ਟਾਇਰਾਂ ਦੀ ਦੁਕਾਨ ’ਚੋਂ ਲੱਖਾਂ ਰੁਪਏ ਚੋਰੀ

07/15/2019 4:37:55 AM

ਸੁਲਤਾਨਪੁਰ ਲੋਧੀ, (ਸੋਢੀ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇਡ਼ੇ ਇਕ ਟਾਇਰਾਂ ਦੀ ਦੁਕਾਨ ਦੀ ਛੱਤ ਦਾ ਦਰਵਾਜ਼ਾ ਤੋਡ਼ ਕੇ ਚੋਰ ਬੀਤੀ ਰਾਤ 2 ਲੱਖ ਰੁਪਏ ਨਕਦੀ ਤੇ ਚੈੱੱਕ ਆਦਿ ਚੋਰੀ ਕਰ ਕੇ ਲੈ ਗਏ । ਇਸ ਸਬੰਧੀ ਦੁਕਾਨ ਦੇ ਮਾਲਕ ਮਨਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਚੋਰ ਪੂਰੀ ਯੋਜਨਾ ਨਾਲ ਛੱਤ ਦੇ ਉੱਪਰਲੇ ਦਰਵਾਜ਼ੇ ਨੂੰ ਤੋਡ਼ ਕੇ ਦੁਕਾਨ ਅੰਦਰ ਆਏ ਤੇ ਪਹਿਲਾਂ ਸੀ. ਸੀ. ਟੀ. ਵੀ. ਕੈਮਰਿਆਂ ਤੇ ਸਪਰੇ ਮਾਰੀ ਤੇ ਉਪਰੰਤ ਫੋਲਾ ਫਰਾਲੀ ਕਰਕੇ ਦੁਕਾਨ ਦੇ ਗੱਲੇ ’ਚ ਪਏ ਦੋ ਲੱਖ ਰੁਪਏ ਨਕਦ ਤੇ ਹੋਰ ਚੈੱਕ ਆਦਿ ਲੈ ਕੇ ਫਰਾਰ ਹੋ ਗਏ।

ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਹ ਅੱਜ ਸਵੇਰੇ ਦੁਕਾਨ ’ਤੇ ਆਏ ਤਾਂ ਇਸ ਚੋਰੀ ਦੀ ਵਾਰਦਾਤ ਦਾ ਪਤਾ ਲੱਗਾ। ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦੇ ਦਿੱਤੀ ਹੈ। ਦੁਕਾਨਦਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਇਥੇ ਟਾਇਰਾਂ ਦੀ ਦੁਕਾਨ ’ਚ ਚੋਰੀ ਹੋ ਚੁੱਕੀ ਹੈ ਪਰ ਹੁਣ ਤਕ ਕਿਸੇ ਵੀ ਚੋਰੀ ਦਾ ਸੁਰਾਗ ਨਹੀਂ ਲੱਗ ਸਕਿਆ। ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜਲਦੀ ਹੀ ਚੋਰ ਗ੍ਰਿਫਤਾਰ ਹੋਣਗੇ ।


Bharat Thapa

Content Editor

Related News