ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਾਮਾਨ ਤੇ ਨਕਦੀ ਲੈ ਕੇ ਹੋਏ ਫਰਾਰ

06/06/2019 5:50:44 PM

ਜਲੰਧਰ (ਮਾਹੀ ) : ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਬੁਲੰਦਪੁਰ ਵਿਖੇ ਚੋਰਾਂ ਨੇ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਘਰ 'ਚੋਂ ਕੀਮਤੀ ਸਮਾਨ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨ ਵੀਰ ਸਿੰਘ ਪੁੱਤਰ ਚੱਕਰਪਾਣੀ ਸਿੰਘ ਧਾਮੀ ਵਾਸੀ ਬੁਲੰਦਪੁਰ ਨੇ ਦੱਸਿਆ ਕਿ ਉਹ ਪਾਠ ਕਰਨ ਲਈ ਕਮਰੇ 'ਚ ਜਾ ਰਹੇ ਸਨ ਕਿ ਜਦੋਂ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਨਹੀਂ ਖੁੱਲ੍ਹਿਆ। ਉਨ੍ਹਾਂ ਨੇ  ਬਾਹਰ ਵਾਲੇ ਪਾਸਿਓਂ ਜਾ ਕੇ ਦੇਖਿਆ ਤੇ ਚੋਰਾਂ ਨੇ ਖਿੜਕੀ ਤੋੜੀ ਹੋਈ ਸੀ। ਜਦੋਂ ਘਰਦਿਆਂ ਨੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ 'ਚੋਂ ਚਾਂਦੀ ਦੇ ਭਾਂਡੇ ਨਹੀਂ ਸਨ ਅਤੇ ਚੋਰ 75,000 ਰੁਪਏ ਦੀ ਨਕਦੀ ਸਮੇਤ ਜ਼ਰੂਰੀ ਦਸਤਾਵੇਜ਼ ਵੀ ਲੈ ਕੇ ਵੀ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।  

Anuradha

This news is Content Editor Anuradha