ਟੋਲ ਕੰਪਨੀ ਨੂੰ ਕਿਉਂ ਲੱਗਾ 30 ਕਰੋੜ ਦਾ ਜੁਰਮਾਨਾ? (ਵੀਡੀਓ)

09/13/2019 1:44:34 PM

ਰੋਪੜ (ਸੱਜਣ ਸੈਣੀ)—ਇਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਲਈ ਰਸਤੇ ਵਿਚ ਟੋਲ ਤਾਂ ਤੁਸੀਂ ਕਈ ਵਾਰ ਕਟਾਇਆ ਹੋਵੇਗਾ ਪਰ ਕਦੇ ਦੇਖਿਆ ਹੈ ਕਿ ਲੋਕਾਂ ਦੀਆਂ ਜੇਬਾਂ ਤੋਂ ਟੋਲ ਵੱਟਣ ਵਾਲੀ ਕੰਪਨੀ ਨੂੰ ਹੀ ਰਗੜਾ ਲੱਗ ਗਿਆ ਹੋਵੇ ਜੇ ਨਹੀਂ ਤਾਂ ਦੇਖੋ ਰੋਪੜ ਜ਼ਿਲੇ ਦੇ ਨੱਕੀਆਂ ਤੇ ਸੌਲਖੀਆਂ ਟੋਲ ਪਲਾਜ਼ੇ ਨੂੰ, ਜਿੱਥੇ ਸੜਕ ਦੀ ਮੁਰੰਮਤ ਨਾ ਕਰਵਾਉਣ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਟੋਲ ਕੰਪਨੀ ਨੂੰ ਕਰੀਬ 30 ਕਰੋੜ ਰੁਪਏ ਦੀ ਪੈਨਲਟੀ ਲਗਾ ਦਿੱਤੀ। ਇਸ ਦਾ ਖੁਲਾਸਾ ਆਰ. ਟੀ. ਆਈ. ਐਕਟੀਵਿਸਟ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤਾ।

ਦਰਅਸਲ ਸੌਲਖੀਆ ਟੋਲ ਪਲਾਜ਼ਾ ਦੀ ਕੁਰਾਲੀ ਤੋਂ ਕੀਰਤਪੁਰ ਸੜਕ ਦੀ ਮੁਰੰਮਤ 2016 ਵਿਚ ਹੋਣੀ ਸੀ, ਜੋ ਨਹੀਂ ਹੋਈ। ਨੈਸ਼ਨਲ ਅਥਾਰਟੀ ਆਫ ਇੰਡੀਆ ਨੇ ਟੋਲ ਕੰਪਨੀ ਨੂੰ ਕਈ ਪੱਤਰ ਜਾਰੀ ਕੀਤੇ ਪਰ ਟੋਲ ਕੰਪਨੀ ਨੇ ਮੁਰੰਮਤ ਨਹੀਂ ਕਰਾਈ, ਜਿਸ 'ਤੇ 18 ਅਕਤੂਬਰ 2018 ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਟੋਲ ਕੰਪਨੀ ਨੂੰ ਐਗਰੀਮੈਂਟ ਦੀ ਉਲੰਘਣਾ ਕਰਨ ਲਈ 8 ਅਗਸਤ ਅਥਾਰਟੀ ਆਫ ਇੰਡੀਆ ਨੇ ਕੰਪਨੀ ਨੂੰ ਪੱਤਰ ਭੇਜ ਕੇ 30 ਕਰੋੜ ਰੁਪਏ ਦੀ ਪੈਨਲਟੀ ਜਮਾ ਕਰਵਾਉਣ ਲਈ ਕਿਹਾ ਹੈ।  ਦੂਜੇ ਪਾਸੇ ਟੋਲ ਅਧਿਕਾਰੀਆਂ ਦੀ ਨੀਂਦ ਅਜੇ ਵੀ ਨਹੀਂ ਖੁੱਲ੍ਹ ਰਹੀ ਸਗੋਂ ਉਹ ਆਪਣੇ ਲਾਪਰਵਾਹੀ ਲਈ ਕਈ ਤਰ੍ਹਾਂ ਦੇ ਬਹਾਨੇ ਬਣਾ ਰਹੇ ਹਨ।ਅਕਸਰ ਲੋਕ ਮੁੱਦਾ ਚੁੱਕਦੇ ਹਨ ਕਿ ਜੇਕਰ ਸੜਕਾਂ ਦੀ ਮੁਰੰਮਤ ਨਹੀਂ ਹੁੰਦੀ ਤਾਂ ਟੋਲ ਇਕੱਠਾ ਕਰਨ ਜਾਂ ਫਿਰ ਭਾਰੀ ਟਰੈਫਿਕ ਜੁਰਮਾਨੇ ਲਾਉਣ ਦਾ ਕੀ ਫਾਇਦਾ।  ਸਰਕਾਰਾਂ ਥਾਂ-ਥਾਂ ਟੋਲ ਪਲਾਜ਼ੇ ਤਾਂ ਬਣਾ ਰਹੀਆਂ ਹਨ ਫਿਰ ਵੀ ਸੜਕਾਂ ਦੀ ਜੂਨ ਨਹੀਂ ਸੁਧਰਦੀ।


Shyna

Content Editor

Related News