ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਦੇ ਕੱਟੇ ਚਲਾਨ

02/15/2020 6:02:47 PM

ਜਲੰਧਰ (ਵਰੁਣ)— ਟ੍ਰੈਫਿਕ ਪੁਲਸ ਨੇ ਮਾਡਲ ਟਾਊਨ ਏਰੀਏ ਦੇ ਚਾਰੇ ਪਾਸੇ ਨਾਕਾਬੰਦੀ ਕਰਕੇ ਬੀਤੇ ਦਿਨ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੱਟੇ। ਇਸ ਦੌਰਾਨ 4 ਬੁਲੇਟ ਇੰਪਾਊਂਡ ਵੀ ਕੀਤੇ ਗਏ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਨੇ ਇੰਸ. ਰਮੇਸ਼ ਲਾਲ ਦੀ ਅਗਵਾਈ 'ਚ ਮਾਡਲ ਟਾਊਨ ਵਿਚ ਨਾਕੇ ਲਾਏ ਸਨ। ਸਾਰੀਆਂ ਟੀਮਾਂ ਨੂੰ ਖਾਸ ਹਦਾਇਤਾਂ ਸਨ ਕਿ ਜਿਨ੍ਹਾਂ ਬੁਲੇਟ ਮੋਟਰਸਾਈਕਲਾਂ ਵਿਚ ਪਟਾਕੇ ਵਾਲਾ ਸਾਇਲੈਂਸਰ ਲੱਗਾ ਹੋਵੇ, ਉਨ੍ਹਾਂ ਦੇ ਚਲਾਨ ਕੱਟੇ ਜਾਣ।

ਨਾਕਾਬੰਦੀ ਦੌਰਾਨ ਟ੍ਰੈਫਿਕ ਪੁਲਸ ਨੇ ਇਕ ਦਰਜਨ ਦੇ ਕਰੀਬ ਅਜਿਹੇ ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੱਟੇ, ਜਦੋਂਕਿ ਜਿਨ੍ਹਾਂ ਬੁਲੇਟ ਮੋਟਰਸਾਈਕਲਾਂ ਦੇ ਸਾਇਲੈਂਸਰ ਨਾਲ ਛੇੜਛਾੜ ਕੀਤੀ ਹੋਈ ਸੀ ਅਤੇ ਉਨ੍ਹਾਂ ਦੇ ਦਸਤਾਵੇਜ਼ ਵੀ ਨਹੀਂ ਸਨ, ਉਨ੍ਹਾਂ 4 ਬੁਲੇਟ ਮੋਟਰਸਾਈਕਲਾਂ ਨੂੰ ਇੰਪਾਊਂਡ ਵੀ ਕੀਤਾ ਗਿਆ। ਏ. ਡੀ. ਸੀ. ਪੀ. ਨੇ ਕਿਹਾ ਕਿ ਬੁਲੇਟ ਮੋਟਰਸਾਈਕਲਾਂ ਦੇ ਸਾਇਲੈਂਸਰ ਨਾਲ ਛੇੜਛਾੜ ਕਰਨ ਵਾਲੇ ਮਕੈਨਿਕਾਂ 'ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ।

shivani attri

This news is Content Editor shivani attri