ਬੁਲੇਟ ਸਾਇਲੈਂਸਰ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ, ਹੋਵੇਗਾ ਪਰਚਾ ਦਰਜ

02/01/2020 4:14:48 PM

ਜਲੰਧਰ (ਜ.ਬ.)— ਟ੍ਰੈਫਿਕ ਪੁਲਸ ਨੇ ਬੀਤੇ ਦਿਨ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ 'ਤੇ ਨਕੇਲ ਕੱਸਦਿਆਂ ਸ਼੍ਰੀ ਰਾਮ ਚੌਕ ਕੰਪਨੀ ਬਾਗ ਵਿਚ ਨਾਕਾਬੰਦੀ ਕੀਤੀ। ਇਸ ਦੌਰਾਨ ਏ. ਡੀ. ਸੀ. ਪੀ.ਟ੍ਰੈਫਿਕ ਗਗਨੇਸ਼ ਕੁਮਾਰ ਅਤੇ ਏ. ਸੀ. ਪੀ.ਟ੍ਰੈਫਿਕ ਹਰਬਿੰਦਰ ਭੱਲਾ ਅਤੇ ਰਮੇਸ਼ ਲਾਲ ਦੀ ਟੀਮ ਨੇ ਕਾਰਵਾਈ ਕਰਦਿਆਂ 6 ਬੁਲੇਟ ਜ਼ਬਤ ਕੀਤੇ। ਸਾਰਿਆਂ ਨੇ ਮੋਡੀਫਾਈ ਕੀਤੇ ਹੋਏ ਸਾਇਲੈਂਸਰ ਲਾਏ ਹੋਏ ਸਨ।

ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਨਾਜਾਇਜ਼ ਤੌਰ 'ਤੇ ਬੁਲੇਟ ਸਾਇਲੈਂਸਰ ਵੇਚਣ ਵਾਲਿਆਂ 'ਤੇ ਪਰਚਾ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੁਲੇਟ ਨਾਲ ਪਟਾਕੇ ਮਾਰਨਾ ਕਿੰਨਾ ਖਤਰਨਾਕ ਸਾਬਿਤ ਹੋ ਸਕਦਾ ਹੈ, ਇਸ ਦੀਆਂ ਕਈ ਮਿਸਾਲਾਂ ਸਾਹਮਣੇ ਆਈਆਂ ਹਨ ਪਰ ਬਾਵਜੂਦ ਇਸ ਦੇ ਲੋਕ ਨਹੀਂ ਮੰਨ ਰਹੇ। ਇਸ ਤੋਂ ਇਲਾਵਾ ਸ਼ਹਿਰ ਵਿਚ ਚੱਲ ਰਹੇ ਆਊਟ ਆਫ ਰੂਟ ਆਟੋਜ਼ ਦੇ ਖਿਲਾਫ ਟ੍ਰੈਫਿਕ ਪੁਲਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸ ਦੌਰਾਨ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਕਿਹਾ ਕਿ ਭਵਿੱਖ ਵਿਚ ਆਊਟ ਆਫ ਰੂਟ ਆਟੋਜ਼ ਇੰਪਾਊਂਡ ਕੀਤੇ ਜਾਣਗੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖਤੀ ਕੀਤੀ ਜਾਵੇਗੀ।

shivani attri

This news is Content Editor shivani attri