ਫਿਰ ਵਿਵਾਦਾਂ ਦਾ ਸ਼ਿਕਾਰ ਹੋਇਆ ਲੇਡੀਜ਼ ਜਿਮਖਾਨਾ ਕਲੱਬ, ਹੁਣ ਹਿਸਾਬ-ਕਿਤਾਬ ’ਚ ਆਈ ਗੜਬੜੀ

10/23/2022 12:40:17 PM

ਜਲੰਧਰ (ਖੁਰਾਣਾ)–ਕੁਝ ਮਹੀਨੇ ਪਹਿਲਾਂ ਜਦੋਂ ਲੇਡੀਜ਼ ਜਿਮਖਾਨਾ ਕਲੱਬ ਦੀ ਕਮਾਨ ਕ੍ਰਿਸ਼ਨਾ ਮੀਨਾ ਅਤੇ ਗਗਨ ਕੁੰਦਰਾ ਥੋਰੀ ਦੇ ਹੱਥਾਂ ਵਿਚ ਹੁੰਦੀ ਸੀ, ਉਦੋਂ ਇਕ ਗੈੱਟ-ਟੂਗੈਦਰ ਦੌਰਾਨ ਮਾਮੂਲੀ ਇਤਰਾਜ਼ ਪ੍ਰਗਟਾਉਣ ’ਤੇ 4 ਮੈਂਬਰਾਂ ਨੂੰ ਸੀਨੀਆਰਤਾ ਦੀ ਪ੍ਰਵਾਹ ਕੀਤੇ ਬਿਨਾਂ ਨਾ ਸਿਰਫ਼ ਨੋਟਿਸ ਜਾਰੀ ਕਰ ਦਿੱਤੇ ਗਏ ਸਨ, ਸਗੋਂ ਉਨ੍ਹਾਂ ਦੇ ਇਕ ਮਹੀਨੇ ਤੱਕ ਕਲੱਬ ਆਉਣ ’ਤੇ ਰੋਕ ਵੀ ਲਾ ਦਿੱਤੀ ਗਈ ਸੀ।
ਉਸ ਵਿਵਾਦ ਨੇ ਇੰਨਾ ਤੂਲ ਫੜਿਆ ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵੀ ਲੇਡੀਜ਼ ਜਿਮਖਾਨਾ ਕਲੱਬ ਦੇ ਨਾਂ ਨਾਲ ਆਵਾਜ਼ਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਸ਼ਾਇਦ ਉਹ ਵਿਵਾਦ ਅੱਜ ਵੀ ਵੱਖ-ਵੱਖ ਅਦਾਲਤਾਂ ਵਿਚ ਵਿਚਾਰ ਅਧੀਨ ਹੈ ਅਤੇ ਖਤਮ ਨਹੀਂ ਹੋਇਆ ਪਰ ਇਸੇ ਵਿਚਕਾਰ ਲੇਡੀਜ਼ ਕਲੱਬ ਵਿਚ ਇਕ ਹੋਰ ਵਿਵਾਦ ਨੇ ਜਨਮ ਲੈ ਲਿਆ ਹੈ।

ਇਹ ਵੀ ਪੜ੍ਹੋ: ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕੈਲੀਫ਼ੋਰਨੀਆ ਵਿਖੇ ਹਾਦਸੇ 'ਚ ਭੋਗਪੁਰ ਦੇ ਨੌਜਵਾਨ ਦੀ ਮੌਤ

