ਚੋਰਾਂ ਵੱਲੋਂ ਅੱਡਾ ਚੌਲਾਂਗ ''ਚ ਏ.ਟੀ.ਐੱਮ. ਮਸ਼ੀਨ ਤੋੜਨ ਦੀ ਕੋਸ਼ਿਸ਼ ਨਕਾਮ

04/08/2022 11:03:17 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ) - ਚੋਰਾਂ ਨੇ ਬੀਤੀ ਰਾਤ ਅੱਡਾ ਚੌਲਾਂਗ ਸਥਿਤ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਦੀ ਏ. ਟੀ. ਐੱਮ. ਮਸ਼ੀਨ ਤੋੜਨ ਦੀ ਨਕਾਮ ਕੋਸ਼ਿਸ਼ ਕੀਤੀ ਹੈ। ਇਸ ਵਾਰਦਾਤ ਦੀ ਸੂਚਨਾ ਬੈਂਕ ਅਧਿਕਾਰੀਆਂ ਵੱਲੋਂ ਮਿਲਣ 'ਤੇ ਡੀ. ਐੱਸ. ਪੀ. ਟਾਂਡਾ ਰਾਜ ਕੁਮਾਰ ਅਤੇ ਥਾਣਾ ਮੁਖੀ ਟਾਂਡਾ ਹਰਿੰਦਰ ਸਿੰਘ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਚੋਰਾਂ ਦਾ ਪਤਾ ਲਾਉਣ ਲਈ ਉੱਦਮ ਕਰ ਰਹੀ ਹੈ। ਚੋਰਾਂ ਨੇ ਜਿੰਦਰੇ ਤੋੜ ਕੇ ਅੰਦਰ ਦਾਖ਼ਲ ਹੋ ਕੇ ਏ. ਟੀ. ਐੱਮ. ਮਸ਼ੀਨ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਨਕਾਮ ਰਹੇ। ਜ਼ਿਕਰਯੋਗ ਹੈ ਇਹ ਏ. ਟੀ. ਐੱਮ. ਪਹਿਲਾਂ ਵੀ ਚੋਰਾਂ ਦੇ ਨਿਸ਼ਾਨੇ ਦੇ ਆ ਚੁੱਕਾ ਹੈ |


shivani attri

Content Editor

Related News