ਟੋਕੀਓ ਓਲੰਪਿਕ ''ਚ ਹਾਕੀ ਖਿਡਾਰੀ ਕ੍ਰਿਸ਼ਨ ਬੀ ਪਾਠਕ ਨੇ ਕਪੂਰਥਲਾ ਜ਼ਿਲ੍ਹੇ ਦਾ ਨਾਮ ਕੀਤਾ ਰੌਸ਼ਨ

08/12/2021 2:09:37 PM

ਕਪੂਰਥਲਾ (ਮਹਾਜਨ)-ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ ਆਰ. ਸੀ. ਐੱਫ. ਦੀ 6ਵੀਂ ਅਤੇ 7ਵੀਂ ਜਮਾਤ ’ਚ ਪੜ੍ਹਣ ਵਾਲਾ ਬੱਚਾ ਇਕ ਦਿਨ ਭਾਰਤੀ ਹਾਕੀ ਟੀਮ ਦਾ ਮੈਂਬਰ ਬਣੇਗਾ, ਜੋ ਟੋਕੀਓ ਓਲੰਪਿਕ ’ਚ ਕਾਂਸੀ ਦਾ ਮੈਡਲ ਜੇਤੂ ਬਣੇਗਾ। ਇਹ ਉਹ ਖੇਡ ਪ੍ਰਤਿਭਾਸ਼ਾਲੀ ਹਾਕੀ ਖਿਡਾਰੀ ਕ੍ਰਿਸ਼ਨ ਬੀ ਪਾਠਕ ਟੀਮ ਦਾ ਗੋਲ ਕੀਪਰ ਹੈ, ਜਿਸ ਨੇ ਆਪਣੇ ਵਧੀਆ ਖੇਡ ਪ੍ਰਦਰਸ਼ਨ ਨੂੰ ਵਿਖਾਉਂਦੇ ਹੋਏ ਆਪਣੀ ਟੀਮ ਨੂੰ ਜਿੱਤ ਦਿਵਾਉਣ ’ਚ ਯੋਗਦਾਨ ਦਿੱਤਾ ਹੈ, ਉਸ ਨਾਲ ਕਪੂਰਥਲਾ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਇਆ ਹੈ। ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਹਾਕੀ ਖਿਡਾਰੀ ਕ੍ਰਿਸ਼ਨ ਬੀ ਪਾਠਕ ’ਤੇ ਕਾਫ਼ੀ ਨਾਜ਼ ਹੈ ਅਤੇ ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

ਜ਼ਿਕਰਯੋਗ ਹੈ ਕਿ 7ਵੀਂ ਜਮਾਤ ’ਚ ਪੜ੍ਹਦੇ ਹੋਏ ਜਦੋਂ ਕ੍ਰਿਸ਼ਨ ਬੀ ਪਾਠਕ ਆਰ. ਸੀ. ਐੱਫ. ਹਾਕੀ ਖਿਡਾਰੀਆਂ ਨੂੰ ਖੇਡਦੇ ਹੋਏ ਵੇਖਦਾ ਸੀ ਤਾਂ ਮਨ ਹੀ ਮਨ ’ਚ ਉਹ ਸੁਪਨੇ ਵੀ ਵੇਖਦਾ ਸੀ ਕਿ ਉਹ ਵੀ ਕਦੇ ਹਾਕੀ ਹੱਥ ’ਚ ਲੈ ਕੇ ਹਾਕੀ ਮੈਦਾਨ ’ਚ ਖੇਡੇਗਾ। ਇਸ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਉਹ ਰੋਜ਼ਾਨਾ ਹਾਕੀ ਮੈਦਾਨ ’ਚ ਜਾਂਦਾ ਤੇ ਜੋ ਆਰ. ਸੀ. ਐੱਫ. ਕੋਚ ਵੱਲੋਂ ਛੋਟੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਹਾਕੀ ਫੜਾ ਦਿੰਦਾ ਅਤੇ ਹਾਕੀ ਖੇਡਦੇ-ਖੇਡਦੇ ਇਸ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਪਛਾਣ ਲੈਂਦਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਮਿਲਿਆ ਲਾਵਾਰਿਸ ਬੈਗ, ਪੁਲਸ ਨੂੰ ਪਈਆਂ ਭਾਜੜਾਂ

