ਮਨਚਾਹੀਆਂ ਥਾਵਾਂ ''ਤੇ ਗੱਡੀਆਂ ਪਾਰਕ ਕਰਨ ਵਾਲਿਆਂ ''ਤੇ ਪੁਲਸ ਨੇ ਕੱਸਿਆ ਸ਼ਿਕੰਜਾ

10/16/2019 10:48:41 AM

ਜਲੰਧਰ (ਜ.ਬ.)— ਮਾਡਲ ਟਾਊਨ ਮਾਰਕੀਟ 'ਚ ਗਲਤ ਢੰਗ ਨਾਲ ਗੱਡੀਆਂ ਖੜ੍ਹੀਆਂ ਕਰਨ ਵਾਲੇ ਲੋਕਾਂ 'ਤੇ ਟਰੈਫਿਕ ਪੁਲਸ ਨੇ ਸ਼ਿਕੰਜਾ ਕੱਸਿਆ, ਹਾਲਾਂਕਿ ਟਰੈਫਿਕ ਪੁਲਸ ਨੇ ਜ਼ਿਆਦਾ ਗੱਡੀਆਂ ਟੋਅ ਨਹੀਂ ਕੀਤੀਆਂ ਪਰ 2 ਟੋਅ ਵੈਨਾਂ ਤਾਇਨਾਤ ਕਰਕੇ ਉਨ੍ਹਾਂ ਨੂੰ ਲਗਾਤਾਰ ਗੱਡੀਆਂ ਹਟਵਾਉਣ ਦੀ ਅਨਾਊਂਸਮੈਂਟ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮਾਰਕੀਟ ਨੂੰ ਕਲੀਨ ਕਰ ਦਿੱਤਾ ਗਿਆ।

ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ ਅਤੇ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਨੇ ਵੀ ਮਾਡਲ ਟਾਊਨ ਮਾਰਕੀਟ ਦਾ ਦੌਰਾ ਕੀਤਾ। ਡੀ. ਸੀ. ਪੀ. ਡੋਗਰਾ ਨੇ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਵੀ ਹਾਲਤ 'ਚ ਯੈਲੋ ਲਾਈਨ ਤੋਂ ਬਾਹਰ ਕੋਈ ਗੱਡੀ ਖੜ੍ਹੀ ਨਾ ਹੋਵੇ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਟੋਅ ਵੈਨ ਵਾਲਿਆਂ ਨੂੰ ਗੱਡੀਆਂ ਟੋਅ ਕਰਨ ਦੀ ਜਗ੍ਹਾ ਅਨਾਊਂਸਮੈਂਟ ਕਰਕੇ ਗੱਡੀਆਂ ਨੂੰ ਹਟਾਉਣ ਦੀ ਡਿਊਟੀ ਨਿਭਾਉਣ ਨੂੰ ਕਿਹਾ।

PunjabKesari

ਏ. ਡੀ. ਸੀ. ਪੀ. ਨੇ ਕਿਹਾ ਕਿ ਇਕ ਗੱਡੀ ਨੂੰ ਟੋਅ ਕਰਕੇ ਪੁਲਸ ਲਾਈਨ ਛੱਡਣ 'ਚ ਕਾਫੀ ਸਮਾਂ ਖਰਾਬ ਹੋ ਜਾਂਦਾ ਹੈ ਅਤੇ ਪਿੱਛੋਂ ਕਈ ਗੱਡੀਆਂ ਨੂੰ ਪਾਰਕਿੰਗ ਜ਼ੋਨ 'ਚ ਖੜ੍ਹੀਆਂ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਜਾਮ ਲੱਗਦਾ ਹੈ। ਅਜਿਹੇ 'ਚ ਦੋਵਾਂ ਟੋਅ ਵੈਨਾਂ ਤੋਂ ਇਲਾਵਾ ਸਪੈਸ਼ਲ ਤਾਇਨਾਤ ਕੀਤੀ ਗਈ ਟਰੈਫਿਕ ਪੁਲਸ ਦੀ ਟੀਮ ਨੇ ਨੋ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਨੂੰ ਹਟਵਾ ਕੇ ਸਾਰੀ ਰੋਡ ਕਲੀਨ ਕਰ ਦਿੱਤੀ। ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ 'ਚ ਸੜਕਾਂ 'ਤੇ ਕਾਫ਼ੀ ਟਰੈਫਿਕ ਹੁੰਦਾ ਹੈ, ਅਜਿਹੇ 'ਚ ਲੋਕ ਪਾਰਕਿੰਗ 'ਚ ਹੀ ਵਾਹਨ ਖੜ੍ਹੇ ਕਰਨ। ਰਾਤ ਤੱਕ ਟਰੈਫਿਕ ਪੁਲਸ ਦੀ ਇਕ ਟੀਮ ਮਾਡਲ ਟਾਊਨ ਮਾਰਕੀਟ 'ਚ ਤਾਇਨਾਤ ਰਹੀ ਅਤੇ ਗੱਡੀਆਂ ਨੂੰ ਹਟਾਉਣ ਦਾ ਕੰਮ ਚੱਲਦਾ ਰਿਹਾ।


shivani attri

Content Editor

Related News