ਨਵਾਂ ਵਿਵਾਦ ਵੀ ਕਈ ਦਿਨ ਪੁਰਾਣਾ ਹੋ ਗਿਆ ਹੈ, ਜਿਸ ਤਹਿਤ ਕਲੱਬ ਦੇ ਹਿਸਾਬ-ਕਿਤਾਬ ਵਿਚ ਲਗਭਗ 95 ਹਜ਼ਾਰ ਰੁਪਏ ਦੀ ਗੜਬੜੀ ਸਾਹਮਣੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਜਦੋਂ ਪਿਛਲੇ ਸਾਲ ਦਸੰਬਰ ਵਿਚ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਹੋਈਆਂ ਸਨ, ਉਦੋਂ ਸਰੁਚੀ ਧੜੇ ਵੱਲੋਂ ਸ਼੍ਰੀਮਤੀ ਪੂਨਮ ਅਰੋੜਾ ਬਿਨਾਂ ਵਿਰੋਧ ਖਜ਼ਾਨਚੀ ਚੁਣੀ ਗਈ ਸੀ ਅਤੇ ਉਨ੍ਹਾਂ ਦੇ ਮੁਕਾਬਲੇ ਕਿਸੇ ਨੇ ਨਾਮਜ਼ਦਗੀ ਨਹੀਂ ਭਰੀ ਸੀ। ਖੈਰ, ਨਵੀਂ ਟੀਮ ਦੇ ਹੁੰਦਿਆਂ ਅਦਾਲਤ ਵਿਚ ਪਹੁੰਚੇ ਵਿਵਾਦ ਕਾਰਨ ਲੇਡੀਜ਼ ਜਿਮਖਾਨਾ ਕਲੱਬ ਦੀ ਟੀਮ ਨੂੰ ਕੁਝ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਚੁਣੇ ਪ੍ਰਤੀਨਿਧੀਆਂ ਦੀ ਥਾਂ ’ਤੇ ਐਡਹਾਕ ਕਮੇਟੀ ਲਾਈ ਗਈ ਸੀ, ਜਿਸ ਨੇ ਵੀ ਕੁਝ ਮਹੀਨੇ ਤੱਕ ਕਲੱਬ ਦਾ ਕੰਮਕਾਜ ਸੰਭਾਲਿਆ। ਮੈਡਮ ਮੀਨਾ ਅਤੇ ਮੈਡਮ ਥੋਰੀ ਦੇ ਤਬਾਦਲੇ ਤੋਂ ਬਾਅਦ ਕਲੱਬ ਦੀ ਟੀਮ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਪਰ ਇਸ ਵਾਰ ਜਦੋਂ ਕਲੱਬ ਦੇ ਹਿਸਾਬ-ਕਿਤਾਬ ਨੂੰ ਬਾਹਰੀ ਅਕਾਊਂਟੈਂਟ ਤੋਂ ਚੈੱਕ ਕਰਵਾਇਆ ਗਿਆ ਤਾਂ ਉਸ ਵਿਚ ਲਗਭਗ 95 ਹਜ਼ਾਰ ਰੁਪਏ ਦਾ ਫਰਕ ਨਿਕਲਿਆ।

ਪਤਾ ਲੱਗਾ ਹੈ ਕਿ ਕਈ ਸਾਲਾਂ ਤੋਂ ਲੇਡੀਜ਼ ਜਿਮਖਾਨਾ ਦਾ ਹਿਸਾਬ-ਕਿਤਾਬ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਖਿਆ ਜਾ ਰਿਹਾ ਅਤੇ ਸਿਰਫ ਡੇਅ ਬੁੱਕ ਦੇ ਆਧਾਰ ’ਤੇ ਹੀ ਕੰਮ ਚਲਾਇਆ ਜਾ ਰਿਹਾ ਹੈ ਪਰ ਹੁਣ ਮੈਡਮ ਗੁਰਪ੍ਰੀਤ ਸਪਰਾ ਅਤੇ ਮੈਡਮ ਬਾਜਵਾ ਨੇ ਲੇਡੀਜ਼ ਜਿਮਖਾਨਾ ਦੇ ਹਿਸਾਬ-ਕਿਤਾਬ ਨੂੰ ਸਹੀ ਢੰਗ ਨਾਲ ਮੈਨੇਜ ਕਰਨ ਦੇ ਹੁਕਮ ਦਿੱਤੇ ਹੋਏ ਹਨ। ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਵਿਵਾਦ ਕਿਵੇਂ ਸੁਲਝ ਪਾਉਂਦਾ ਹੈ।

