਮ੍ਰਿਤਸਰ-ਕਟਿਹਾਰ ਐਕਸਪ੍ਰੈੱਸ (05733/05734) 30 ਅਪ੍ਰੈਲ ਤੋਂ 31 ਮਈ ਤਕ ਰੱਦ ਰਹੇਗੀ।

ਇਹ ਵੀ ਪੜ੍ਹੋ : ਜਲੰਧਰ ’ਚ ਕਰਫ਼ਿਊ ਦੌਰਾਨ ਮੀਟ ਦੀਆਂ ਦੁਕਾਨਾਂ ਖੋਲ੍ਹਣ ਦੀ ਮਿਲੀ ਇਜਾਜ਼ਤ, ਪੜ੍ਹੋ ਨਵੇਂ ਆਦੇਸ਼


shivani attri

Content Editor

Related News