ਮਜ਼ਦੂਰੀ ਦੀ ਆੜ ''ਚ ਸ਼ਾਤਿਰ ਚੋਰ ਨੇ ਭਾਜਪਾ ਪ੍ਰਧਾਨ ਦੇ ਘਰ ਕੀਤੀ ਚੋਰੀ

11/01/2019 12:53:34 PM

ਜਲੰਧਰ (ਵਰੁਣ)—ਭਗਤ ਸਿੰਘ ਕਾਲੋਨੀ 'ਚ ਰਹਿਣ ਵਾਲੇ ਸਾਬਕਾ ਮੰਡਲ ਪ੍ਰਧਾਨ ਰਾਕੇਸ਼ ਵਿਜ ਦੇ ਘਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਰਾਕੇਸ਼ ਵਿਜ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਕੁੱਝ ਮੁਰੰਮਤ ਦਾ ਕੰਮ ਪਿਛਲੇ 7-8 ਦਿਨਾਂ ਤੋਂ ਚੱਲ ਰਿਹਾ ਹੈ, ਜਿਸ ਦੇ ਚੱਲਦੇ ਉਨ੍ਹਾਂ ਨੂੰ ਅੱਜ ਹੋਰ ਲੇਬਰ ਦੀ ਲੋੜ ਪੈ ਗਈ। ਉਨ੍ਹਾਂ ਨੇ ਦੋਆਬਾ ਚੌਕ 'ਚੋਂ ਨੌਜਵਾਨ ਲੇਬਰ ਨੂੰ ਘਰ ਲਿਆਂਦਾ। ਰਾਕੇਸ਼ ਵਿਜ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਦੀ ਪਤਨੀ ਦੇ ਪਰਚ 'ਚੋਂ ਕੁਝ  ਪੈਸੇ ਕੱਢ ਕੇ ਪਰਸ ਉੱਥੇ ਬੈੱਡ 'ਤੇ ਰੱਖ ਦਿੱਤਾ, ਜਿਸ ਨੂੰ ਲੇਬਰ ਨੇ ਦੇਖ ਲਿਆ। ਧੀ ਦੇ ਬਾਹਰ ਜਾਂਦੇ ਹੀ ਮੌਕਾ ਦੇਖ ਕੇ ਲੇਬਰ ਪਰਸ 'ਚੋਂ 6200 ਕੈਸ਼ ਕੱਢ ਕੇ ਨਿਕਲ ਗਏ। ਉਸ ਦੌਰਾਨ ਉਨ੍ਹਾਂ ਦੀ ਪਤਨੀ ਉੱਥੇ ਪਹੁੰਚੀ ਤਾਂ ਉਸ ਨੇ ਲੇਬਰ ਤੋਂ ਪੁੱਛਿਆ ਕਿ ਉਹ ਕੀ ਕਰ ਰਹੇ ਹਨ ਅਤੇ ਰਾਕੇਸ਼ ਵਿਜ ਨੂੰ ਆਵਾਜ਼ ਦਿੱਤੀ, ਪਰ ਉਸ ਸਮੇਂ ਤੱਕ ਲੇਬਰ ਉੱਥੋਂ ਫਰਾਰ ਹੋ ਗਈ। ਉਨ੍ਹਾਂ ਨੇ ਇਸ  ਸਬੰਧੀ ਡਿਵੀਜ਼ਨ ਨੰਬਰ 1 'ਚ ਡਿਊਟੀ ਕਰ ਰਹੇ ਅਫਸਰ ਏ.ਐੱਸ.ਆਈ. ਨਰਿੰਦਰ ਨੂੰ ਸੂਚਨਾ ਦਿੱਤੀ। ਨਰਿੰਦਰ ਨੇ ਦੱਸਿਆ ਕਿ ਲੇਬਰ ਦੇ ਕੰਮ 'ਤੇ ਕਈ ਸ਼ਾਤਿਰ ਚੋਰ ਚੋਰੀ ਨੂੰ ਅੰਜਾਮ ਦੇ ਰਿਹਾ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਅਜਿਹੇ ਚੋਰ ਨੇ ਹੋਰ ਵੀ ਕਈ ਘਰਾਂ ਨੂੰ ਨਿਸ਼ਾਨਾ ਬਣਾਇਆ ਹੋਵੇਗਾ।


Shyna

Content Editor

Related News