ਔਰਤ ਪਤੀ ਦਾ ਇਲਾਜ ਕਰਵਾਉਣ ਗਈ ਬਿਹਾਰ, ਪਿੱਛੋਂ ਬਦਮਾਸ਼ਾਂ ਨੇ ਕੀਤਾ ਘਰ ''ਤੇ ਕਬਜ਼ਾ

02/02/2020 4:17:38 PM

ਜਲੰਧਰ (ਮ੍ਰਿਦੁਲ)— ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਬਸਤੀਆਤ ਇਲਾਕੇ ਦੇ ਨਾਮੀ ਬਦਮਾਸ਼ ਤਲਵਿੰਦਰ ਸਿੰਘ ਬੰਟੀ ਅਤੇ ਉਸ ਦੇ ਪਰਿਵਾਰ 'ਤੇ ਮੂਲ ਤੌਰ 'ਤੇ ਬਿਹਾਰ ਦੀ ਰਹਿਣ ਵਾਲੀ ਔਰਤ ਦੇ ਘਰ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਧਾਰਾ 447, 448,380,506 ਅਤੇ 34 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਬਬੀਤਾ ਪਤਨੀ ਵਿਜੇ ਚੌਹਾਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਪਤੀ ਵਿਜੇ ਚੌਹਾਨ ਕਾਫ਼ੀ ਦੇਰ ਤੋਂ ਬੀਮਾਰ ਸੀ। ਜਿਸ ਨੂੰ ਲੈ ਕੇ ਕਰੀਬ 5 ਮਹੀਨੇ ਪਹਿਲਾਂ ਉਹ ਆਪਣੇ ਪਤੀ ਵਿਜੇ ਚੌਹਾਨ ਨੂੰ ਲੈ ਕੇ ਬਿਹਾਰ ਸਥਿਤ ਆਪਣੇ ਪੁਰਾਣੇ ਘਰ ਚਲੀ ਗਈ ਸੀ। ਜਿੱਥੇ ਇਲਾਜ ਕਰਵਾਉਣ ਤੋਂ ਬਾਅਦ ਉਸ ਦੇ ਪਤੀ ਨੂੰ ਦਿੱਲੀ ਏਮਸ ਸ਼ਿਫਟ ਕਰ ਦਿੱਤਾ। ਉਹ ਜਦੋਂ ਆਪਣੇ ਘਰ ਤੋਂ ਬਾਹਰ ਸੀ ਤਾਂ ਬਸਤੀਆਤ ਇਲਾਕੇ ਦੇ ਨਾਮੀ ਬਦਮਾਸ਼ ਤਲਵਿੰਦਰ ਸਿੰਘ ਬੰਟੀ ਅਤੇ ਉਸ ਦੇ ਭਰਾ ਪ੍ਰਿੰਸ ਨੇ ਪਰਿਵਾਰ ਸਮੇਤ ਜਬਰਨ ਘਰ ਦੇ ਤਾਲੇ ਤੋੜ ਕੇ ਕਬਜ਼ਾ ਕਰ ਲਿਆ। ਜਦੋਂ ਉਹ ਬਿਹਾਰ ਤੋਂ ਪਿਛਲੇ ਦਿਨੀਂ ਵਾਪਸ ਆਈ ਤਾਂ ਦੇਖਿਆ ਕਿ ਬੰਟੀ ਅਤੇ ਉਸ ਦੇ ਪਰਿਵਾਰ ਵਾਲੇ ਉਸ ਦੇ ਹੀ ਘਰ 'ਚ ਦਾਖਲ ਨਾ ਹੋਣ ਦੇ ਰਹੇ ਸਨ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਸਨ। ਜਿਸ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਉਹ ਪੁਲਸ ਨੂੰ ਸ਼ਿਕਾਇਤ ਦੇਣ ਆਈ ਤਾਂ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਤਲਵਿੰਦਰ ਸਿੰਘ ਬੰਟੀ ਅਤੇ ਉਸ ਦੇ ਭਰਾ ਪ੍ਰਿੰਸ ਨੂੰ ਗ੍ਰਿਫਤਾਰ ਕਰ ਲਿਆ। ਜਾਂਚ 'ਚ ਪਤਾ ਲਗਾ ਕਿ ਮੁਲਜ਼ਮ ਤਲਵਿੰਦਰ ਸਿੰਘ ਬੰਟੀ 'ਤੇ ਪਹਿਲਾਂ ਵੀ 4 ਕੁੱਟ-ਮਾਰ ਦੇ ਕੇਸ ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਕੇਸ 'ਚ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

shivani attri

This news is Content Editor shivani attri