ਟਰੈਕਟਰ-ਇਨੋਵਾ ਗੱਡੀ ’ਚ ਟੱਕਰ, 1 ਪ੍ਰਵਾਸੀ ਮਜ਼ਦੂਰ ਦੀ ਮੌਤ

11/23/2020 1:22:15 AM

ਟਾਂਡਾ ਉਡ਼ਮੁਡ਼, (ਪੰਡਿਤ, ਮੋਮੀ, ਜਸਵਿੰਦਰ)- ਹਾਈਵੇ ’ਤੇ ਕੁਰਾਲਾ ਪਿੰਡ ਨਜ਼ਦੀਕ ਅੱਜ ਸ਼ਾਮ ਵਾਪਰੇ ਸਡ਼ਕ ਹਾਦਸੇ ਵਿਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 4 ਹੋਰ ਵਿਅਕਤੀ ਜ਼ਖਮੀ ਹੋ ਗਏ। ਹਾਦਸਾ 4 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਮੁਕੇਰੀਆਂ ਵੱਲ ਜਾ ਰਹੀ ਇਨੋਵਾ ਕਾਰ ਨੇ ਖੁੱਡਾ ਵੱਲ ਜਾ ਰਹੇ ਟਰੈਕਟਰ ਵਿਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੈਕਟਰ ਸਡ਼ਕ ਕਿਨਾਰੇ ਖੇਤਾਂ ਵਿਚ ਜਾਕੇ ਪਲਟ ਗਿਆ। ਟਰੈਕਟਰ ’ਤੇ ਸਵਾਰ ਪ੍ਰਵਾਸੀ ਮਜ਼ਦੂਰ ਦਿਆਨੰਦ ਨਿਵਾਸੀ ਬਿਹਾਰ ਦੀ ਮੌਤ ਹੋ ਗਈ, ਜਦਕਿ ਟਰੈਕਟਰ ਚਾਲਕ ਪੰਚਾਇਤ ਸੰਮਤੀ ਮੈਂਬਰ ਸਵਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲੋਧੀਚੱਕ, ਪ੍ਰਵਾਸੀ ਮਜ਼ਦੂਰ ਸਿਕੰਦਰ ਅਤੇ ਰਾਜੇਸ਼ ਦੇ ਨਾਲ-ਨਾਲ ਇਨੋਵਾ ਸਵਾਰ ਅੱਛਰ ਲਾਲ ਜ਼ਖਮੀ ਹੋ ਗਏ।

ਇਨੋਵਾ ਸਵਾਰ ਬਾਕੀ ਲੋਕਾਂ ਚਾਲਕ ਮਨਦੀਪ ਸਿੰਘ ਵਾਸੀ ਮੁਕੇਰੀਆਂ, ਸ਼ਾਨੂ, ਸੁਖੀਆਲ, ਅਨੀਸ਼, ਕਿਰਨ, ਸਿਓਲ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਅਤੇ ਵੇਵਜ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਕਿਨ੍ਹਾਂ ਹਲਾਤਾਂ ਵਿਚ ਹੋਇਆ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa