ਧੁਲੇਤਾ ਤੋਂ ਵੱਡੀ ਗਿਣਤੀ ਵਿਚ ਪਰੇਡ ਲਈ ਰਵਾਨਾ ਹੋਏ ਟਰੈਕਟਰ

01/23/2021 5:19:27 PM

ਗੋਰਾਇਆ (ਮੁਨੀਸ਼)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਦਿੱਲੀ ਦੀਆ ਸੜਕਾਂ ਉਤੇ ਬੈਠੇ ਸ਼ੰਘਰਸ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਹਿਲਵਾਨ ਬੁੱਧ ਸਿੰਘ ਧੁਲੇਤਾ ਨੇ ਦੱਸਿਆ ਕਿ ਜਿੱਥੇ ਪਿੰਡ ਵਾਸੀਆਂ ਵੱਲੋ ਇਸ ਅੰਦੋਲਨ ਵਿੱਚ ਰਾਸ਼ਨ, ਦਵਾਈਆਂ ਅਤੇ ਹੋਰ ਸਮਾਨ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ...ਜਦੋਂ ਵਿਆਹ ਵਾਲੀ ਗੱਡੀ ’ਤੇ ਕਿਸਾਨੀ ਝੰਡਾ ਲਗਾ ਕੇ NRI ਲਾੜਾ-ਲਾੜੀ ਨੇ ਲਾਏ ਨਾਅਰੇ

ਉਥੇ ਹੀ ਪਿੰਡ ਦੇ ਪ੍ਰਵਾਸੀ ਭਾਰਤੀ ਤੇਜਾ ਸਿੰਘ ਕੈਨੇਡਾ ਹੱਟੀਆ ਵਾਲੇ, ਸੁੱਚਾ ਸਿੰਘ ਹਰੀ ਸਿੰਘ ਯੂ. ਕੇ, ਤੀਰਥ ਸਿੰਘ ਮਹਿਲਾ ਵਾਲੇ ਯੂ. ਕੇ, ਬਲਰਾਜ ਸਿੰਘ ਬੁੱਧੂ ਯੂਕੇ, ਰਾਜਵੀਰ ਸਿੰਘ ਰਾਜਾ ਸਹੋਤਾ ਯੂਕੇ, ਬਹਾਦਰ ਸਿੰਘ ਯੂ. ਐੱਸ. ਏ, ਜੱਸਾ ਸਿੰਘ ਕੈਨੇਡਾ, ਅਮਨਾ ਯੂ. ਐੱਸ. ਏ, ਜਸਵਿੰਦਰ ਸਿੰਘ ਅਤੇ ਰੇਸ਼ਮ ਸਿੰਘ ਯੂ. ਕੇ, ਪਹਿਲਵਾਨ ਬੁੱਧ ਸਿੰਘ ਕੈਨੇਡਾ, ਦੀਪਾ, ਜੋਰਾ ਸਿੰਘ ਕਨੇਡਾ, ਕੇਵਲ ਸਿੰਘ ਲੰਬਰਦਾਰ ਧੁਲੇਤਾ, ਹਰਜੀਤ ਸਿੰਘ ਸਰਪੰਚ ਧੁਲੇਤਾ, ਕਰਮਜੀਤ ਸਿੰਘ ਸੁਭੀ ਸਾਬਕਾ ਪੰਚ ,ਅਮ੍ਰਿਤ ਸਿੰਘ ਸਾਬਕਾ ਪੰਚ, ਅਮਰੀਕ ਸਿੰਘ ਸੂਬੇਦਾਰ ਅਜਾਇਬ ਸਿੰਘ ਕੰਬਾਇਨ ਵਾਲਾ, ਦੀਪਾ ਕੰਬਾਇਨ ਵਾਲਾ, ਪਰਗਣ ਸਿੰਘ ਸਾਬਕਾ ਸਰਪੰਚ, ਗੋਵਰਧਨ ਸਿੰਘ ਸਾਬਕਾ ਪੰਚ, ਬਲਿਹਾਰ ਸਿੰਘ ਪਰਗਣ ਸਿੰਘ ਧੁਲੇਤਾ, ਰੋਜੀ, ਪਿੱਤੀ, ਇੰਦਰਵੀਰ ਸਿੰਘ ਕਨੇਡੀਅਨ, ਸੁੱਖਾ ਪਹਿਲਵਾਨ, ਮਨੀ ਲੰਬਰਦਾਰ, ਪਿਆਰਾ ਸਿੰਘ ਲੰਬਰਦਾਰ, ਜਸਕਰਨ ਸਿੰਘ ਸਹੋਤਾ,ਮੱਖਣ ਪੰਚ, ਪੱਪੂ ਬਾਰੀਆ, ਆਰ ਆਰ ਭੱਠੇ ਵਾਲੇ, ਜੱਸਾ ਖੁੱਹ ਵਾਲਾ, ਇਨ੍ਹਾਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਸਮੇਂ-ਸਮੇਂ ਉਤੇ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ

ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਲਈ 25 ਤੋਂ ਵੱਧ ਟਰੈਕਟਰ ਸਿੰਘੂ ਬਾਰਡਰ ਲਈ ਰਾਸ਼ਨ,ਦਵਾਈਆਂ ਨਾਲ ਰਵਾਨਾ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਤੇ ਦਿੱਲੀ ਪੁਲਸ ਵੱਲੋਂ ਟਰੈਕਟਰ ਮਾਰਚ ਦੀ ਪਰਮਿਸ਼ਨ ਦੇ ਦੇਣੀ ਚਾਹੀਦੀ ਹੈ ਤਾਂ ਜੋ ਸਾਂਤਮਈ ਢੰਗ ਨਾਲ ਇਹ ਮਾਰਚ ਹੋ ਜਾਵੇ।

ਇਹ ਵੀ ਪੜ੍ਹੋ: ਲੋਕਲ ਬਾਡੀ ਚੋਣਾਂ ਲਈ ਜਲੰਧਰ ਵਿਚ ‘ਆਪ’ ਨੇ ਉਮੀਦਵਾਰਾਂ ਦਾ ਕੀਤਾ ਐਲਾਨ

shivani attri

This news is Content Editor shivani attri