ਪਾਣੀ ਦੇ ਬਹਾਨੇ ਔਰਤ ਨੂੰ ਬਣਾਇਆ ਸਨੈਚਿੰਗ ਦਾ ਸ਼ਿਕਾਰ

05/24/2019 2:44:59 AM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਹਿਲਪੁਰ ਦੀ ਪੁਲਸ ਨੇ ਔਰਤ ਦੀ ਸ਼ਿਕਾਇਤ ’ਤੇ ਅਣਪਛਾਤੇ ਸਨੈਚਰਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਸ਼ਿਕਾਇਤ ’ਚ ਪੱਦੀ ਸੂਰਾ ਸਿੰਘ ਪਿੰਡ ਦੀ ਵਸਨੀਕ ਰਾਮ ਆਸਰੀ ਨੇ ਪੁਲਸ ਨੂੰ ਦੱਸਿਆ ਕਿ 2 ਅਣਪਛਾਤੇ ਨੌਜਵਾਨ ਪਾਣੀ ਪੀਣ ਦੇ ਬਹਾਨੇ ਘਰ ’ਚ ਆ ਕੰਨ ’ਚੋਂ ਸੋਨੇ ਦੀਆਂ ਵਾਲੀਆਂ ਅਤੇ ਗਲੇ ’ਚ ਚੇਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਮਾਹਿਲਪੁਰ ਪੁਲਸ ਨੇ ਔਰਤ ਦੀ ਸ਼ਿਕਾਇਤ ’ਤੇ 2 ਅਣਪਛਾਤੇ ਸਨੈਚਰਾਂ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa