25 ਹਜ਼ਾਰ ਸ਼ਰਧਾਲੂਆਂ ਨੇ ਮਾਤਾ ਨੈਣਾ ਦੇਵੀ ਵਿਖੇ ਟੇਕਿਆ ਮੱਥਾ

04/10/2019 1:02:55 AM

ਰੂਪਨਗਰ, (ਵਿਜੇ)- ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ੍ਰੀ ਨੈਣਾ ਦੇਵੀ ਵਿਖੇ ਚੇਤ ਦੇ ਨਰਾਤਿਆਂ ਦੇ ਚੌਥੇ ਨਰਾਤੇ ਮੌਕੇ ਕਰੀਬ 25 ਹਜ਼ਾਰ ਸ਼ਰਧਾਲੂਆਂ ਨੇ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨ ਕੀਤੇ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਮੰਦਰ 'ਚ ਭਗਤਾਂ ਦੀ ਆਮਦ ਲਗਾਤਾਰ ਜਾਰੀ ਹੈ। ਮੰਦਰ ਅਧਿਕਾਰੀ ਦੁਰਗਾ ਦਾਸ ਨੇ ਮੰਦਰ ਖੇਤਰ 'ਚ ਸਫਾਈ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੰਦਰ 'ਚ ਸਫਾਈ ਪ੍ਰਤੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਸ਼ਰਧਾਲੂਆਂ ਦੀ ਸੁਰੱਖਿਆ ਤੇ ਸੁਵਿਧਾ ਮੰਦਰ ਦਾ ਮੁੱਖ ਉਦੇਸ਼ ਹੈ ਜਿਸ 'ਤੇ ਉਹ ਖਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਦਰ ਖੇਤਰ 'ਚ ਅਸਮਾਜਿਕ ਤੱਤਾਂ ਅਤੇ ਜੇਬ ਕਤਰਿਆਂ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਮੰਦਰ ਦੇ ਅਧਿਕਾਰੀ ਤੁਲਸੀ ਰਾਮ ਨੇ ਦੱਸਿਆ ਕਿ ਮੰਦਰ ਨੂੰ ਚੜ੍ਹਾਵੇ ਦੇ ਰੂਪ 'ਚ ਤੀਸਰੇ ਨਰਾਤੇ 'ਤੇ 5 ਲੱਖ 49 ਹਜ਼ਾਰ, 559 ਰੁ. ਨਕਦ, ਸੋਨਾ 18,200 ਮਿਲੀ ਗ੍ਰਾਮ., ਚਾਂਦੀ 1 ਕਿੱਲੋ 490 ਗ੍ਰਾਮ, 10 ਡਾਲਰ ਕੈਨੇਡਾ, 100 ਯੂਰੋ, 10 ਡਾਲਰ ਸਿੰਗਾਪੁਰ, 10 ਡਾਲਰ ਯੂ.ਐੱਸ.ਏ. ਪ੍ਰਾਪਤ ਹੋਏ।

KamalJeet Singh

This news is Content Editor KamalJeet Singh