ਟਰੈਫਿਕ ਪੁਲਸ ਜਲੰਧਰ ਦਿਹਾਤੀ ਤੇ ਭੋਗਪੁਰ ਪੁਲਸ ਨੇ ਕੀਤੇ ਨਾਜਾਇਜ਼ ਪਾਰਕਿੰਗ ਗੱਡੀਆਂ ਦੇ ਚਲਾਨ

01/08/2020 9:27:28 PM

ਭੋਗਪੁਰ,(ਰਾਜੇਸ਼ ਸੂਰੀ)-ਟਰੈਫਿਕ ਪੁਲਸ ਜਲੰਧਰ ਦਿਹਾਤੀ ਅਤੇ ਭੋਗਪੁਰ ਪੁਲਸ ਵਲੋਂ ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਭੋਗਪੁਰ 'ਚ ਥਾਣਾ ਮੁਖੀ ਜਰਨੈਲ ਸਿੰਘ ਦੀ ਅਗਵਾਈ 'ਚ ਸਥਾਨਕ ਪੁਲਸ ਅਤੇ ਟਰੈਫਿਕ ਪੁਲਸ ਵਲੋਂ ਸਾਂਝੇ ਤੌਰ 'ਤੇ ਨਾਜਾਇਜ਼ ਪਾਰਕਿੰਗ ਅਤੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਦੇ ਧੜਾਧੜ ਚਲਾਨ ਕੱਟੇ। ਬੀਤੇ ਕੁਝ ਦਿਨਾਂ ਤੋਂ 'ਜਗ ਬਾਣੀ' ਵਲੋਂ ਭੋਗਪੁਰ 'ਚ ਲੱਗਦੇ ਲੰਮੇ ਟਰੈਫਿਕ ਜਾਮਾਂ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਵਲੋਂ ਭੋਗਪੁਰ 'ਚ ਲੋਕਾਂ ਵਲੋਂ ਨੈਸ਼ਨਲ ਹਾਈਵੇ 'ਤੇ ਨਾਜਾਇਜ਼ ਪਾਰਕਿੰਗ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ।

ਅੱਜ ਸਵੇਰੇ ਭੋਗਪੁਰ 'ਚ ਟਰੈਫਿਕ ਪੁਲਸ ਜਲੰਧਰ ਦਿਹਾਤੀ ਦੇ ਇੰਚਾਰਜ ਬਲਵੀਰ ਸਿੰਘ, ਥਾਣੇਦਾਰ ਗੁਰਨਾਮ ਸਿੰਘ, ਜਗਮੋਹਨ ਸਿੰਘ, ਬਲਵੀਰ ਸਿੰਘ ਆਦਿ ਦੀ ਵਿਸ਼ੇਸ਼ ਟੀਮ ਨੇ ਸਿਟੀ ਇੰਚਾਰਜ ਬਲਜਿੰਦਰ ਸਿੰਘ ਭਲਵਾਨ ਦੀ ਟੀਮ ਨਾਲ ਭੋਗਪੁਰ 'ਚੋਂ ਲੰਘਦੇ ਨੈਸ਼ਨਲ ਹਾਈਵੇ 'ਤੇ ਨਾਜਾਇਜ਼ ਤੌਰ 'ਤੇ ਖ੍ਹੜੀਆਂ ਕੀਤੀਆਂ ਗਈਆਂ ਗੱਡੀਆਂ ਦੇ ਚਲਾਨ ਕੀਤੇ। ਟਰੈਫਿਕ ਪੁਲਸ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਹੈ ਕਿ ਜਦੋਂ ਟੀਮ ਭੋਗਪੁਰ 'ਚ ਆਉਂਦੀ ਹੈ ਤਾਂ ਲੋਕ ਨਾਜਾਇਜ਼ ਪਾਰਕਿੰਗ 'ਚ ਖ੍ਹੜੀਆਂ ਗੱਡੀਆਂ ਨੂੰ ਹਟਾ ਲੈਂਦੇ ਹਨ ਪਰ ਟੀਮ ਦੇ ਵਾਪਸ ਜਾਣ ਤੋਂ ਬਾਅਦ ਫਿਰ ਤੋਂ ਹਾਲਾਤ ਪਹਿਲਾ ਵਰਗੇ ਹੋ ਜਾਂਦੇ ਹਨ। ਹੁਣ ਭੋਗਪੁਰ ਪੁਲਸ ਵਲੋਂ ਦਾਣਾ ਮੰਡੀ 'ਚ ਪੇਡ ਪਾਰਕਿੰਗ ਵਧਾ ਦਿੱਤੀ ਗਈ ਹੈ। ਜੇਕਰ ਹੁਣ ਕਿਸੇ ਨੇ ਵੀ ਅਪਣੀ ਗੱਡੀ ਕੌਮੀ ਸ਼ਾਹ ਮਾਰਗ 'ਤੇ ਪਾਰਕ ਕੀਤੀ ਤਾਂ ਪੁਲਸ ਵਲੋਂ ਵੱਡੇ ਚਲਾਨ ਅਤੇ ਭਾਰੀ ਜੁਰਮਾਨੇ ਵਸੂਲੇ ਜਾਣਗੇ।
 


Related News