ਇਹ ਵੀ ਪੜ੍ਹੋ: ਜਲੰਧਰ-ਜੰਮੂ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਚਾਲਕ ਦੀ ਮੌਤ

ਨਵੇਂ ਵਿਵਾਦ ਨੂੰ ਲੈ ਕੇ ਹੋ ਚੁੱਕੀਆਂ ਹਨ 3-4 ਮੀਟਿੰਗਾਂ

ਪਤਾ ਲੱਗਾ ਹੈ ਕਿ ਲੇਡੀਜ਼ ਜਿਮਖਾਨਾ ਕਲੱਬ ਦਾ ਨਵਾਂ ਵਿਵਾਦ ਪਿਛਲੇ ਕਈ ਿਦਨਾਂ ਤੋਂ ਚਲਿਆ ਆ ਰਿਹਾ ਹੈ ਅਤੇ ਇਸਨੂੰ ਸੁਲਝਾਉਣ ਲਈ 3-4 ਮੀਟਿੰਗਾਂ ਦਾ ਆਯੋਜਨ ਤੱਕ ਹੋ ਚੁੱਕਾ ਹੈ। ਇਕ ਵਾਰ ਤਾਂ ਇਕ ਸੀ. ਏ. ਨੂੰ ਬੁਲਾ ਕੇ ਵੀ ਅਕਾਊਂਟੈਂਟ ਵੱਲੋਂ ਬਣਾਏ ਗਏ ਹਿਸਾਬ-ਕਿਤਾਬ ਨੂੰ ਚੈੱਕ ਕਰਵਾਇਆ ਗਿਆ ਪਰ ਉਸਦੇ ਬਾਵਜੂਦ 95 ਹਜ਼ਾਰ ਰੁਪਏ ਦਾ ਫਰਕ ਨਿਕਲਿਆ। ਇਸ ਮਾਮਲੇ ਵਿਚ ਇਕ ਧਿਰ ਦਾ ਇਹ ਵੀ ਕਹਿਣਾ ਹੈ ਕਿ ਕਿਉਂਕਿ ਕਲੱਬ ਦੀ ਕੁਲੈਕਸ਼ਨ ਦਾ ਕੰਮ ਇਕੱਲਾ ਖਜ਼ਾਨਚੀ ਨਹੀਂ, ਸਗੋਂ ਕੁਝ ਹੋਰ ਲੋਕ ਵੀ ਕਰਦੇ ਹਨ ਤਾਂ ਅਜਿਹੀ ਹਾਲਤ ਵਿਚ ਸਾਰਿਆਂ ਨੂੰ ਇਸ ਘਾਟੇ ਦੀ ਸਮੂਹਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਪਰ ਇਸ ਫਾਰਮੂਲੇ ਨੂੰ ਵੀ ਮੰਨਣ ਤੋਂ ਕਈਆਂ ਵੱਲੋਂ ਇਨਕਾਰ ਕੀਤਾ ਜਾ ਰਿਹਾ ਹੈ। ਵਿਵਾਦ ਸੁਲਝਦਾ ਨਾ ਦੇਖ ਕੇ ਹੀ ਅਫਸਰਸ਼ਾਹੀ ਵੱਲੋਂ 31 ਅਕਤੂਬਰ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਸ ਦੌਰਾਨ ਕਿਸ਼ਤਾਂ ਵਿਚ ਪੈਸੇ ਚੁਕਾਉਣ ਤੱਕ ਦੀ ਆਫਰ ਵੀ ਦਿੱਤੀ ਜਾ ਰਹੀ ਹੈ। ਕਲੱਬ ਦੇ ਹਿਸਾਬ-ਕਿਤਾਬ ਵਿਚ 95 ਹਜ਼ਾਰ ਰੁਪਏ ਦਾ ਫਰਕ ਕਿਵੇਂ ਆਇਆ, ਇਸਨੂੰ ਲੈ ਕੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News