ਜਨ ਸ਼ਤਾਬਦੀ ਦੀ ਲਪੇਟ ''ਚ ਆਉਣ ਕਾਰਨ ਬੀਬੀ ਦਾ ਪੈਰ ਕੱਟਿਆ

07/25/2020 12:29:07 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਬੀਤੀ ਰਾਤ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਨ ਸ਼ਤਾਬਦੀ ਰੇਲ ਗੱਡੀ ਨੰਬਰ 2057 ਦੀ ਲਪੇਟ 'ਚ ਆਉਣ ਕਾਰਨ ਇਕ ਪ੍ਰਵਾਸੀ ਬੀਬੀ ਦਾ ਪੈਰ ਕੱਟਿਆ ਗਿਆ। ਉਕਤ ਔਰਤ ਨੂੰ ਰੇਲਵੇ ਸਟੇਸ਼ਨ ਅਤੇ ਜਨ ਸ਼ਤਾਬਦੀ ਨਾਲ ਚੱਲ ਰਹੀ ਰੇਲਵੇ ਪੁਲਸ ਵੱਲੋਂ ਮੁੱਢਲੀ ਸਹਾਇਤਾ ਦੇ ਕੇ 108 ਨੰਬਰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ: ਮਾਪਿਆਂ ਦੀ ਸ਼ਰਮਨਾਕ ਕਰਤੂਤ, ਧੀ ਦਾ ਫਰਜ਼ੀ ਵਿਆਹ ਰਚਾ ਕੇ ਕਰਵਾਇਆ ਜਬਰ-ਜ਼ਿਨਾਹ

ਇਸ ਘਟਨਾ ਬਾਰੇ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਦੇ ਸੁਪਰਡੈਂਟ ਰੋਦਾਸ ਸਿੰਘ ਨੇ ਦੱਸਿਆ ਕਿ ਉਕਤ ਬੀਬੀ ਜਿਸ ਦੀ ਪਛਾਣ ਕੌਸ਼ਲਿਆ ਦੇਵੀ(45) ਪਤਨੀ ਰਾਮ ਅਵਧਰਾਮ ਵਾਸੀ ਮਕਾਨ ਨੰਬਰ 603 ਚੂਨਾ ਭੱਟੀ ਗੇਟ ਨੰਬਰ ਇਕ ਚੰਡੀਗੜ੍ਹ ਆਪਣੇ ਪੁੱਤਰ ਦੀਪਕ ਕੁਮਾਰ ਅਤੇ ਬੇਟੀ ਨਾਲ ਚੰਡੀਗੜ੍ਹ ਤੋਂ ਸ੍ਰੀ ਅਨੰਦਪੁਰ ਸਾਹਿਬ ਕੁਰਾਲੀ ਵਾਲਾ ਮੁਹੱਲਾ ਕਿਸੇ ਰਿਸ਼ਤੇਦਾਰੀ ਨੂੰ ਜਾਣ ਲਈ ਜਨ ਸ਼ਤਾਬਦੀ ਗੱਡੀ ਵਿਚ ਆ ਰਹੀ ਸੀ। ਜਦੋਂ ਟਰੇਨ ਸ੍ਰੀ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ 'ਤੇ ਪੁੱਜੀ ਤਾਂ ਕੌਸ਼ਲਿਆ ਦੇਵੀ ਗਲਤੀ ਨਾਲ ਇੱਥੇ ਉਤਰ ਗਈ, ਜਦੋਂ ਉਹ ਦੁਬਾਰਾ ਟ੍ਰੇਨ 'ਚ ਚੜ੍ਹਨ ਲੱਗੀ ਤਾਂ ਉਸ ਦਾ ਪੈਰ ਸਲਿਪ ਹੋ ਗਿਆ ਅਤੇ ਟਰੇਨ ਦੀ ਲਪੇਟ 'ਚ ਆਉਣ ਕਾਰਨ ਉਸ ਦਾ ਅੱਧਾ ਸੱਜਾ ਪੈਰ ਕੱਟਿਆ ਗਿਆ। ਰੇਲਵੇ ਸਟੇਸ਼ਨ ਮਾਸਟਰ ਵੱਲੋਂ ਫੋਨ ਕਰਕੇ 108 ਨੰਬਰ ਐਂਬੂਲੈਂਸ ਨੂੰ ਮੌਕੇ 'ਤੇ ਬੁਲਾ ਕੇ ਉਸ ਰਾਹੀਂ ਜ਼ਖਮੀ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭੇਜ ਦਿਤਾ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਡਾਕਟਰੀ ਸਹਾਇਤਾ ਦੇ ਕੇ ਹਾਲਤ ਗੰਭੀਰ ਹੋਣ ਕਾਰਨ ਜੀ. ਐੱਮ. ਸੀ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪ੍ਰੇਮਿਕਾ ਦੀ ਜ਼ਿੱਦ, ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, 'ਮੇਰਾ ਇਹਦੇ ਨਾਲ ਵਿਆਹ ਕਰਵਾਓ' (ਵੀਡੀਓ)
ਇਹ ਵੀ ਪੜ੍ਹੋ​​​​​​​: ਸਿੱਖਾਂ ਨਾਲ ਪੰਗਾ ਲੈ ਕੇ ਕਸੂਤਾ ਫਸਿਆ ਨੀਟੂ ਸ਼ਟਰਾਂਵਾਲਾ, ਕੰਨਾਂ ਨੂੰ ਹੱਥ ਲਾ ਮੰਗੀ ਮੁਆਫੀ (ਵੀਡੀਓ)
ਇਹ ਵੀ ਪੜ੍ਹੋ​​​​​​​: ਜਲੰਧਰ: ਸੰਜੇ ਕਰਾਟੇ ਦੇ ਮਾਲਕ ਦੀ ਸ਼ਿਲਪਾ ਸ਼ੈੱਟੀ ਨਾਲ ਤਸਵੀਰ ਹੋਈ ਵਾਇਰਲ, ਪੁਲਸ ਵੱਲੋਂ ਭਾਲ ਜਾਰੀ


shivani attri

Content Editor

Related News