ਪਿੰਡ ਖੇੜਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

08/11/2021 5:06:52 PM

ਜਲੰਧਰ (ਸੋਨੂੰ)— ਇਥੋਂ ਦੇ ਪਿੰਡ ਖੇੜਾ ਨੇੜੇ ਜਮਸ਼ੇਰ ਖ਼ਾਸ ਜਲੰਧਰ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਕੁੜੀਆਂ ਵੱਲੋਂ ਬਕਾਇਦਾ ਸਟੇਜ਼ ਸਜਾਈ ਗਈ ਅਤੇ ਪੀਘਾਂ ਵੀ ਪਾਈਆਂ ਗਈਆਂ। ਇਸ ਮੌਕੇ ਰਵਾਇਤੀ ਚੀਜ਼ਾਂ ਚਰਖ਼ੇ, ਮੰਜੇ, ਪੀੜੀਆਂ ਅਤੇ ਪੱਖੀਆਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗਿੱਧਾ, ਭੰਗੜਾ ਵੀ ਪੇਸ਼ ਕੀਤਾ ਗਿਆ। ਮੰਚ ਦਾ ਸੰਚਾਲਨ ਜਸਪ੍ਰੀਤ ਕੌਰ ਨੇ ਕੀਤਾ। ਅੰਮ੍ਰਿਤ ਕੌਰ, ਕਿਰਨ ਕੌਰ, ਸਤਿੰਦਰ ਕੌਰ, ਰੱਜੀ ਨੇ ਸਾਰੇ ਮੇਲੇ ਦਾ ਕਾਰਜਭਾਰ ਸੰਭਾਲਿਆ ਅਤੇ ਅੱਗੇ ਹੋ ਕੇ ਕੰਮ ਕੀਤਾ। 

ਇਹ ਵੀ ਪੜ੍ਹੋ: ਲਵਪ੍ਰੀਤ ਖ਼ੁਦਕੁਸ਼ੀ ਮਾਮਲੇ 'ਚ ਪਰਿਵਾਰ ਵੱਲੋਂ ਚਿਤਾਵਨੀ, ਇਨਸਾਫ਼ ਨਾ ਮਿਲਿਆ ਤਾਂ ਮੋਤੀ ਮਹਿਲ ਦੇ ਬਾਹਰ ਲੱਗੇਗਾ ਧਰਨਾ


ਇਥੇ ਦੱਸ ਦਈਏ ਕਿ ਹਿੰਦੂ ਧਰਮ 'ਚ ਸਾਉਣ ਦਾ ਮਹੀਨਾ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ। ਇਸ ਮਹੀਨੇ ਕਾਫ਼ੀ ਮਹੱਤਵਪੂਰਨ ਤਿਉਹਾਰ ਆਉਂਦੇ ਹਨ। ਇਨ੍ਹਾਂ 'ਚੋਂ ਇਕ ਹੈ 'ਹਰਿਆਲੀ ਤੀਜ'। ਇਸ ਤਿਉਹਾਰ ਦਾ ਵੀ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਹ ਵਰਤ ਹਰ ਸਾਲ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਰੱਖਿਆ ਜਾਂਦਾ ਹੈ। ਇਹ ਵਰਤ ਸਿਰਫ਼ ਸੁਹਾਗਣਾਂ ਲਈ ਹੁੰਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਬਤੀ ਜੀ ਦਾ ਦੁਬਾਰਾ ਮਿਲਣ ਹੋਇਆ ਸੀ। ਇਸ ਵਾਰ 'ਹਰਿਆਲੀ ਤੀਜ 2021' ਦਾ ਵਰਤ 11 ਅਗਸਤ ਨੂੰ ਹੈ। ਇਸ ਖ਼ਾਸ ਦਿਨ ਮਾਤਾ ਪਾਰਬਤੀ ਜੀ ਨੂੰ ਹਰੇ ਰੰਗ ਦੀਆਂ ਵਸਤਾਂ ਅਰਪਿਤ ਕੀਤੀਆਂ ਜਾਂਦੀਆਂ ਹਨ ਕਿਉਂਕਿ ਮਾਤਾ ਪਾਰਬਤੀ ਜੀ ਨੂੰ ਕੁਦਰਤ ਦਾ ਸਰੂਪ ਮੰਨਿਆ ਜਾਂਦਾ ਹੈ। 

ਇਹ ਵੀ ਪੜ੍ਹੋ: ਬੇਗੋਵਾਲ 'ਚ ਕਲਯੁਗੀ ਮਾਂ ਦਾ ਖ਼ੌਫ਼ਨਾਕ ਕਾਰਾ, 7 ਸਾਲਾ ਮਾਸੂਮ ਪੁੱਤ ਨੂੰ ਹੱਥੀਂ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri