ਲੋਹੀਆਂ ਗਊ ਸ਼ਾਲਾ '' ਚ  ਤੂੜੀ ਨਾ ਆਉਣ ਕਰਕੇ ਸਾਲ ਭਰ ਦੇ ਚਾਰੇ ਦੀ ਕਮੀ ਦੇ ਪੈਦਾ ਹੋਣ ਦੇ ਅਸਾਰ

05/03/2020 6:49:54 PM

ਲੋਹੀਆਂ ਖ਼ਾਸ (ਮਨਜੀਤ) - ਕਰੀਬ ਡੇਢ ਮਹੀਨੇ ਤੋਂ ਕੋਰੋਨਾ ਵਾਇਰਸ ਫੈਲਣ ਕਾਰਣ ਸੂਬੇ ਭਰ ਵਿਚ ਲੱਗੇ ਕਰਫਿਊ ਦੇ ਚੱਲਦਿਆਂ ਜਿੱਥੇ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ ।ਉੱਥੇ ਇਸ ਦੀ ਮਾਰ ਹੁਣ ਪਸ਼ੂਆਂ ਤੇ ਵੀ ਪੈਣ ਲੱਗ ਪਈ ਹੈ ਸਥਾਨਕ ਗਊ ਸ਼ਾਲਾ ਵਿਚ ਪਿੱਛਲੇ ਸਾਲਾਂ ਵਾਂਗ ਕਿਸਾਨਾਂ ਤੇ ਹੋਰ ਸੇਵਾਦਾਰਾਂ ਵੱਲੋਂ ਤੂੜੀ ਇਸ ਵਾਰ ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਪਹਿਲਾ ਵਾਂਗ ਤੂੜੀ ਦਾ ਦਾਨ ਨਾ ਕੀਤੇ ਜਾਣ ਦੇ ਚੱਲਦਿਆਂ ਗਊ ਸ਼ਾਲਾ ਵਿਚ ਦੋ ਸੌ ਦੇ ਕਰੀਬ ਗਊਆਂ ਦੇ ਚਾਰੇ ਵਿੱਚ ਭਾਰੀ ਕਮੀ ਆਉਣ ਦੇ ਅਸਾਰ ਬਣੇ ਹੋਏ ਹਨ। ਜਿਸ ' ਤੇ ਗਊ ਸ਼ਾਲਾ ਦੇ ਪ੍ਰਧਾਨ ਪਵਨ ਕੁਮਾਰ ਗਾਂਧੀ, ਰੁਪੇਸ਼ ਕੁਮਾਰ ਸੱਦੀ, ਰਜੀਵ ਮੋਨੂੰ ਤੇ ਬੌਬੀ ਕੰਡਾ ਨੇ ਦੱਸਿਆ ਕਿ ਪਹਿਲਾ ਹਰ ਵਾਰ ਛੇ ਸੌ ਦੇ ਕਰੀਬ ਤੂੜੀ ਦੀਆਂ ਟਰਾਲੀਆਂ ਜਮਾ ਕੀਤੀਆਂ ਜਾਂਦੀਆਂ ਸਨ। ਪਰ ਇਸ ਵਾਰ ਅਜੇ ਤੱਕ ਸਿਰਫ ਦੋ ਸੌ ਟਰਾਲੀਆਂ ਹੀ ਆਈਆਂ ਹਨ। ਉਨ੍ਹਾਂ ਨੇ ਹਰ ਸਾਲ ਤੂੜੀ ਦੀ ਸੇਵਾ ਕਰਨ ਵਾਲੇ ਸਮਾਜ ਸੇਵੀ ਤੇ ਦਾਨੀ ਸੱਜਣਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਲ ਭਰ ਦੇ ਗਊਆਂ ਦੇ ਚਾਰੇ ਵਿੱਚ ਕਮੀ ਨਾ ਆਵੇ ਇਸ ਲਈ ਵੱਧ ਚੜ੍ਹ ਕੇ ਸਹਿਯੋਗ ਕੀਤਾ ਜਾਵੇ।

Harinder Kaur

This news is Content Editor Harinder Kaur