ਹਾਕੀ ਖਿਡਾਰੀ ਕ੍ਰਿਸ਼ਨਾ ਬੀ ਪਾਠਕ ਦੇ ਚਾਚਾ ਤੇ ਚਾਚੀ ਨੇ ਵੀ ਬੱਚੇ ਦੀ ਖੇਡ ਪ੍ਰਤਿਭਾ ਨੂੰ ਵੇਖਦੇ ਹੋਏ ਹਾਕੀ ਅਕੈਡਮੀ ਮਿੱਠਾਪੁਰ ’ਚ ਟ੍ਰਾਇਲ ਦਿਵਾ ਦਿੱਤੇ ਤੇ ਕ੍ਰਿਸ਼ਨ ਬੀ ਪਾਠਕ ਦੀ ਉਸ ਅਕੈਡਮੀ ’ਚ ਚੋਣ ਹੋ ਗਈ। ਉਦੋਂ ਤੋਂ ਉਹ ਮਿੱਠਾਪੁਰ ਅਕੈਡਮੀ ਲਈ ਖੇਡਦਾ ਰਿਹਾ। ਕ੍ਰਿਸ਼ਨ ਬੀ ਪਾਠਕ ਆਪਣੇ ਇਸ ਮੁਕਾਮ ਦਾ ਸਿਹਰਾ ਆਪਣੇ ਸਵ. ਮਾਤਾ-ਪਿਤਾ, ਚਾਚਾ-ਚਾਚੀ, ਕੋਚਿਸ ਦੇ ਇਲਾਵਾ ਹਾਕੀ ਦੀ ਮਹਿਲਾ ਗੋਲ ਕੀਪਕ ਗੀਤਾ ਬਾਲੀ ਨੂੰ ਵੀ ਦਿੰਦਾ ਹੈ, ਜਿਸ ਨੇ ਉਸ ਦੀ ਹਾਕੀ ਪ੍ਰਤਿਭਾ ਨੂੰ ਪਛਾਣਦੇ ਹੋਏ ਗੋਲ ਕੀਪਰ ਦੀ ਕਿੱਟ ਵੀ ਦਿੱਤੀ ਸੀ ਅਤੇ ਚੰਗਾ ਗੋਲ ਕੀਪਰ ਬਣਨ ਦੇ ਟਿਪਸ ਵੀ ਦਿੱਤੇ।

ਕ੍ਰਿਸ਼ਨ ਬੀ ਪਾਠਕ ਦੇ ਨਾਂ ’ਤੇ ਹੋਵੇਗਾ ਸਰਕਾਰੀ ਸੀ. ਸੈ. ਸਕੂਲ ਆਰ. ਸੀ. ਐੱਫ. ਦਾ ਨਾਮ
ਪੰਜਾਬ ਸਰਕਾਰ ਨੇ ਵੀ ਆਪਣੀ ਖੇਡ ਨੀਤੀ ਦੇ ਤਹਿਤ ਜੋ ਫ਼ੈਸਲਾ ਕੀਤਾ ਹੈ ਕਿ ਓਲੰਪਿਕ ’ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੇ ਨਾਮ ’ਤੇ ਉਨ੍ਹਾਂ ਦੇ ਸਕੂਲਾਂ ਦਾ ਵੀ ਨਾਮ ਹੋਵੇਗਾ। ਇਹ ਮਾਣ ਵਾਲੀ ਗੱਲ ਹੈ ਕਿ ਸਿੱਖਿਆ ਮਹਿਕਮਾ ਪੰਜਾਬ ’ਚ ਸਰਕਾਰੀ ਸੀ. ਸੈ. ਸਕੂਲ ਆਰ. ਸੀ. ਐੱਫ. ਦਾ ਨਾਮ ਕ੍ਰਿਸ਼ਨ ਬੀ ਪਾਠਕ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ ਬਣਾ ਲਿਆ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਕੰਪਨੀ ਬਾਗ ਨੇੜੇ ਜਿਊਲਰ ਦੀ ਦੁਕਾਨ ਦੇ ਬਾਹਰ ਚੱਲੀ ਗੋਲ਼ੀ, ਸਹਿਮੇ ਲੋਕ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਕੀਤਾ ਜਾਵੇਗਾ ਸਨਮਾਨ
ਹਾਕੀ ਖਿਡਾਰੀ ਕ੍ਰਿਸ਼ਨ ਬੀ ਪਾਠਕ ਨੂੰ 12 ਅਗਸਤ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਸਨਮਾਨਤ ਕੀਤਾ ਜਾਵੇਗਾ ਅਤੇ ਬਾਅਦ ’ਚ ਪੰਜਾਬ ਦੇ ਸਾਰੇ ਖਿਡਾਰੀਆਂ ਨੂੰ ਚੰਡੀਗੜ੍ਹ ’ਚ ਸਨਮਾਨ ਸਮਾਗਮ ਰੱਖਿਆ ਗਿਆ ਹੈ। ਇਸ ਸਮਾਗਮ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀ. ਪੀ. ਸਿੰਘ ਬਦਨੌਰ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸ਼ਾਮਲ ਹੋਣਗੇ।

ਇਹ ਹਨ ਪੰਜਾਬ ਤੋਂ ਹਾਕੀ ਟੀਮ ਦੇ ਖਿਡਾਰੀ
ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਕਾਂਸੇ ਦੇ ਮੈਡਲ ਦੇ ਰੂਪ ’ਚ ਓਲੰਪਿਕ ਖੇਡਾਂ ’ਚ 41 ਸਾਲਾਂ ਬਾਅਦ ਮੈਡਲ ਜਿੱਤਿਆ, ਮਨਪ੍ਰੀਤ ਤੋਂ ਇਲਾਵਾ ਉੱਪ ਕਪਤਾਨ ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਗੁਰਜੰਤ ਸਿੰਘ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਕ੍ਰਿਸ਼ਨ ਬੀ ਪਾਠਕ ਪੰਜਾਬ ਦੇ ਖਿਡਾਰੀ ਹਨ।

ਇਹ ਵੀ ਪੜ੍ਹੋ: ਖੰਨਾ ’ਚ ਵੱਡੀ ਵਾਰਦਾਤ, ਨੈਸ਼ਨਲ ਹਾਈਵੇਅ ’ਤੇ ਡਰਾਈਵਰ ਦਾ ਬੇਰਹਿਮੀ ਨਾਲ ਕਤਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri