ਟਰੇਨ ਦੀ ਲਪੇਟ ''ਚ ਆਇਆ ਨੌਜਵਾਨ, ਗਾਰਡ ਬ੍ਰੇਕ ''ਚ ਚੜ੍ਹਾ ਕੇ ਲਿਆਂਦਾ ਗਿਆ ਸਿਟੀ ਸਟੇਸ਼ਨ

04/07/2020 1:28:49 PM

ਜਲੰਧਰ (ਗੁਲਸ਼ਨ)— ਸੋਮਵਾਰ ਬਾਅਦ ਦੁਪਹਿਰ ਸਥਾਨਕ ਗੁਰੂ ਨਾਨਕਪੁਰਾ ਅਤੇ ਬਸ਼ੀਰਪੁਰਾ ਰੇਲਵੇ ਫਾਟਕ ਦਰਮਿਆਨ ਦੁਰਗਾ ਭਵਨ ਕੋਲ ਜਲੰਧਰ ਵੱਲੋਂ ਆ ਰਹੀ ਮਾਲ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਜਿਸ ਦੀ ਪਛਾਣ ਮੋਨੂੰ ਕੁਮਾਰ (22) ਵਾਸੀ ਮੁਸਲਿਮ ਕਾਲੋਨੀ ਅਜੀਤ ਨਗਰ ਦੇ ਤੌਰ 'ਤੇ ਹੋਈ ਹੈ। ਸੂਚਨਾ ਮਿਲਦਿਆਂ ਹੀ ਜੀ. ਆਰ. ਪੀ. ਦੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ: ਸਿਹਤ ਮੰਤਰੀ ਨੇ ਮੰਨਿਆ, ਭਾਈ ਨਿਰਮਲ ਸਿੰਘ ਦੇ ਮੁੱਢਲੇ ਇਲਾਜ 'ਚ ਹੋਈ ਸੀ ਕੋਤਾਹੀ

ਚਸ਼ਮਦੀਦਾਂ ਅਨੁਸਾਰ ਨੌਜਵਾਨ ਨੇ ਟਰੇਨ ਅੱਗੇ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਟਰੇਨ ਦੀ ਸਪੀਡ ਘੱਟ ਹੋਣ ਕਾਰਣ ਉਹ ਟਰੇਨ ਨਾਲ ਟਕਰਾ ਕੇ ਇਕ ਸਾਈਡ 'ਤੇ ਡਿੱਗ ਗਿਆ। ਘਟਨਾ ਤੋਂ ਬਾਅਦ ਮਾਲ ਗੱਡੀ ਦੇ ਡਰਾਈਵਰ ਨੇ ਟਰੇਨ ਰੋਕ ਦਿੱਤੀ। ਲੋਕਾਂ ਦੀ ਮਦਦ ਨਾਲ ਜ਼ਖਮੀ ਨੌਜਵਾਨ ਨੂੰ ਗਾਰਡ ਬ੍ਰੇਕ ਵਿਚ ਚੜ੍ਹਾ ਕੇ ਸਿਟੀ ਰੇਲਵੇ ਸਟੇਸ਼ਨ ਲਿਆਂਦਾ ਗਿਆ, ਜਿਥੋਂ ਉਸ ਨੂੰ ਹਸਪਤਾਲ ਭੇਜਿਆ ਗਿਆ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ

ਪੁਲਸ ਮੁਤਾਬਕ ਨੌਜਵਾਨ ਦੇ ਜੀਜੇ ਦਾ ਕਹਿਣਾ ਹੈ ਕਿ ਮੋਨੂੰ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ। ਰੇਲ ਲਾਈਨਾਂ ਪਾਰ ਕਰਦੇ ਸਮੇਂ ਉਹ ਟਰੇਨ ਦੀ ਲਪੇਟ ਵਿਚ ਆ ਗਿਆ। ਫਿਲਹਾਲ ਨੌਜਵਾਨ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਡਾਕਟਰਾਂ ਮੁਤਾਬਕ ਅਜੇ ਉਹ ਬਿਆਨ ਦੇਣ ਦੀ ਸਥਿਤੀ ਵਿਚ ਨਹੀਂ ਹੈ।
ਇਹ ਵੀ ਪੜ੍ਹੋ: ਕੈਪਟਨ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ
ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਣ ਲਈ ਹੁਸ਼ਿਆਰਪੁਰ ਦੇ 1163 ਪਿੰਡਾਂ ਨੇ ਅਪਣਾਇਆ ਇਹ ਉਪਰਾਲਾ

shivani attri

This news is Content Editor shivani attri